ਪੈਟਰੋਲੀਅਮ ਰਿਫਾਇਨਰੀ ਵਿਚ ਜੋਰਦਾਰ ਧਮਾਕੇ ਕਾਰਨ ਲੱਗੀ ਭਿਆਨਕ ਅੱਗ
ਦਿੱਲੀ, 3 ਨਵੰਬਰ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਬੀਤੇ ਦਿਨੀ ਐਚਪੀਸੀਐਲ ਦੀ ਰਿਫਾਇਨਰੀ ਵਿਚ ਅਚਾਨਕ ਜੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ ਜਿਥੇ ਲੋਕਾਂ ਅੰਦਰ ਭਗਦੜ ਮਚ ਗਈ, ਉਥੇ ਭਿਆਨਕ ਅੱਗ ਵੀ ਲਗ ਗਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦਸਿਆ ਕਿ ਹਜੇ ਤੱਕ ਕੋਈ ਵੱਡੇ ਨੁਕਸਾਨ ਦੀ ਪੁਸਟੀ ਨਹੀ ਹੋਈ ਹੈ ਅੱਗ ਫਿਲਹਾਲ ਇਸ ਖੇਤਰ ਤੱਕ ਹੀ ਸੀਮਤ ਹੈ। ਰਾਹਤ ਟੀਮਾਂ ਵਲੋ ਕਾਰਜ ਆਰੰਭ ਕਰ ਦਿਤੇ ਗਏ ਹਨ। ਜਿਕਰਯੋਗ ਹੈ ਕਿ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ।
ਇਸ ਤੋਂ ਬਾਅਦ ਰਿਫਾਇਨਰੀ ਦੇ ਅਹਾਤੇ ਵਿੱਚੋਂ ਧੂੰਏਂ ਦਾ ਸੰਘਣਾ ਗੁਬਾਰ ਉੱਠਣ ਲੱਗਾ, ਜੋ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਘਟਨਾ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਵੀ ਘਬਰਾਹਟ ਪੈਦਾ ਹੋ ਗਈ। ਹਾਲਾਂਕਿ, ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਸਬੰਧਤ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।