Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:22 pm

+91 90915 01313 , +91 90916 01313

punjabbanni@gmail.com
punjabbani@yahoo.com

ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦਿਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦਿਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਨੇ
ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦਿਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਪਟਿਆਲਾ : ਦਲਿਤ, ਜਰੂਰਤਮੰਦ, ਆਰਥਿਕ ਕਮਜੋਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆ ਖੇਤਰ ਵਿੱਚ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਵਲੋਂ ਲਾਹੋਰੀ ਗੇਟ ਦੇ ਗਾਂਧੀ ਨਗਰ ਸਥਿਤ ਸਰਕਾਰੀ ਸੈਕੰਡਰੀ ਸਕੂਲ ਵਿਖੇ ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਮੌਕੇ ਵਿਦਿਆਰਥੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ 2024 ਦੀਆਂ ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬੱਚਿਆਂ ਦਾ ਮੈਡਲ ਅਤੇ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਦੌਰਾਨ ਕੁੱਝ ਬੱਚਿਆਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼ ਸਬੰਧੀ ਮਿੰਨੀ ਨਾਟਕ ਦੀਆਂ ਪੇਸ਼ਕਾਰੀਆਂ ਵੀ ਦਿਤੀਆਂ ਗਈਆਂ । ਇਸ ਮੌਕੇ ਤੇ ਡਾ. ਅੰਬੇਡਕਰ ਲਾਈਬ੍ਰੇਰੀ ਅਤੇ ਸਟੱਡੀ ਸਰਕਲ ਦੇ ਪ੍ਰਧਾਨ ਹੇਮਰਾਜ ਭੱਟੀ ਜਨਰਲ ਸਕੱਤਰ ਬਲਬੀਰ ਸਿੰਘ ਬੈਂਸ ਐਡਵੋਕੇਟ ਨੇ ਸਾਂਝੇ ਤੌਰ ਤੇ ਸਮਾਰੋਹ ਵਿੱਚ ਬੋਲਦਿਆਂ ਦੱਸਿਆ ਕਿ 1951 ਵਿੱਚ ਲੋਕ ਸਭਾ ਚੋਣਾਂ ਪਹਿਲੀ ਵਾਰ ਜਦੋਂ ਹੋਈਆਂ ਸਨ, ਜਿਸ ਦੌਰਾਨ ਚੋਣ ਪ੍ਰਚਾਰ ਸਬੰਧੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਪਹਿਲੀ ਵਾਰ ਪਟਿਆਲਾ ਦੇ ਆਰਿਆ ਸਮਾਜ ਪਾਰਕ ਵਿਖੇ ਆਏ ਸਨ। ਇਸ ਲਈ 37 ਸਾਲਾਂ ਤੋਂ ਡਾ. ਅੰਬੇਡਕਰ ਪਟਿਆਲਾ ਆਮਦ ਦਿਹਾੜਾ ਮਨਾਉਂਦੇ ਆ ਰਹੇ ਹਾਂ । ਇਸ ਮੌਕੇ ਤੇ ਸੰਸਥਾ ਦੇ ਆਹੁਦੇਦਾਰਾਂ ਕੁਲਦੀਪ ਸਿੰਘ ਮੱਟੂ, ਐਸ.ਪੀ. ਸਿੰਘ ਐਡਵੋਕੇਟ, ਫਕੀਰ ਚੰਦ, ਸੰਜੀਵ ਸੈਣੀ, ਰਾਜੇਸ਼ਵਰ ਕੁਮਾਰ, ਸ਼ਿਵਾ ਜੀ ਧਾਰੀਵਾਲ, ਸੁਭਕਰਨ ਗਿੱਲ, ਰਵਿੰਦਰ ਬਿੱਟੂ, ਰਾਜਿੰਦਰ ਸਿੰਘ ਸਹੋਤਾ, ਰਵਿੰਦਰ ਬਿੱਟੂ ਅਤੇ ਸਕੂਲ ਸਟਾਫ ਮੁੱਖ ਅਧਿਆਪਿਕਾ ਨਿਲਮ, ਸੁਖਚੈਨ ਕੌਰ, ਨਿਰੂਪਮ, ਪਰਮਿੰਦਰ ਸਿੰਘ, ਕੁਸ਼ਮ, ਗੁਰਿੰਦਰ, ਜਾਹਿਦਾ ਕੁਰੈਸੀ, ਜ਼ਸਵਿੰਦਰ ਕੌਰ, ਵਰੁਨਜੀਤ ਕੌਰ, ਹਰਜਿੰਦਰ ਕੌਰ, ਡਿੰਪਲ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਸ਼ਰਮੀਲਾ, ਅਮਰਜੀਤ ਸਿੰਘ, ਰੰਜੀਤ ਕੌਰ, ਸੰਦੀਪ ਕੌਰ ਆਦਿ ਵਲੋਂ ਸੰਸਥਾ ਦੇ ਅਹੁਦੇਦਾਰਾਂ ਭਰਪੂਰ ਸਵਾਗਤ ਕੀਤਾ। ਜਿਹੜੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀ ਬੱਚਿਆਂ ਦਾ ਸਨਮਾਨ ਕੀਤਾ ਗਿਆ ਉਹਨਾ ਵਿੱਚ ਪ੍ਰੀਖਿਆਵਾ ਦੇ ਨਤੀਜਿਆਂ ਦੌਰਾਨ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਰਤੀ, ਅਰਜੁਨ, ਧੀਰਜ, ਜਿਉਤਿਸ਼, ਵਿਵੇਕ ਕੁਮਾਰ, ਸਮੀਰ ਕੁਮਾਰ, ਹਰਮਨ ਸਿੰਘ, ਤੁਸ਼ਾਰ, ਮਨੀਸ਼ ਕੁਮਾਰ, ਲੱਕੀ, ਨੈਨਾ, ਹਿਨਾ, ਪਰਿਆਸ਼ੂ, ਸਦਨ, ਕ੍ਰਿਸ਼ਨਾ ਚੌਹਾਨ, ਰਾਹੁਲ , ਅਸ਼ਿਸ਼, ਸੋਹੇਬ ਆਦਿ ਦੇ ਨਾਮ ਸ਼ਾਮਲ ਹਨ ।

Advertisement
Advertisement
Advertisement
Advertisement
Scroll to Top