Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:22 pm

+91 90915 01313 , +91 90916 01313

punjabbanni@gmail.com
punjabbani@yahoo.com

ਐਸ. ਸੀ. ਬੀ. ਸੀ. ਫੈਡਰੇਸ਼ਨ ਵੱਲੋ ਪਾਵਰਕਾਮ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ

ਐਸ. ਸੀ. ਬੀ. ਸੀ. ਫੈਡਰੇਸ਼ਨ ਵੱਲੋ ਪਾਵਰਕਾਮ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ

ਐਸ. ਸੀ. ਬੀ. ਸੀ. ਫੈਡਰੇਸ਼ਨ ਵੱਲੋ ਪਾਵਰਕਾਮ ਮੁੱਖ ਦਫਤਰ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ
ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ/ਪੀ. ਐਸ. ਟੀ. ਸੀ. ਐਲ ਵੱਲੋੋ ਅੱਜ ਮੁੱਖ ਦਫਤਰ, ਪੀ. ਐਸ. ਪੀ. ਸੀ. ਐਲ, ਪਟਿਆਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਵੱਲੋੋ ਦੱਸਿਆ ਗਿਆ ਕਿ ਹਰ ਸਾਲ ਫੈਡਰੇਸ਼ਨ ਵੱਲੋ ਸੰਵਿਧਾਨ ਦਿਨ ਜ਼ੋ ਕਿ ਅਸਲ ਵਿੱਚ 26 ਨਵੰਬਰ ਨੂੰ ਹੁੰਦਾ ਹੈ, ਪੰਜਾਬ ਦੇ ਹਰ ਜਿਲੇ ਅੰਦਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਵੱਲੋ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਪੂਰਾ ਕਰਨ ਉਪਰੰਤ ਕਮੇਟੀ ਦੇ ਸਪੁਰਦ ਕੀਤਾ ਸੀ ਜ਼ੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ । ਵੱਖ ਵੱਖ ਬੁਲਾਰਿਆਂ ਵੱਲੋ ਦੱਸਿਆਂ ਗਿਆ ਕਿ ਕੁੱਲ 600 ਪੰਨਿਆਂ ਦਾ ਇਹ ਸੰਵਿਧਾਨ ਵਿਸ਼ਵ ਵਿੱਚ ਲੋਕਤੰਤਰ ਦੇਸ ਦਾ ਸਭ ਤੋ ਵੱਡਾ ਸੰਵਿਧਾਨ ਹੈ, ਜਿਸ ਵਿੱਚ ਹਰੇਕ ਨਾਗਰਿਕ ਲਈ ਸਮਾਨਤਾ, ਸੁਤੰਤਰਤਾ, ਸੰਭਿਆਚਾਰ ਅਤੇ ਸਿੱਖਿਆਂ ਦਾ ਅਧਿਕਾਰ ਅਤੇ ਸੋ਼ਸ਼ਣ ਦੇ ਖਿਲਾਫ ਅਧਿਕਾਰ ਪ੍ਰਦਾਨ ਕੀਤੇ ਗਏ ਹਨ । ਇਹ ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨ ਦੀ ਕੜੀ ਤਪੱਸਿਆਂ ਤੋ ਬਾਅਦ ਤਿਆਰ ਹੋਇਆ । ਅੱਜ ਦੇ ਪੋ੍ਰਗਰਾਮ ਨੂੰ ਹੋੋਰਨਾਂ ਤੋੋ ਇਲਾਵਾ ਇੰਜ. ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਗੁਰਵਿੰਦਰ ਸਿੰਘ ਗੁਰੂ, ਜਿਲਾ ਪ੍ਰਧਾਨ ਇੰਜ: ਜਸਵੀਰ ਸਿੰਘ ਰੁੜਕੀ, ਇੰਜ: ਨਿਰਮਲ ਸਿੰਘ ਲੰਗ, ਮੰਡਲ ਪ੍ਰਧਾਨ ਅਨਿੱਲ ਕੁਮਾਰ, ਸੁਖਜੀਤ ਸਿੰਘ, ਰਾਕੇਸ ਕੁਮਾਰ, ਸ੍ਰੀ ਰਾਜ ਕੁਮਾਰ, ਇੰਜ. ਪਵਿੱਤਰ ਸਿੰਘ ਨੋਲੱਖਾ, ਇੰਜ:. ਆਰ. ਐਸ. ਬੰਗੜ, ਰਮੇਸ ਕੁਮਾਰ, ਅਮਰਜੀਤ ਸਿੰਘ ਬਾਗੀ, ਗੁਰਮੁੱਖ ਸਿੰਘ, ਰਜਿੰਦਰ ਸਿੰਘ, ਮਦਨ ਲਾਲ, ਜ਼ਸਵਿੰਦਰ ਸਿੰਘ, ਕੁਲਜੀਤ ਸਿੰਘ, ਜ਼ਸਵੰਤ ਸਿੰਘ, ਮਨਦੀਪ ਕੌਰ ਕੈਂਥ, ਗੁਰਪੀ੍ਰਤ ਕੌਰ, ਸੀਮਾ ਰਾਣੀ, ਮਮਤਾ ਰਾਣੀ, ਕੁਲਵਿੰਦਰ ਕੌੌਰ, ਜ਼ਸਵਿੰਦਰ ਕੌਰ ਕੁਲਦੀਪ ਕੈਂਥ, ਸੁਰਿੰਦਰ ਕੁਮਾਰ, ਜ਼ਸਵੰਤ ਸਿੰਘ ਆਦਿ ਨੇ ਵੀ ਸੰਬੋੋਧਿਤ ਕੀਤਾ ।

Advertisement
Advertisement
Advertisement
Advertisement
Scroll to Top