Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 12 Oct 2026 | 5:22 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਸ਼ਹਿਰ ’ਚ ਟਰੈਫ਼ਿਕ ਸੁਧਾਰ ਵੱਲ ਚੁੱਕੇ ਗਏ ਠੋਸ ਕਦਮ, ਬਾਜ਼ਾਰਾਂ ’ਚ ਲੱਗੀਆਂ ਚਿੱਟੀਆਂ ਪੱਟੀਆਂ

ਪਟਿਆਲਾ ਸ਼ਹਿਰ ’ਚ ਟਰੈਫ਼ਿਕ ਸੁਧਾਰ ਵੱਲ ਚੁੱਕੇ ਗਏ ਠੋਸ ਕਦਮ, ਬਾਜ਼ਾਰਾਂ ’ਚ ਲੱਗੀਆਂ ਚਿੱਟੀਆਂ ਪੱਟੀਆਂ

ਪਟਿਆਲਾ ਸ਼ਹਿਰ ’ਚ ਟਰੈਫ਼ਿਕ ਸੁਧਾਰ ਵੱਲ ਚੁੱਕੇ ਗਏ ਠੋਸ ਕਦਮ, ਬਾਜ਼ਾਰਾਂ ’ਚ ਲੱਗੀਆਂ ਚਿੱਟੀਆਂ ਪੱਟੀਆਂ
-ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀ ਸਹਿਯੋਗ ਦੇਣ : ਐਸ. ਡੀ. ਐਮ
-ਐਸ. ਡੀ. ਐਮ ਪਟਿਆਲਾ ਨੇ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਸਮੇਤ ਸ਼ਹਿਰ ਦਾ ਕੀਤਾ ਦੌਰਾ
-ਐਸ. ਡੀ. ਐਮ ਨੇ ਖੜਕੇ ਸੜਕਾਂ ’ਤੇ ਲਗਵਾਈ ਚਿੱਟੀ ਪੱਟੀ, ਲੋਕਾਂ ਨੂੰ ਦੋ ਪਹੀਆਂ ਵਾਹਨ ਚਿੱਟੀ ਪੱਟੀ ਦੇ ਅੰਦਰ ਲਗਾਉਣ ਦੀ ਕੀਤੀ ਅਪੀਲ
ਪਟਿਆਲਾ, 30 ਨਵੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਐਸ. ਡੀ. ਐਮ. ਪਟਿਆਲਾ ਮਨਜੀਤ ਕੌਰ ਨੇ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਨਾਲ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਬਾਜ਼ਾਰ ਵਿੱਚ ਕੋਲ ਖੜਕੇ ਸੜਕ ’ਤੇ ਚਿੱਟੀ ਪੱਟੀ ਲਗਵਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਸ਼ਹਿਰ ਵਾਸੀ ਸਹਿਯੋਗ ਕਰਦੇ ਹੋਏ ਆਪਣੇ ਦੋ ਪਹੀਆਂ ਵਾਹਨ ਚਿੱਟੀ ਪੱਟੀ ਦੇ ਅੰਦਰ ਹੀ ਲਗਾਉਣ ਤਾਂ ਜੋ ਬਾਜ਼ਾਰ ਵਿੱਚ ਟਰੈਫ਼ਿਕ ਜਾਮ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ।
ਆਪਣੇ ਦੌਰੇ ਦੌਰਾਨ ਐਸ. ਡੀ. ਐਮ ਨੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਨੂੰ ਵੀ ਹਦਾਇਤ ਕੀਤੀ ਕਿ ਦੁਕਾਨਦਾਰ ਆਪਣੀ ਦੁਕਾਨ ਦਾ ਸਮਾਨ ਅਤੇ ਬੋਰਡ ਆਦਿ ਸੜਕ ’ਤੇ ਨਾ ਰੱਖਣ । ਉਨ੍ਹਾਂ ਕਿਹਾ ਕਿ ਚਾਰ ਪਹੀਆਂ ਵਾਹਨਾਂ ਲਈ ਵੀ ਬਾਜ਼ਾਰ ਦੇ ਬਾਹਰ ਪਾਰਕਿੰਗ ਦੀ ਵੱਖਰੀ ਵਿਵਸਥਾ ਹੈ ਤੇ ਚਾਰ ਪਹੀਆਂ ਵਾਹਨ ਚਾਲਕ ਵਾਹਨ ਦੀ ਪਾਰਕਿੰਗ ਨਿਰਧਾਰਿਤ ਸਥਾਨ ’ਤੇ ਹੀ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ. ਐਸ. ਪੀ. ਸਿਟੀ-1 ਸਤਨਾਮ ਸਿੰਘ, ਨਗਰ ਨਿਗਮ ਦੇ ਲੈਂਡ ਬਰਾਂਚ ਤੋਂ ਮਨੀਸ਼ ਪੁਰੀ, ਐਸ. ਐਚ. ਓ. ਕੋਤਵਾਲੀ ਹਰਜਿੰਦਰ ਸਿੰਘ ਢਿੱਲੋਂ ਤੇ ਐਸ. ਐਚ. ਓ. ਡਵੀਜ਼ਨ ਨੰਬਰ 2 ਸੁਰਜੀਤ ਸਿੰਘ ਵੀ ਮੌਜੂਦ ਸਨ ।
ਤ੍ਰਿਪੜੀ ਮਾਰਕੀਟ, ਅਦਾਲਤ ਬਾਜ਼ਾਰ ਤੇ ਅਨਾਰਦਾਨਾ ਚੌਂਕ ਦਾ ਦੌਰਾ ਕਰਦਿਆਂ ਐਸ. ਡੀ. ਐਮ. ਮਨਜੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਲੋਕਾਂ ਟਰੈਫ਼ਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰਾਂ ਦੀਆਂ ਸੜਕਾਂ ’ਤੇ ਲਗਾਈ ਗਈ ਚਿੱਟੀ ਪੱਟੀ ਦੇ ਅੰਦਰ-ਅੰਦਰ ਹੀ ਦੋ ਪਹੀਆਂ ਵਾਹਨ ਲਗਾਏ ਜਾਣ ਅਤੇ ਚਾਰ ਪਹੀਆਂ ਵਾਹਨਾਂ ਦੀ ਪਾਰਕਿੰਗ ਨਿਰਧਾਰਤ ਸਥਾਨ ’ਤੇ ਹੀ ਕੀਤੀ ਜਾਵੇ । ਇਸ ਮੌਕੇ ਐਸ. ਡੀ. ਐਮ. ਮਨਜੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਈ ਗਈ ਇਹ ਵਿਸ਼ੇਸ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਚਲਾਈ ਗਈ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਇਸ ਤੋਂ ਪਹਿਲਾਂ ਐਸ. ਡੀ. ਐਮ. ਮਨਜੀਤ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਬੈਠਕ ਕੀਤੀ ਅਤੇ ਟਰੈਫ਼ਿਕ ਪੁਲਿਸ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰੰਤਰ ਬਾਜ਼ਾਰਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ।

Advertisement
Advertisement
Advertisement
Advertisement
Scroll to Top