Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 4:26 pm

+91 90915 01313 , +91 90916 01313

punjabbanni@gmail.com
punjabbani@yahoo.com

ਗੌਤਮ ਅਡਾਨੀ ’ਤੇ ਰਿਸ਼ਵਤਖ਼ੋਰੀ ਦਾ ਕੋਈ ਦੋਸ਼ ਨਹੀਂ : ਅਡਾਨੀ ਗਰੁੱਪ

ਗੌਤਮ ਅਡਾਨੀ ’ਤੇ ਰਿਸ਼ਵਤਖ਼ੋਰੀ ਦਾ ਕੋਈ ਦੋਸ਼ ਨਹੀਂ : ਅਡਾਨੀ ਗਰੁੱਪ

ਗੌਤਮ ਅਡਾਨੀ ’ਤੇ ਰਿਸ਼ਵਤਖ਼ੋਰੀ ਦਾ ਕੋਈ ਦੋਸ਼ ਨਹੀਂ : ਅਡਾਨੀ ਗਰੁੱਪ
ਨਵੀਂ ਦਿੱਲੀ : ਅਡਾਨੀ ਗ੍ਰੀਨ ਐਨਰਜੀ ਲਿਮਟਿਡ (ਏ. ਜੀ. ਈ. ਐੱਲ.) ਨੇ ਕਿਹਾ ਹੈ ਕਿ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਕਥਿਤ ਰਿਸ਼ਵਤਖੋਰੀ ਮਾਮਲੇ ਵਿੱਚ ਅਮਰੀਕਾ ਦੇ ਐੱਫ. ਸੀ. ਪੀ. ਏ. ਤਹਿਤ ਕੋਈ ਦੋਸ਼ ਨਹੀਂ ਲੱਗਿਆ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ’ਤੇ ਤਿੰਨ ਹੋਰ ਦੋਸ਼ ਲੱਗੇ ਹਨ, ਜਿਨ੍ਹਾਂ ਵਿੱਚ ਸਕਿਓਰਿਟੀ ਤੇ ਵਾਇਰ ਧੋਖਾਧੜੀ ਸ਼ਾਮਲ ਹਨ, ਜਿਨ੍ਹਾਂ ਲਈ ਜੁਰਮਾਨੇ ਲਾਏ ਜਾ ਸਕਦੇ ਹਨ । ਅਡਾਨੀ ਗ੍ਰੀਨ ਐਨਰਜੀ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਦਾਇਰ ਅਮਰੀਕਾ ਦੇ ਨਿਆਂ ਮੰਤਰਾਲੇ (ਯੂ. ਐੱਸ. ਡੀ. ਓ. ਜੀ.) ਨੇ ਅਡਾਨੀ ਗਰੁੱਪ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਤੇ ਵਿਨੀਤ ਜੈਨ ਦਾ ਐੱਫ. ਸੀ. ਪੀ. ਏ. ਦੀ ਉਲੰਘਣਾ ਕਰਨ ਦੀ ਸਾਜਿਸ਼ ਨਾਲ ਸਬੰਧਤ ਕਿਸੇ ਵੀ ਮਾਮਲੇ ਵਿੱਚ ਜਿ਼ਕਰ ਨਹੀਂ ਕੀਤਾ । ਅਡਾਨੀ ਗਰੁੱਪ ਬੰਦਰਗਾਹਾਂ ਤੋਂ ਲੈ ਕੇ ਊਰਜਾ ਖੇਤਰ ਤੱਕ ਕਾਰੋਬਾਰ ਕਰਦਾ ਹੈ । ਏ. ਜੀ. ਈ. ਐੱਲ. ’ਤੇ ਦੋਸ਼ ਹੈ ਕਿ ਸੂਰਜੀ ਊਰਜਾ ਵਿਕਰੀ ਠੇਕਾ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 26.5 ਕਰੋੜ ਅਮਰੀਕੀ ਡਾਲਰਾਂ ਦੀ ਰਿਸ਼ਵਤ ਦਿੱਤੀ ਗਈ, ਜਿਸ ਨਾਲ ਕੰਪਨੀ ਨੂੰ 20 ਸਾਲਾਂ ਤੱਕ ਦੋ ਅਰਬ ਅਮਰੀਕੀ ਡਾਲਰਾਂ ਦਾ ਲਾਭ ਹੋ ਸਕਦਾ ਸੀ । ਕੰਪਨੀ ਦਾ ਕਹਿਣਾ ਹੈ ਕਿ ਏ. ਜੀ. ਈ. ਐੱਲ. ਦੇ ਤਿੰਨਾਂ ਅਧਿਕਾਰੀਆਂ ’ਤੇ ਸਿਰਫ਼ ਸਕਿਓਰਿਟੀ ਧੋਖਾਧੜੀ ਸਾਜਿਸ਼, ਵਾਇਰ ਧੋਖਾਧੜੀ ਸਾਜਿਸ਼ ਤੇ ਧੋਖਾਧੜੀ ਦੇ ਦੋਸ਼ ਹਨ। ਆਮ ਤੌਰ ’ਤੇ ਅਜਿਹੇ ਦੋਸ਼ਾਂ ਲਈ ਦੰਡ ਰਿਸ਼ਵਤਖੋਰੀ ਦੀ ਤੁਲਨਾ ਵਿੱਚ ਘੱਟ ਗੰਭੀਰ ਹੁੰਦੇ ਹਨ। ਕੰਪਨੀ ਨੇ ਕਿਹਾ ਹੈ ਕਿ ਗੌਤਮ ਅਤੇ ਸਾਗਰ ’ਤੇ ਸਕਿਓਰਿਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਤੇ ਅਡਾਨੀ ਗਰੁੱਪ ਨੂੰ ਇਨ੍ਹਾਂ ਐਕਟਾਂ ਦੀ ਉਲੰਘਣਾ ਕਰਨ ਵਿੱਚ ਸਹਾਇਤਾ ਕਰਨ ਤੇ ਉਤਸ਼ਾਹਿਤ ਕਰਨ ਲਈ ਸਿਵਲ ਸ਼ਿਕਾਇਤ ਦਰਜ ਹੈ। ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਨੇ ਪਿਛਲੇ ਹਫ਼ਤੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਬਚਾਅ ਲਈ ਹਰ ਸੰਭਵ ਕਾਨੂੰਨੀ ਸਹਾਇਤਾ ਲਵੇਗਾ। ਕੰਪਨੀ ਦੀ ਸੂਚਨਾ ਮੁਤਾਬਕ ਗੌਤਮ ਅਡਾਨੀ, ਸਾਗਰ ਅਡਾਨੀ ਤੇ ਵਿਨੀਤ ਜੈਨ ’ਤੇ ਅਮਰੀਕੀ ਨਿਆਂ ਮੰਤਰਾਲੇ ਵੱਲੋਂ ਲਾਏ ਕਿਸੇ ਵੀ ਦੋਸ਼ ਜਾਂ ਅਮਰੀਕਾ ਦੇ ਸਕਿਓਰਿਟੀ ਤੇ ਐਕਸਚੇਂਜ ਕਮਿਸ਼ਨ ਦੀ ਸਿਵਲ ਸ਼ਿਕਾਇਤ ਵਿੱਚ ਐੱਫ. ਸੀ. ਪੀ. ਏ. ਦੀ ਕਿਸੇ ਵੀ ਧਾਰਾ ਦੀ ਉਲੰਘਣਾ ਦਾ ਦੋਸ਼ ਨਹੀਂ ਲੱਗਿਆ ਹੈ ।

Advertisement
Advertisement
Advertisement
Advertisement
Scroll to Top