Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 8:32 am

+91 90915 01313 , +91 90916 01313

punjabbanni@gmail.com
punjabbani@yahoo.com

ਹਾਈਕੋਰਟ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਦਰਜ 10  ਕੀਤੀਆਂ ਰੱਦ, ਪਰ ਨਹੀਂ ਮਿਲੇਗੀ ਰਾਹ

ਹਾਈਕੋਰਟ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਦਰਜ 10 ਕੀਤੀਆਂ ਰੱਦ, ਪਰ ਨਹੀਂ ਮਿਲੇਗੀ ਰਾਹ

ਹਾਈਕੋਰਟ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਦਰਜ 10 ਕੀਤੀਆਂ ਰੱਦ, ਪਰ ਨਹੀਂ ਮਿਲੇਗੀ ਰਾਹ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਹਰਿਆਣਾ ਹਾਈਕੋਰਟ ਨੇ ਮੋਹਾਲੀ ਦੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਬਾਜਵਾ ਖਿਲਾਫ ਦਰਜ 10 ਰੱਦ ਕਰ ਦਿੱਤੀਆਂ ਹਨ । ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਬਾਜਵਾ ਦੇ ਕਿਸੇ ਵੀ ਜਾਇਦਾਦ ਨੂੰ ਵੇਚਣ `ਤੇ ਪਾਬੰਦੀ ਲਗਾਈ ਸੀ । ਵਕੀਲ ਨਿਖਿਲ ਘਈ ਨੇ ਦੱਸਿਆ ਕਿ ਅਦਾਲਤ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਸੁਣਵਾਈ ਦੌਰਾਨ 10 ਐਫ਼. ਆਈ. ਆਰ. ਰੱਦ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਜਰਨੈਲ ਸਿੰਘ ਬਾਜਵਾ ਨੇ ਹੁਣ ਇਨ੍ਹਾਂ ਸਾਰੀਆਂ ਐਫ. ਆਈ. ਆਰਜ.਼ ਵਿੱਚ ਸਿ਼਼ਕਾਇਤਕਰਤਾਵਾਂ ਨਾਲ ਸਮਝੌਤਾ ਕਰ ਲਿਆ ਹੈ । ਦੱਸਣਯੋਗ ਹੈ ਕਿ ਹਾਈਕੋਰਟ ਦੀ ਸਖਤੀ ਤੋਂ ਬਾਅਦ ਹੁਣ ਜਰਨੈਲ ਬਾਜਵਾ ਨੇ ਆਪਣੇ ਖਿਲਾਫ ਇਕ-ਇਕ ਕਰਕੇ ਕੇਸਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਨ੍ਹਾਂ ਸਾਰੀਆਂ ਐਫ. ਆਈ. ਆਰਜ.਼ ਵਿੱਚ ਸਿ਼਼ਕਾਇਤਕਰਤਾਵਾਂ ਨੂੰ ਹੋਏ ਨੁਕਸਾਨ ਦੇ ਬਦਲੇ ਦੁੱਗਣੀ ਅਤੇ ਤਿੱਗਣੀ ਰਕਮ ਦੇਣ ਦਾ ਸਮਝੌਤਾ ਕੀਤਾ ਜਾ ਰਿਹਾ ਹੈ । ਹਾਲਾਂਕਿ ਇਨ੍ਹਾਂ 10 ਐਫ. ਆਈ. ਆਰਜ.਼ ਦੇ ਰੱਦ ਹੋਣ ਦੇ ਬਾਵਜੂਦ ਬਾਜਵਾ ਨੂੰ ਰਾਹਤ ਨਹੀਂ ਮਿਲੇਗੀ, ਕਿਉਂਕਿ 8 ਐਫ. ਆਈ. ਆਰਜ਼. ਵਿੱਚ ਹਾਲੇ ਵੀ ਉਹ ਹਿਰਾਸਤ ਵਿੱਚ ਰਹੇਗਾ । ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਵੱਲੋਂ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਜਵਾ ਖਿ਼ਲਾਫ਼ ਧੋਖਾਧੜੀ ਦੀਆਂ ਕੁੱਲ 53 ਐਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 39 ਐਫ. ਆਈ. ਆਰਜ਼. ਵਿੱਚ ਜਾਂਚ ਪੈਂਡਿੰਗ ਸੀ । ਹੁਣ ਭਾਵੇਂ ਹਾਈਕੋਰਟ ਨੇ 10 ਐਫ. ਆਈ. ਆਰਜ਼. ਰੱਦ ਕਰ ਦਿੱਤੀਆਂ ਹਨ ਪਰ ਅਜੇ ਵੀ ਉਸ ਖ਼ਿਲਾਫ਼ 43 ਐਫ. ਆਈ. ਆਰਜ਼ ਪੈਂਡਿੰਗ ਹਨ, ਉਹ ਇਨ੍ਹਾਂ ਬਾਕੀ ਮਾਮਲਿਆਂ ਵਿੱਚ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

Advertisement
Advertisement
Advertisement
Advertisement
Scroll to Top