Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:57 pm

+91 90915 01313 , +91 90916 01313

punjabbanni@gmail.com
punjabbani@yahoo.com

ਨਾਸਾ ਠੁਕਰਾਈ, ਪੰਜਾਬ ਨੂੰ ਸਾਇੰਸ ਵਿਗਿਆਨ ਸਿਖਾਂ ਰਹੇ, ਰਾਸ਼ਟਰਪਤੀ ਵਲੋਂ ਸਨਮਾਨਿਤ ਅਧਿਆਪਕ : ਸਰਲਾ ਭਟਨਾਗਰ ਪ੍ਰਿੰਸੀਪਲ

ਨਾਸਾ ਠੁਕਰਾਈ, ਪੰਜਾਬ ਨੂੰ ਸਾਇੰਸ ਵਿਗਿਆਨ ਸਿਖਾਂ ਰਹੇ, ਰਾਸ਼ਟਰਪਤੀ ਵਲੋਂ ਸਨਮਾਨਿਤ ਅਧਿਆਪਕ : ਸਰਲਾ ਭਟਨਾਗਰ ਪ੍ਰਿੰਸੀਪਲ

ਨਾਸਾ ਠੁਕਰਾਈ, ਪੰਜਾਬ ਨੂੰ ਸਾਇੰਸ ਵਿਗਿਆਨ ਸਿਖਾਂ ਰਹੇ, ਰਾਸ਼ਟਰਪਤੀ ਵਲੋਂ ਸਨਮਾਨਿਤ ਅਧਿਆਪਕ : ਸਰਲਾ ਭਟਨਾਗਰ ਪ੍ਰਿੰਸੀਪਲ
ਪਟਿਆਲਾ : ਰਾਸ਼ਟਰ ਪ੍ਰੇਮ ਦੀ ਭਾਵਨਾਵਾਂ ਕੇਵਲ ਡਾਕਟਰ ਏ ਪੀ ਦੇ ਅਬਦੁਲ ਕਲਾਮ ਤੋਂ ਇਲਾਵਾ ਡਾਕਟਰ ਜਸਵਿੰਦਰ ਸਿੰਘ, ਰਾਸ਼ਟਰਪਤੀ ਤੋਂ ਦੋ ਵਾਰ ਸਰਵੋਤਮ ਅਤੇ ਸ੍ਰੇਸ਼ਟ ਅਧਿਆਪਕ ਵਜੋਂ ਸਨਮਾਨਿਤ ਭਾਰਤ ਮਾਤਾ ਦੇ ਸਪੁੱਤਰ ਹਨ, ਜਿਨ੍ਹਾਂ ਨੇ ਨਾਸਾ ਜਾ ਕੇ ਧੰਨ ਦੌਲਤ ਇਕਠੇ ਕਰਨ ਦੀ ਥਾਂ, ਆਪਣੇ ਦੇਸ਼ ਦੇ ਬੱਚਿਆਂ ਨੂੰ ਸਾਇੰਸ ਵਿਗਿਆਨ ਹਿਸਾਬ ਸਖ਼ਤ ਮਿਹਨਤ ਇਮਾਨਦਾਰੀ ਵਫ਼ਾਦਾਰੀ ਨਾਲ ਜੋੜਿਆ ਹੈ, ਇਸ ਲਈ ਹਰੇਕ ਵਿਦਿਆਰਥੀ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਦੂਸਰੇ ਕਲਾਮ ਸਾਹਿਬ ਵਜੋਂ ਪਿਆਰ ਸਤਿਕਾਰ ਕਰਦੇ ਹਨ, ਇਹ ਵਿਚਾਰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਡਾਕਟਰ ਜਸਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ । ਡਾਕਟਰ ਜਸਵਿੰਦਰ ਸਿੰਘ ਨੇ ਦੋ ਤਿੰਨ ਘੰਟਿਆਂ ਵਿੱਚ ਵਿਦਿਆਰਥੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਸਾਇੰਸ ਵਿਗਿਆਨ ਅਤੇ ਹਿਸਾਬ ਨਾਲ ਜੋੜ ਦਿੱਤਾ । ਉਨ੍ਹਾਂ ਨੇ ਕਿਹਾ ਕਿ ਅਜ, ਵਿਦਿਆਰਥੀਆਂ ਨੂੰ ਪੜਾਉਣ ਦੀ ਨਹੀਂ, ਸਗੋਂ ਕੁੱਝ ਨਵਾਂ ਕਰਨ ਲਈ ਉਤਸ਼ਾਹਿਤ ਅਤੇ ਸਹਿਯੋਗ ਕਰਨਾ ਵੱਧ ਲਾਭਕਾਰੀ ਹੈ । ਉਨ੍ਹਾਂ ਨੇ ਕਿਹਾ ਕਿ ਅਜ ਅਧਿਆਪਕਾਂ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ । ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਅਪਰਾਧਾਂ ਐਸ਼ ਪ੍ਰਸਤੀਆਂ ਆਰਾਮ ਪ੍ਰਸਤੀਆਂ ਤੋਂ ਬਚਾਉਣ, ਸਿਹਤਮੰਦ ਤਦੰਰੁਸਤ ਸੁਰਖਿਅਤ ਸਮਝਦਾਰ ਜੁਮੇਵਾਰ ਵਫ਼ਾਦਾਰ ਵਿਦਵਾਨ ਨਾਗਰਿਕ ਬਣਾਉਣ ਲਈ, ਮਾਪਿਆਂ ਨੂੰ ਵੱਧ ਜਾਗਰੂਕ ਕੀਤਾ ਜਾਵੇ। ਜ਼ੋ ਬੱਚਿਆਂ ਨੂੰ ਖੁਲ੍ਹੀ ਆਜ਼ਾਦੀ ਅਤੇ ਧੰਨ ਦੌਲਤ ਦੇ ਕੇ, ਬਰਬਾਦ ਕਰ ਰਹੇ ਹਨ। ਸਿਖਿਆ ਸੁਰੱਖਿਆ ਸਿਹਤ ਸੰਸਕਾਰਾਂ ਸਮਝੋਤਿਆ ਦੀਆਂ ਭਾਵਨਾਵਾਂ ਆਦਤਾਂ ਮਾਹੋਲ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ।

Advertisement
Advertisement
Advertisement
Advertisement
Scroll to Top