ਡੀਸੀ ਦੇ ਗੰਨਮੈਨ ਨੇ ਪਰਿਵਾਰ ਤੇ ਕੀਤੀ ਗੋਲੀਬਾਰੀ, ਇਕ ਪੁੱਤਰ ਤੇ ਖੁਦ ਦੀ ਹੋਈ ਮੌਤ
ਚੰਡੀਗੜ, 20 ਅਕਤੂਬਰ : ਮਾਨਸਾ ਵਿਖੇ ਡੀਸੀ ਦੇ ਗੰਨਮੈਨ ਨੇ ਆਪਣੇ ਪਰਿਵਾਰ ਉਪਰ ਗੋਲੀਬਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਉਸਦੇ ਇਕ ਪੁੱਤਰ ਤੇ ਉਸਦੇ ਖੁੱਦ ਦੀ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਦੇ ਅਨੁਸਾਰ ਡਿਪਟੀ ਕਮਿਸ਼ਨਰ ਦੇ ਗੰਨਮੈਨ ਗੁਰਵਿੰਦਰ ਸਿੰਘ ਨੇ ਘਰੇਲੂ ਝਗੜੇ ਕਾਰਨ ਕਥਿਤ ਤੌਰ ’ਤੇ ਆਪਣੇ ਹੀ ਪਰਿਵਾਰ ’ਤੇ ਗੋਲੀਬਾਰੀ ਕਰ ਦਿੱਤੀ।
ਇਸ ਘਟਨਾ ਦੌਰਾਨ ਗੰਨਮੈਨ ਇਕ ਪੁੱਤਰ ਦੀ ਮੌਤ ਹੋ ਗਈ ਅਤੇ ਦੂਸਰਾ ਪੁੱਤਰ ਤੇ ਪਤਨੀ ਗੰਭੀਰ ਜਖਮੀ ਹਨ, ਜਿਨਾ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।