Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:06 pm

+91 90915 01313 , +91 90916 01313

punjabbanni@gmail.com
punjabbani@yahoo.com

ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਉਪਰ ਲੋਹੇ ਦਾ ਗੇਟ ਡਿੱਗਣ ਕਰਕੇ ਹੋਈ ਮੌਤ

ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਉਪਰ ਲੋਹੇ ਦਾ ਗੇਟ ਡਿੱਗਣ ਕਰਕੇ ਹੋਈ ਮੌਤ

ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਉਪਰ ਲੋਹੇ ਦਾ ਗੇਟ ਡਿੱਗਣ ਕਰਕੇ ਹੋਈ ਮੌਤ
ਖੰਨਾ : ਪੰਜਾਬ ਦੇ ਸ਼ਹਿਰ ਖੰਨਾ ਅਧੀਨ ਆਉਂਦੇ ਖੇਤਰ ਮਾਛੀਵਾੜਾ ਸਾਹਿਬ ਦੇ ਨੇੜ੍ਹਲੇ ਪਿੰਡ ਹਿਯਾਤਪੁਰ ਵਿਖੇ ਘਰ ਦੇ ਵਿਹੜੇ ’ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਇੱਕ ਲੋਹੇ ਦਾ ਗੇਟ ਉਸ ਉੱਪਰ ਆ ਡਿੱਗਣ ਕਾਰਨ ਬੱਚੀ ਦੀ ਜਾਨ ਚਲੀ ਗਈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ । ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਅਤੇ ਉਹ ਵੱਖ ਰਹਿਣ ਲੱਗ ਪਈ। ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੋਜ਼ਗਾਰ ਲਈ ਚਲਾ ਗਿਆ ਅਤੇ ਪੋਤਰੀ ਬਾਣੀ ਕੌਰ ਦਾ ਪਾਲਣ ਪੋਸ਼ਣ ਉਸਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ । ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਈਲਾਂ ਲਗਾ ਰਹੇ ਸਨ। ਮਿਸਤਰੀਆਂ ਵਲੋਂ ਇੱਕ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖਡ਼੍ਹਾ ਕੀਤਾ ਹੋਇਆ ਸੀ। ਬੱਚੀ ਬਾਣੀ ਕੌਰ ਘਰ ਵਿਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚਡ਼੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਭਾਰੀ ਗੇਟ ਉਸ ਉੱਪਰ ਹੀ ਆ ਗਿਰਿਆ, ਜਦੋਂ ਦਾਦੀ ਤੇ ਘਰ ਵਿਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹੇਠੋਂ ਬਾਣੀ ਕੌਰ ਨੂੰ ਕੱਢਿਆ ਅਤੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਕੌਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਦੀ ਸਾਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ।

Advertisement
Advertisement
Advertisement
Advertisement
Scroll to Top