ਆੜਤੀ ਨੇ ਗੈਗਸਟਰਾਂ ਦੇ ਭੁਲੇਖੇ ਚਲਾਈਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ, ਦੋ ਜਖਮੀ
ਤਰਨਤਾਰਨ, 29 ਅਕਤੂਬਰ 2026 : ਖੇਮਕਰਨ ਵਿਖੇ ਬੀਤੇ ਦਿਨੀ ਇਕ ਆੜਤੀ ਨੇ ਭੁਖੇਲੇ ਨਾਲ ਕੁੱਝ ਕਾਰ ਸਵਾਰਾਂ ਤੇ ਇਸ ਲਈ ਗੋਲੀਆਂ ਚਲਦਾ ਦਿੱਤੀਆਂ ਕਿਉਕਿ ਉਸਨੂੰ ਲਗਿਆ ਕਿ ਇਹ ਗੈਗਸਟਰ ਹਨ, ਜਿਸ ਕਾਰਨ ਇਸ ਹੋਈ ਤਾਬੜਤੋੜ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋ ਕਿ ਦੋ ਹੋਰ ਜਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦੇ ਅਨੁਸਾਰ ਤਰਨਤਾਰਨ ਦੇ ਕਸਬਾ ਖੇਮਕਰਨ ਵਿੱਚ ਆਸਲ ਰੋਡ ’ਤੇ ਆੜ੍ਹਤੀ ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਘਰਿਆਲਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਖੇਮਕਰਨ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਾਰਨ ਸੁਰੱਖਿਆ ਵਜੋਂ ਉਸ ਨੂੰ ਇੱਕ ਪੁਲਿਸ ਕਾਂਸਟੇਬਲ ਵੀ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕੱਟਾ ਨੇ ਨਿੱਜੀ ਤੌਰ ’ਤੇ ਵੀ ਆਪਣੀ ਸੁਰੱਖਿਆ ਲਈ ਕਰਮਚਾਰੀ ਰੱਖੇ ਹੋਏ ਸਨ। ਪੁਲਿਸ ਵੱਲੋਂ ਗੋਲੀਬਾਰੀ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।