Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 12:46 pm

+91 90915 01313 , +91 90916 01313

punjabbanni@gmail.com
punjabbani@yahoo.com

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਸ਼ਹਿਰ ਚ ਹਰ ਵਿਕਾਸ ਕਾਰਜ ਮੁਕੰਮਲ ਹੋਏਗਾ : ਕੋਹਲੀ
ਪਟਿਆਲਾ, 23 ਨਵੰਬਰ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਸ਼ਹਿਰ ਦੀਆਂ ਤਿੰਨ ਥਾਵਾਂ ’ਤੇ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਕਸੀਅਨ ਮੋਹਨ ਲਾਲ ਅਤੇ ਐਸ. ਡੀ. ਓ. ਅਮਿਤੋਜ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਮੋਹਤਬਰ ਆਗੂ ਸ਼ਾਮਲ ਸਨ । ਸਭ ਤੋਂ ਪਹਿਲਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਧੁਰਾ ਜਾਣੇ ਜਾਂਦੇ ਕਿਤਾਬਾਂ ਵਾਲਾ ਬਜ਼ਾਰ ਕੋਲ ਤਾਂਗੇ ਵਾਲੀ ਗਲੀ ’ਚ 46.17 ਲੱਖ ਦੀ ਲਾਗਤ ਨਾਲ ਗਲੀਆਂ ਦਾ ਉਦਘਾਟਨ ਕੀਤਾ । ਇਹ ਗਲੀਆਂ ਸੀ. ਸੀ. ਫਲੋਰਿੰਗ ਨਾਲ ਬਣਾਈਆਂ ਜਾਣਗੀਆਂ, ਜਦਕਿ ਇਥੇ ਹੋਰ ਪਾਣੀ ਦੀ ਨਿਕਾਸੀ ਲਈ ਪਾਈਪਾਂ ਵੀ ਪਾਈਆਂ ਜਾਣਗੀਆਂ । ਇਹ ਇਲਾਕਾ ਵਾਰਡ ਨੰਬਰ 49 ਅਧੀਨ ਆਉਂਦਾ ਹੈ । ਇਸ ਤੋਂ ਬਾਅਦ ਵਿਧਾਇਕ ਕੋਹਲੀ ਨੇ ਅਜੀਤ ਨਗਰ ਦੀ ਮੇਨ ਸੜਕ ਦਾ ਉਦਘਾਟਨ ਕੀਤਾ, ਜਿਸ ਉੱਪਰ ਲਗਭਗ 53 ਲੱਖ ਰੁਪਏ ਖਰਚੇ ਜਾਣਗੇ । ਇਹ ਸੜਕ ਕਾਫੀ ਦੇਰ ਤੋਂ ਟੁੱਟੀ ਹੋਈ ਸੀ, ਜਿਸ ਨੂੰ ਸੀ.ਸੀ. ਫਲੋਰਿੰਗ ਨਾਲ ਬਣਾਇਆ ਜਾਵੇਗਾ, ਜਦਕਿ ਇਸ ਤੋਂ ਬਾਅਦ ਵਿਧਾਇਕ ਨੇ ਮਜੀਠੀਆ ਇਨਕਲੇਵ ਐਕਸਟੈਂਸ਼ਨ ਅਤੇ ਮਾਡਲ ਟਾਊਨ ਦੇ ਗੋਬਿੰਦ ਨਗਰ ਦੀਆਂ ਸੜਕਾਂ ਦਾ 61.22 ਲੱਖ ਦੀ ਲਾਗਤ ਨਾਲ ਉਦਘਾਟਨ ਕੀਤਾ ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਿਕਾਸ ਪੱਖੋਂ ਕਿਸੇ ਪ੍ਰਕਾਰ ਦੀ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਉਹ ਗਲੀਆਂ ਅਤੇ ਸੜਕਾਂ ਜਿਹੜੀਆਂ ਕਈ ਸਾਲਾਂ ਤੋਂ ਅਧੂਰੀਆਂ ਪਈਆਂ ਹਨ । ਉਨ੍ਹਾਂ ਨੂੰ ਬਨਾਉਣ ਲਈ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ । ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਮੂਹ ਅਫਸਰਾਂ ਅਤੇ ਠੇਕੇਦਾਰਾਂ ਨੂੰ ਕਿਹਾ ਕਿ ਕੰਮ ਦੀ ਕੁਆਲਿਟੀ ਅਤੇ ਗੁਣਵੱਤਾ ’ਚ ਕੋਈ ਸਮਝੌਤਾ ਨਹੀਂ ਹੋਵੇਗਾ, ਇਸ ਲਈ ਹਰ ਕੰਮ ਨੂੰ ਚੰਗੀ ਤਰ੍ਹਾਂ ਨਰਿਖਣ ਕਰਕੇ ਨੇਪਰੇ ਚਾੜਿ੍ਹਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਲੋੜ ਪਵੇ ਤਾਂ ਸਬੰਧਤ ਇਲਾਕਾ ਵਾਸੀਆਂ ਅਤੇ ਨੇੜਲੇ ਵਾਸੀਆਂ ਦੀ ਜ਼ਰੂਰਤ ਪੈਣ ’ਤੇ ਸਲਾਹ ਲੈ ਲਈ ਜਾਵੇ । ਉਨ੍ਹਾਂ ਇਹ ਵੀ ਇਨ੍ਹਾਂ ਕੰਮਾਂ ਦੇ ਚਲਦਿਆਂ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿਕਤ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਕੰਮਾਂ ਸਦਕਾ ਜਿਮਨੀ ਚੋਣਾਂ ’ਚ ਪਾਰਟੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ । ਇਸ ਮੌਕੇ ਸਾਬਕਾ ਕੌਂਸਲਰ ਆਰ. ਪੀ. ਗੁਪਤਾ, ਰਾਜੇਸ਼ ਲੱਕੀ, ਸਨੀ, ਸੰਦੀਪ ਕੁਮਾਰ, ਰਾਮ ਨਾਥ, ਹਨੀ ਕਲਸੀ, ਗੌਤਮ ਸ਼ਰਮਾ, ਬਿੱਟੂ ਕੁਮਾਰ, ਸੂਰਜ ਕੁਮਾਰ, ਯੋਗੇਸ਼ ਟੰਡਨ, ਹਨੀ ਲੁਥਰਾ, ਪੀ. ਐਨ. ਕਪੂਰ, ਰਾਜ ਕੁਮਾਰ ਮਹਿਤਾ, ਗੁਰਜੀਤ ਛੱਤਵਾਲ, ਚਮਨ ਲਾਲ ਗਰਗ, ਮਹਿੰਦਰਪਾਲ ਚੱਢਾ, ਵਾਹਿਗੁਰੂ ਪਾਲ ਸਿੰਘ, ਰੁਪਿੰਦਰ ਟਿਵਾਣਾ, ਦਰਵੇਸ਼ ਗੋਇਲ, ਰੁਪਿੰਦਰ ਕੋਚ, ਅਜਾਇਬ ਸਿੰਘ, ਮੋਨਿਕਾ ਸ਼ਰਮਾ, ਸੋਨੀਆ ਦਾਸ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਲੰਟੀਅਰ ਅਤੇ ਆਗੂ ਮੌਜੂਦ ਸਨ ।

Advertisement
Advertisement
Advertisement
Advertisement
Scroll to Top