Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 7:44 pm

+91 90915 01313 , +91 90916 01313

punjabbanni@gmail.com
punjabbani@yahoo.com

ਮਾਰਕਫੈੱਡ ਨੇ 71ਵਾਂ ਸਹਿਕਾਰਤਾ ਸਪਤਾਹ ਮਨਾਇਆ

ਮਾਰਕਫੈੱਡ ਨੇ 71ਵਾਂ ਸਹਿਕਾਰਤਾ ਸਪਤਾਹ ਮਨਾਇਆ

ਮਾਰਕਫੈੱਡ ਨੇ 71ਵਾਂ ਸਹਿਕਾਰਤਾ ਸਪਤਾਹ ਮਨਾਇਆ
-ਲੋਕਾਂ ਨੂੰ ਸਹਿਕਾਰੀ ਬੈਂਕਾਂ ਨਾਲ ਜੁੜਨ ਦੀ ਕੀਤੀ ਅਪੀਲ
ਪਟਿਆਲਾ, 18 ਨਵੰਬਰ : ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸੰਗਰਾਮ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਮਾਰਕਫੈੱਡ ਵੱਲੋਂ ਜ਼ਿਲ੍ਹਾ ਦਫ਼ਤਰ ਪਟਿਆਲਾ ਵਿਖੇ 71ਵਾਂ ਸਹਿਕਾਰੀ ਸਪਤਾਹ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਮੰਡਲ ਪਟਿਆਲਾ ਕੁਲਦੀਪ ਕੁਮਾਰ ਨੇ ਸ਼ਿਰਕਤ ਕੀਤੀ । ਸਮਾਰੋਹ ਦੌਰਾਨ ਸੀਨੀਅਰ ਮੈਨੇਜਰ, ਸੈਂਟਰਲ ਕੋਆਪ੍ਰੇਟਿਵ ਬੈਂਕ ਪਟਿਆਲਾ ਸੁਰਿੰਦਰ ਗਰਗ ਨੇ ਮੈਂਬਰਾਂ ਨੂੰ ਸਹਿਕਾਰੀ ਬੈਂਕਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਬੈਂਕ ਦੀਆਂ ਨਵੀਂਆਂ ਸਕੀਮਾਂ ਬਾਰੇ ਜਾਣੂੰ ਕਰਵਾਇਆ । ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਰਾਹੁਲ ਗੁਪਤਾ ਵੱਲੋਂ ਸਮਾਰੋਹ ਥੀਮ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ । ਜ਼ਿਲ੍ਹਾ ਪ੍ਰਬੰਧਕ ਸੰਜੀਵ ਸ਼ਰਮਾ ਵੱਲੋਂ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਮਾਰਕਫੈੱਡ ਦੀਆਂ ਪ੍ਰਾਪਤੀਆਂ/ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਰੋਹ ਵਿੱਚ ਜ਼ਿਲ੍ਹਾ ਕੰਟਰੋਲਰ, ਖ਼ੁਰਾਕ ਸਿਵਲ ਸਪਲਾਈਜ਼ ਖਪਤਕਾਰ ਮਾਮਲੇ ਵਿਭਾਗ ਰੂਪਪ੍ਰੀਤ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ । ਸੁਪਰਡੈਂਟ, ਮਾਰਕਫੈੱਡ ਪਟਿਆਲਾ ਮੱਖਣ ਸਿੰਘ ਵੱਲੋਂ ਮਾਰਕਫੈੱਡ ਅਤੇ ਸਹਿਕਾਰਤਾ ਦੇ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ ਖਾਦ ਸਪਲਾਈ ਅਫ਼ਸਰ ਪਟਿਆਲਾ ਸਾਹਿਲ ਕੁਮਾਰ, ਖਾਦ ਸਪਲਾਈ ਅਫ਼ਸਰ ਅਮਰਿੰਦਰ ਵਰਮਾ ਵੱਲੋਂ ਮਾਰਕਫੈੱਡ ਦੀ ਜ਼ਰੂਰੀ ਵਸਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਮਾਰਕਫੈੱਡ ਅਤੇ ਸੈਂਟਰਲ ਕੋਆਪ੍ਰੇਟਿਵ ਬੈਂਕ ਵੱਲੋਂ ਵਿਭਾਗ ਨਾਲ ਸਬੰਧਤ ਸਟਾਲ ਵੀ ਲਗਾਏ ਗਏ । ਸਮਾਗਮ ਦੌਰਾਨ ਡੀ.ਸੀ.ਯੂ ਪਟਿਆਲਾ ਦਰਸ਼ਨ ਸਿੰਘ, ਜ਼ਿਲ੍ਹਾ ਪ੍ਰਬੰਧਕ, ਵੇਅਰ ਹਾਊਸ ਪਟਿਆਲਾ ਸ਼ਸ਼ੀ ਕੁਮਾਰ, ਹਰਚਰਨ ਸਿੰਘ, ਗੁਰਮੀਤ ਸਿੰਘ, ਸਿਮਰਤਪਾਲ ਸਿੰਘ, ਪੰਜਾਬ, ਮੁਹੰਮਦ ਯਾਸ਼ੀਨ, ਖਾਦ ਸਪਲਾਈ ਅਫ਼ਸਰ, ਬਰਨਾਲਾ, ਸੁਖਦੇਵ ਸਿੰਘ ਭੰਗੂ ਅਤੇ ਗੁਰਪਾਲ ਸਿੰਘ, ਸਟੇਟ ਬਾਡੀ ਮੈਂਬਰ, ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਭਾਵਾਂ ਅਤੇ ਮਾਰਕਫੈੱਡ ਦੇ ਕਰਮਚਾਰੀ/ਅਧਿਕਾਰੀ ਹਾਜ਼ਰ ਹੋਏ ।

Advertisement
Advertisement
Advertisement
Advertisement
Scroll to Top