Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Tuesday, 11 Aug 2026 | 2:21 am

+91 90915 01313 , +91 90916 01313

punjabbanni@gmail.com
punjabbani@yahoo.com

ਹਿੰਦੂ ਤਖਤ ਮੁੱਖੀ ਵਲੋਂ ਪੁਲਿਸ ਦੀ ਮਦਦ ਨਾਲ ਦੋ ਚਰਬੀ ਦੇ ਭਰੇ ਟਰੱਕ ਘਿਊ ਦੀ ਮਿਲਾਵਟ ਲਈ ਫੜੇ ਗਏ

ਹਿੰਦੂ ਤਖਤ ਮੁੱਖੀ ਵਲੋਂ ਪੁਲਿਸ ਦੀ ਮਦਦ ਨਾਲ ਦੋ ਚਰਬੀ ਦੇ ਭਰੇ ਟਰੱਕ ਘਿਊ ਦੀ ਮਿਲਾਵਟ ਲਈ ਫੜੇ ਗਏ

ਹਿੰਦੂ ਤਖਤ ਮੁੱਖੀ ਵਲੋਂ ਪੁਲਿਸ ਦੀ ਮਦਦ ਨਾਲ ਦੋ ਚਰਬੀ ਦੇ ਭਰੇ ਟਰੱਕ ਘਿਊ ਦੀ ਮਿਲਾਵਟ ਲਈ ਫੜੇ ਗਏ
ਹਿੰਦੁ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਨੂੰ ਲਗਾਤਾਰ ਮਿਲ ਰਹੀਆਂ ਚਰਬੀ ਦੇ ਭਰੇ ਟਰੱਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੱਲ ਰਾਤ ਰਾਜਪੁਰਾ ਗਗਨ ਚੌਂਕ ਵਿਖੇ ਮੌਕੇ ਤੇ ਪਹੁੰਚ ਕੇ ਪੁਲਿਸ ਦੀ ਮਦਦ ਨਾਲ ਦੋ ਚਰਬੀ ਦੇ ਭਰੇ ਟਰੱਕਾਂ ਨੂੰ ਮੌਕੇ ਤੇ ਫੜਿਆ ਗਿਆ ਅਤੇ ਪੰਜਾਬ ਪੁਲਿਸ ਦੇ ਮੌਕੇ ਤੇ ਡਿਊਟੀ ਅਫਸਰ ਏ.ਐਸ.ਆਈ. ਦਰਸ਼ਨ ਲਾਲ ਦੇ ਹਵਾਲੇ ਕੀਤਾ ਗਿਆ। ਜਦੋਂ ਟਰੱਟ ਡਰਾਇਵਰਾਂ ਤੋਂ ਪੁਛਗਿਛ ਕੀਤੀ ਗਈ ਤਾਂ ਉਸ ਵਲੋਂ ਜੋ ਬਿੱਲ ਦਿਖਾਏ ਗਏ ਉਹ ਯੂ.ਪੀ. ਦੇ ਪਤੇ ਦੇ ਸਨ ਅਤੇ ਇਹ ਚਰਬੀ ਪੰਜਾਬ ਦੀਆਂ ਦੇਸੀ ਘਿਊ ਦੀਆਂ ਫੈਕਟਰੀਆਂ ਵਿੱਚ ਸਪਲਾਈ ਕਰਨੀ ਸੀ। ਫੈਕਟਰੀਆਂ ਵਲੋਂ ਤਿਉਹਾਰਾਂ ਦੇ ਮੌਕੇ ਘਿਊ ਦੀ ਸਪਲਾਈ ਵੱਧ ਹੋਣ ਕਾਰਨ ਇਹ ਚਰਬੀ ਨੂੰ ਘਿਉ ਵਿੱਚ ਮਿਲਾਇਆ ਜਾਂਦਾ ਹੈ। ਬ੍ਰਹਮਾ ਨੰਦ ਗਿਰੀ ਮਹਾਰਾਜ ਇਸ ਤਰ੍ਹਾਂ ਹੋ ਰਹੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ, ਧਾਰਮਿਕ ਕੰਮਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਬਾਰੇ ਕਿਹਾ ਗਿਆ ਅੱਗੇ ਮਾਤਾ ਰਾਣੀ ਦੇ ਨਵਰਾਤਰੇ ਆ ਰਹੇ ਹਨ ਅਤੇ ਸਨਾਤਨੀਆਂ ਵੱਲੋਂ ਦੇਸੀ ਘਿਓ ਦੀ ਜੋਤ ਬੜੀ ਸ਼ਰਧਾ ਨਾਲ ਜਗਾਈ ਜਾਂਦੀ ਹੈ। ਸਨਾਤਨ ਧਰਮ ਦੇ ਨਾਲ ਨਾਲ ਬਾਕੀ ਧਰਮਾਂ ਅੰਦਰ ਵੀ ਕਈ ਧਾਰਮਿਕ ਕੰਮਾਂ ਲਈ ਦੇਸੀ ਘਿਓ ਵਰਤਿਆ ਜਾਂਦਾ ਹੈ ਚਰਬੀ ਮਿਲਾ ਕੇ ਘਿਓ ਵੇਚਣਾ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਦੀ ਹੈ।
ਇਸ ਮੌਕੇ ਬ੍ਰਹਮਾ ਨੰਦ ਗਿਰੀ ਮਹਾਰਾਜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਫੈਕਟਰੀਆਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜਿੱਥੋਂ ਚਰਬੀ ਆ ਰਹੀ ਹੈ ਉਨ੍ਹਾਂ ਲੋਕਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਸਿਹਤ ਨਾਲ ਖਿਲਵਾੜ ਨਾ ਹੋਵੇ।
ਇਸ ਮੌਕੇ ਹਿੰਦੂ ਤਖਤ ਟੀਮ ਤੋਂ ਦੀਪਸ਼ੂ ਸੂਦ ਭਰਬਾਰੀ ਉਤਰੀ ਭਾਰਤ, ਪਵਨ ਅਹੂਜਾ ਜਿਲਾ ਸ਼ੁਰਕਸ਼ਾ ਸੰਮਤੀ ਪਟਿਆਲਾ, ਭੁਪਿੰਦਰ ਸੈਣੀ ਓ.ਐਸ.ਡੀ. ਬ੍ਰਹਮਾ ਨੰਦ ਗਿਰੀ ਜੀ, ਅੰਨੂ ਰਾਜਪੁਰਾ, ਬੁੱਗਾ ਘੁਮਾਣਾ ਹਾਜਰ ਸਨ।

Advertisement
Advertisement
Advertisement
Advertisement
Scroll to Top