ਨਾਭਾ 'ਚ ਸੀ. ਐਮ. ਦੀ ਯੋਗਸ਼ਾਲਾ ਦੀਆਂ 29 ਕਲਾਸਾਂ ਲੋਕਾਂ ਨੂੰ ਦੇ ਰਹੀਆਂ ਨੇ ਬਿਮਾਰੀਆਂ ਤੋਂ ਰਾਹਤ

ਦੁਆਰਾ: Punjab Bani ਪ੍ਰਕਾਸ਼ਿਤ :Friday, 22 November, 2024, 05:37 PM

ਨਾਭਾ ‘ਚ ਸੀ. ਐਮ. ਦੀ ਯੋਗਸ਼ਾਲਾ ਦੀਆਂ 29 ਕਲਾਸਾਂ ਲੋਕਾਂ ਨੂੰ ਦੇ ਰਹੀਆਂ ਨੇ ਬਿਮਾਰੀਆਂ ਤੋਂ ਰਾਹਤ
-ਨਾਭਾ ਨਿਵਾਸੀਆਂ ਵੱਲੋਂ ਯੋਗਾ ਕਲਾਸਾਂ ਨੂੰ ਭਰਵਾਂ ਹੁੰਗਾਰਾ
-ਵਿਧਾਇਕ ਦੇਵ ਮਾਨ ਵੱਲੋਂ ਲੋਕਾਂ ਨੂੰ ਸੀ. ਐਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਨਾਭਾ, 22 ਨਵੰਬਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੀ. ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੀਆਂ ਨਾਭਾ ਵਿਖੇ ਚੱਲ ਰਹੀਆਂ 29 ਕਲਾਸਾਂ ਨੂੰ ਨਾਭਾ ਨਿਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ । ਇੱਥੇ ਲੋਕ ਰੋਜ਼ਾਨਾ ਹੀ ਯੋਗਾ ਕਰਕੇ ਆਪਣੀਆਂ ਬਿਮਾਰੀਆਂ ਤੋਂ ਮੁਕਤੀ ਲਈ ਯਤਨ ਕਰਦੇ ਹਨ । ਇਹ ਜਾਣਕਾਰੀ ਦਿੰਦਿਆਂ ਯੋਗਾ ਕਲਾਸਾਂ ਦੇ ਇੰਚਾਰਜ ਭਾਵਨਾ ਭਾਰਤੀ ਨੇ ਦੱਸਿਆ ਕਿ ਸੀ. ਐਮ. ਦੀ ਯੋਗਸ਼ਾਲਾ ਤਹਿਤ ਯੋਗਾ ਇੰਸਟ੍ਰਕਟਰ ਮੁਫਤ ਯੋਗਾ ਕਲਾਸਾਂ ਲੈ ਰਹੇ ਹਨ, ਜਿਸ ਵਿੱਚ ਯੋਗਾਤਮਕ ਸੂਖਮ ਅਭਿਆਸ, ਆਸਣ, ਪ੍ਰਾਣਾਯਾਮ ਅਤੇ ਧਿਆਨ ਸਿਖਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਹਰ ਉਮਰ ਦੇ ਲੋਕ ਇਨ੍ਹਾਂ ਕਲਾਸਾਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਹ ਜੋੜਾਂ ਦੇ ਦਰਦ, ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ ਆਦਿ ਕਈ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ । ਇਸੇ ਦੌਰਾਨ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਟੋਲ ਫਰੀ ਨੰਬਰ 76694-00500 ਉਪਰ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਲਾਗਇਨ ਵੀ ਕਰ ਸਕਦੇ ਹਨ ।
ਭਾਵਨਾ ਭਾਰਤੀ ਨੇ ਦੱਸਿਆ ਕਿ ਨਾਭਾ ਵਿਖੇ ਕਰਤਾਰ ਕਲੋਨੀ, ਸੀਨੀਅਰ ਸਿਟੀਜ਼ਨ ਪਾਰਕ, ਸ਼ਹੀਦ ਭਗਤ ਸਿੰਘ ਪਾਰਕ ਡਿਫੈਂਸ ਕਲੋਨੀ, ਸ਼ਿਵ ਮੰਦਿਰ ਹੀਰਾ ਮਹਿਲ, ਅਗਰਸੈਨ ਪਾਰਕ, ਸ਼ਿਵ ਮੰਦਿਰ ਬਠਿੰਡੀਆ ਮੁਹੱਲਾ, ਸ਼ਿਵ ਮੰਦਿਰ ਨਾਗਰਾ ਚੌਂਕ, ਸੰਤ ਨਿਰੰਕਾਰੀ ਭਵਨ, ਪਾਰਕ ਨੰਬਰ 3 ਪੁੱਡਾ, ਪਾਰਕ ਸਿਲਵਰ ਸਿਟੀ, ਪਿੰਡ ਪਹਾੜਪੁਰ, ਕੌਲ, ਨਿਰਮਲ ਕੁਟੀਆ ਖੋਖ, ਅਲੌਹਰਾਂ ਕਲਾਂ ਸ਼ਿਵ ਮੰਦਿਰ, ਦੁਲੱਦੀ ਤੇ ਲਕਸ਼ਮਨ ਨਗਰ ਆਦਿ ਇਲਾਕਿਆਂ ਵਿਚ ਇਹ ਕਲਾਂ ਲੱਗ ਰਹੀਆਂ ਹਨ । ਇਹ ਕਲਾਸਾ ਲਗਾ ਰਹੇ ਨਾਭਾ ਦੇ ਲੋਕਾਂ ਦਾ ਕਹਿਣਾ ਹੈ ਕਿ ਯੋਗਾ ਨੇ ਉਨ੍ਹਾਂ ਦੀ ਜੀਵਨ ਸ਼ੈਲੀ ਬਦਲ ਦਿੱਤੀ ਹੈ ਤੇ ਉਨ੍ਹਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ । ਉਨ੍ਹਾਂ ਕਿਹਾ, ਯੋਗਾ ਸਿਰਫ਼ ਕਸਰਤ ਨਹੀਂ ਹੈ, ਬਲਕਿ ਇਹ ਇੱਕ ਜੀਵਨ ਸ਼ੈਲੀ ਹੈ, ਜੋ ਕਿ ਨਾ ਸਿਰਫ਼ ਸਰੀਰਕ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ ਬਲਕਿ ਮਾਨਸਿਕ ਸ਼ਕਤੀ ਵੀ ਪ੍ਰਦਾਨ ਕਰਦੀ ਹੈ ਇਸ ਲਈ ਹਰੇਕ ਵਿਅਕਤੀ ਇੱਕ ਸਿਹਤਮੰਦ ਜੀਵਨ ਸ਼ੈਲੀ ਲਈ ਯੋਗਾ ਕਲਾਸਾਂ ਦਾ ਲਾਭ ਜਰੂਰ ਲਵੇ ।



Scroll to Top