Breaking News ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾਪਿੰਡ ਘੁੰਗਰਾਲੀ ਦੇ ਵਸਨੀਕਾਂ ਨੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਸੁਚੱਜੇ ਹੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 'ਪੰਜਾਬ ਮਾਈਨਜ਼ ਇੰਸਪੈਕਸ਼ਨ' ਮੋਬਾਈਲ ਐਪ ਲਾਂਚਆਪ ਨੇ 3 ਸੀਟਾਂ ਜਿੱਤੀਆਂ, ਕਾਂਗਰਸ ਨੂੰ ਮਿਲੀ ਇੱਕ ਸੀਟਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀਲੋਕਾਂ ਨੂੰ ਆਪਣੀ ਗੱਲ ਰੱਖਣ ਲਈ ਸਮਾਂ ਦੇਣਾ ਹੀ ਅਸਲ ਲੋਕਤੰਤਰ : ਡਾ. ਬਲਬੀਰ ਸਿੰਘਪਤੀ-ਪਤਨੀ ਨੇ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ ਵਿੱਚ ਕਰਵਾਇਆ ਆਪਣੇ ਬੱਚਾ ਨੂੰ ਜਨਮਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਪ੍ਰਧਾਨਸੁਖਬੀਰ ਬਾਦਲ ਨੇ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਲਦ ਫ਼ੈਸਲਾ ਕਰਨ ਦੀ ਮੁੜ ਅਪੀਲ

ਪਤੀ-ਪਤਨੀ ਨੇ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ ਵਿੱਚ ਕਰਵਾਇਆ ਆਪਣੇ ਬੱਚਾ ਨੂੰ ਜਨਮ

ਦੁਆਰਾ: Punjab Bani ਪ੍ਰਕਾਸ਼ਿਤ :Friday, 22 November, 2024, 02:40 PM

ਪਤੀ-ਪਤਨੀ ਨੇ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ ਵਿੱਚ ਕਰਵਾਇਆ ਆਪਣੇ ਬੱਚਾ ਨੂੰ ਜਨਮ
ਚੇਨਈ : ਭਾਰਤ ਦੇਸ਼ ਦੇ ਪ੍ਰਸਿੱਧ ਸ਼ਹਿਰ ਚੇਨਈ ਵਿਖੇ ਇਕ ਪਤੀ-ਪਤਨੀ ਵਲੋਂ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ ਵਿੱਚ ਆਪਣੇ ਬੱਚਾ ਨੂੰ ਜਨਮ ਦੁਆਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਭੱਖਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਪੁਲਸ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਪਤਨੀ ਤੇ ਦੋਸ਼ਲ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ ਬਿਨਾਂ ਆਪਣੇ ਘਰ ਵਿੱਚ ਜਣੇਪਾ ਕਰਵਾਇਆ ਹੈ ਤੇ ਇਸ ਦੌਰਾਨ ਕਰੀਬ 1000 ਤੋਂ ਜਿ਼ਆਦਾ ਲੋਕਾਂ ਵਾਲੇ ਵਟਸਐਪ ਗਰੁੱਪ ਨਾਲ ਜੁੜੇ ਕੇ ਗਰੁੱਪ ਵਿੱਚ ਜਿਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹ ਉਸੇ ਤਰ੍ਹਾਂ ਕਰਦੇ ਰਹੇ।ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ 36 ਸਾਲਾ ਮਨੋਹਰਨ ਅਤੇ ਉਸਦੀ ਪਤਨੀ ਸੁਕਨਿਆ ‘ਹੋਮ ਬਰਥ ਐਕਸ਼ਪੀਅਰੈਂਸ’ ਨਾਮ ਦੇ ਵਟਸਐਪ ਗਰੁੱਪ ਦਾ ਹਿੱਸਾ ਹਨ। ਇਹ ਗਰੁੱਪ ਅਜਿਹੇ ਮੈਂਬਰ ਹਨ ਜਿੰਨਾਂ ਘਰ ਵਿੱਚ ਬੱਚੇ ਨੂੰ ਜਨਮ ਦੇਣ ਸਬੰਧੀ ਸਲਾਹ ਪੋਸਟ ਕੀਤੀ ਹੈ । ਇਸ ਜੋੜੇ ਨੇ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਿੱਚ ਆਨਲਾਈਨ ਪਲੇਟਫਾਰਮ ਦਾ ਸਹਾਰਾ ਲਿਆ । ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ । ਸੁਕੰਨਿਆ ਜਦੋਂ ਤੀਜੇ ਬੱਚੇ ਨਾਲ ਗਰਭਵਤੀ ਹੋਈ ਤਾਂ ਉਨ੍ਹਾਂ ਮੈਡੀਕਲ ਜਾਂਚ ਨਾ ਕਰਾਉਣ ਦਾ ਫੈਸਲਾ ਕੀਤਾ ਸੀ । ਪੂਰੀ ਗਰਭਵਿਵਸਥਾ ਦੌਰਾਨ ਕੋਈ ਜਾਂਚ ਨਹੀਂ ਕਰਵਾਈ ਗਈ ।
ਜਦੋਂ 17 ਨਵੰਬਰ ਨੂੰ ਸੁਕੰਨਿਆ ਨੂੰ ਪ੍ਰਸਵ ਦਰਦ ਹੋਈ ਤਾਂ ਇਸ ਸਥਿਤੀ ਵਿੱਚ ਜੋੜੇ ਨੇ ਹਸਪਤਾਲ ਜਾਣ ਦੀ ਬਜਾਏ ਵਟਸਐਪ ਗਰੁੱਪ ਦਾ ਸਹਾਰਾ ਲਿਆ । ਕਿਹਾ ਜਾ ਰਿਹਾ ਹੈ ਕਿ ਮਨੋਹਰਨ ਨੇ ਡਿਲੀਵਰੀ ਖੁਦ ਹੀ ਸੰਭਾਲੀ । ਬੱਚੇ ਦਾ ਜਨਮ ਹੋਇਆ ਅਤੇ ਨਾਲ ਹੀ ਇੰਟਰਨੈਟ ਉਤੇ ਇਸ ਦੀ ਖੂਬ ਚਰਚਾ ਵੀ ਹੋਣ ਲੱਗੀ । ਇਸ ਤੋਂ ਬਾਅਦ ਪਬਲਿਕ ਹੈਲਪਰ ਅਫਸਰ ਨੇ ਕੁੰਦਰਾਥੁਰ ਪੁਲਿਸ ਸਟੇਸ਼ਨ ਵਿੱਚ ਜੋੜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ । ਇਸ ਵਿੱਚ ਕਿਹਾ ਗਿਆ ਕਿ ਮਨੋਹਰਨ ਨੇ ਜੋ ਕੀਤਾ ਹੈ, ਉਸ ਨਾਲ ਨਿਰਧਾਰਤ ਮੈਡੀਕਲ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ ਹੈ। ਇਸ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ ਮਨੋਹਰਨ ਤੋਂ ਪੁੱਛਗਿੱਛ ਕੀਤੀ । ਜਾਂਚ ਦੌਰਾਨ ਉਨ੍ਹਾਂ ਵਟਸਐਪ ਗਰੁੱਪ ਬਾਰੇ ਪਤਾ ਚਲਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਦੇ ਆਧਾਰ ਉਤੇ ਅੱਗੇ ਕਦਮ ਚੁੱਕੇ ਜਾਣਗੇ ।



Scroll to Top