ਫਿਲਮ ਨਿਰਦੇਸ਼ਕ ਸੰਜੇ ਗੁਪਤਾ ਦਾ 59 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ
ਮੁੰਬਈ, 31 ਅਕਤੂਬਰ 2026 : ਬਾਲੀਵੁਡ ਦੇ ਜਗਤ ਵਿਚ ਇਕ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ। ਉੱਘੇ ਫਿਲਮ ਨਿਰਦੇਸ਼ਕ ਸੰਜੇ ਗੁਪਤਾ ਦਾ 59 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ, ਜਿਸ ਕਾਰਨ ਫਿਲਮ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਪਈ ਹੈ।
ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਦੀ ਪੁਸ਼ਟੀ ਫ਼ਿਲਮ ਨਿਰਦੇਸ਼ਕ ਅਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਮਿਲਾਪ ਜ਼ਾਵੇਰੀ ਨੇ ਕੀਤੀ। ਇਸ ਦੁਖਦਾਈ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨੇ ਇਸ ਨੂੰ ਬੇਹੱਦ ਵੱਡਾ ਸਦਮਾ ਕਰਾਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ, ਘਰ ਅੰਦਰ ਪੈਰ ਫਿਸਲਣ ਕਾਰਨ ਉਹ ਡਿੱਗ ਪਏ, ਜਿਸ ਨਾਲ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟ ਲੱਗੀ।
ਇਹ ਸੱਟ ਇੰਨੀ ਘਾਤਕ ਸਾਬਤ ਹੋਈ ਕਿ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੰਜੇ ਗੁਪਤਾ ਨੇ ‘ਕਾਂਟੇ’, ‘ਸ਼ੂਟਆਊਟ ਐਟ ਲੋਖੰਡਵਾਲਾ’ ਅਤੇ ‘ਕਾਬਿਲ’ ਵਰਗੀਆਂ ਫ਼ਿਲਮਾਂ ਰਾਹੀਂ ਹਿੰਦੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ।