Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 7:06 am

+91 90915 01313 , +91 90916 01313

punjabbanni@gmail.com
punjabbani@yahoo.com

ਪਤਨੀ ਨੇ ਕਰਵਾਇਆ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ

ਪਤਨੀ ਨੇ ਕਰਵਾਇਆ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ

ਪਤਨੀ ਨੇ ਕਰਵਾਇਆ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਪਤੀ ਦਾ ਕਤਲ
ਇਟਾਵਾ : ਇਟਾਵਾ ਜ਼ਿਲ੍ਹੇ ‘ਚ ਇੱਕ ਔਰਤ ਨੇ ਪਿੰਡ ਦੇ ਨੌਜਵਾਨ ਨੂੰ ਸੁਪਾਰੀ ਦੇ ਕੇ ਆਪਣੇ ਗੋਦ ਲਏ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ । ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਦੇ ਆਪਣੇ ਗੋਦ ਲਏ ਬੇਟੇ ਨਾਲ ਨਾਜਾਇਜ਼ ਸਬੰਧ ਸਨ । ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਉਸਦਾ ਪਤੀ ਇਨ੍ਹਾਂ ਦੋਵਾਂ ਵਿੱਚ ਅੜਿੱਕਾ ਬਣ ਰਿਹਾ ਸੀ । ਪੁਲਿਸ ਨੇ ਪਤਨੀ ਅਤੇ ਗੋਦ ਲਏ ਪੁੱਤਰ ਨੂੰ ਜੇਲ੍ਹ ਭੇਜ ਦਿੱਤਾ ਹੈ । ਪੁਲਿਸ ਤੀਜੇ ਕਾਤਲ ਨੂੰ ਫੜਨ ਲਈ ਯਤਨ ਕਰ ਰਹੀ ਹੈ । ਅੰਜਲੀ ਜਾਟਵ ਨੇ ਉਸਰਾਹਰ ਥਾਣਾ ਖੇਤਰ ਦੇ ਗਪਚੀਆ ਪਿੰਡ ‘ਚ ਸ਼ੁੱਕਰਵਾਰ ਰਾਤ ਆਪਣੇ ਪਤੀ ਮਨੋਜ ਜਾਟਵ ਦਾ ਕਤਲ ਕਰ ਦਿੱਤਾ ਅਤੇ ਪੁਲਿਸ ਨੂੰ ਝੂਠੀ ਸੂਚਨਾ ਦਿੱਤੀ । ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਅੰਜਲੀ ਦੇ ਹੱਥ-ਪੈਰ ਬੰਨ੍ਹੇ ਹੋਏ ਪਾਏ। ਔਰਤ ਨੇ ਪਿੰਡ ਦੇ ਲੋਕਾਂ ‘ਤੇ ਆਪਣੇ ਪਤੀ ਦੀ ਹੱਤਿਆ ਦਾ ਦੋਸ਼ ਲਗਾਇਆ ਸੀ । ਐਸ. ਐਸ. ਪੀ. ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ਵਾਸੀ ਮਨੋਜ ਜਾਟਵ ਦੀ ਪਤਨੀ ਅੰਜਲੀ ਦੇ ਪਿੰਡ ਦੇ ਹੀ ਰਾਹੁਲ ਨਾਲ ਨਾਜਾਇਜ਼ ਸਬੰਧ ਸਨ । ਇਸ ਕਾਰਨ ਉਸ ਨੇ ਘਰ ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਾਏ ਹੋਏ ਸਨ । ਮਨੋਜ ਰਾਹੁਲ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਸਾਜ਼ਿਸ਼ ਰਚ ਕੇ ਉਸ ਨੇ ਚਾਰ ਮਹੀਨੇ ਪਹਿਲਾਂ ਰਾਹੁਲ ਨੂੰ ਗੋਦ ਲਿਆ ਸੀ । ਔਰਤ ਨੇ ਇਹ ਗੱਲ ਰਾਹੁਲ ਨੂੰ ਦੱਸੀ ਸੀ । ਰਾਹੁਲ ਹਰਿਆਣਾ ਦੇ ਫਰੀਦਾਬਾਦ ਵਿੱਚ ਕੱਪੜਿਆਂ ਦਾ ਕੰਮ ਕਰਦਾ ਹੈ । ਮਨੋਜ 13 ਨਵੰਬਰ ਨੂੰ ਦਿੱਲੀ ਤੋਂ ਘਰ ਆਇਆ ਸੀ । ਫਿਰ ਅੰਜਲੀ ਨੇ ਰਾਹੁਲ ਨੂੰ ਫੋਨ ਕਰਕੇ ਘਰ ਬੁਲਾਇਆ। ਰਾਹੁਲ ਨੇ ਆਪਣੇ ਸਾਥੀ ਪਿੰਡ ਵਾਸੀ ਵਿਕਾਸ ਕੁਮਾਰ ਜਾਟਵ ਨਾਲ ਮਿਲ ਕੇ 15 ਨਵੰਬਰ ਦੀ ਰਾਤ ਨੂੰ ਮਨੋਜ ‘ਤੇ ਉਸ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਘਰ ‘ਚ ਸੌਂ ਰਿਹਾ ਸੀ । ਕਤਲ ਤੋਂ ਬਾਅਦ ਵਿਕਾਸ ਦੋ ਮੋਬਾਈਲ ਫ਼ੋਨ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਕੇ ਭੱਜ ਗਿਆ । ਪੁੱਛਗਿੱਛ ਤੋਂ ਬਾਅਦ ਮਨੋਜ ਦੀ ਪਤਨੀ ਅੰਜਲੀ ਅਤੇ ਰਾਹੁਲ ਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਤਲ ’ਚ ਵਰਤਿਆ ਲੱਕੜ ਦਾ ਬੱਲਾ ਅਤੇ ਦਾਤਰੀ ਬਰਾਮਦ ਹੋਈ । ਅੰਜਲੀ ਨੇ ਵਿਕਾਸ ਜਾਟਵ ਨੂੰ 2.5 ਲੱਖ ਰੁਪਏ ‘ਚ ਆਪਣੇ ਪਤੀ ਦੀ ਹੱਤਿਆ ਦੀ ਸੁਪਾਰੀ ਦਿੱਤੀ ਸੀ, ਜਿਸ ਵਿੱਚੋਂ 27 ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਸਨ । ਪੁਲਿਸ ਪੁੱਛਗਿੱਛ ਦੌਰਾਨ ਅੰਜਲੀ ਨੇ ਦੱਸਿਆ ਕਿ ਰਾਹੁਲ ਅਤੇ ਵਿਕਾਸ ਰਾਤ 2 ਵਜੇ ਘਰ ਆਏ ਸਨ । ਉਸ ਰਾਤ ਮਨੋਜ ਨੇ ਬਹੁਤ ਸ਼ਰਾਬ ਪੀਤੀ ਸੀ । ਅੰਜਲੀ ਨੇ ਮਨੋਜ ਦਾ ਮੂੰਹ ਕੰਬਲ ਨਾਲ ਦਬਾ ਦਿੱਤਾ ਸੀ। ਇਸ ਤੋਂ ਬਾਅਦ ਵਿਕਾਸ ਅਤੇ ਰਾਹੁਲ ਨੇ ਮਨੋਜ ਦੀ ਦਾਤਰੀ ਨਾਲ ਗਲਾ ਵੱਢ ਕੇ ਅਤੇ ਲੱਕੜ ਦੇ ਬੱਲੇ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ । ਔਰਤ ਨੇ ਆਪਣੇ ਬੱਚਿਆਂ ਨੂੰ ਵੀ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਨ੍ਹਾਂ ਨੂੰ ਵੀ ਮਾਰ ਦੇਵੇਗੀ । ਇਸ ਕਾਰਨ ਬੱਚੇ ਪੁਲੀਸ ਨੂੰ ਅਸਲ ਗੱਲ ਨਹੀਂ ਦੱਸ ਰਹੇ ਸਨ ।

Advertisement
Advertisement
Advertisement
Advertisement
Scroll to Top