ਮੋਗਾ ਨੂੰ ਬੀਬੀ ਵਿਨੈਪਾਲ ਕੌਰ ਦੇ ਰੂਪ ਵਿਚ ਮਿਲਿਆ ਨਵਾਂ ਮੇਅਰ
ਮੋਗਾ, 11 ਜੂਨ 2026 : ਮੋਗਾ ਸ਼ਹਿਰ ਨੂੰ ਅੱਜ ਬੀਬੀ ਵਿਨੈਪਾਲ ਕੌਰ ਦੇ ਰੂਪ ਵਿਚ ਨਵਾਂ ਮੇਅਰ ਮਿਲ ਗਿਆ ਹੈ, ਜਿਸ ਕਾਰਨ ਬੀਬੀ ਵਿਨੈਪਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਅੱਜ ਤਾਂਤਾਂ ਲਗ ਗਿਆ।
ਜਾਣਕਾਰੀ ਅਨੁਸਾਰ ਕੌਂਸਲਰ ਬੀਬੀ ਵਿਨੈਪਾਲ ਕੌਰ ਨੂੰ ਨਿਗਮ ਹਾਊਸ ਵੱਲੋਂ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ। ਇਸ ਨਾਲ ਉਹ ਮੋਗਾ ਦੀ ਪੰਜਵੀਂ ਅਤੇ ਦੂਜੀ ਮਹਿਲਾ ਮੇਅਰ ਬਣ ਗਈ ਹੈ।
ਜਿਕਰਯੋਗ ਹੈ ਕਿ ਸਹੁੰ ਚੁੱਕਣ ਦੀ ਰਸਮ ਤੋਂ ਬਾਅਦ ਨਿਗਮ ਹਾਊਸ ਦੀ ਮੀਟਿੰਗ ਵਿੱਚ ਮੇਅਰ ਦੀ ਚੋਣ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ।
ਮੀਟਿੰਗ ਦੌਰਾਨ ਹਾਜ਼ਰ 42 ਕੌਂਸਲਰਾਂ ਨੇ ਇੱਕ ਸੁਰ ਵਿੱਚ ਬੀਬੀ ਵਿਨੈਪਾਲ ਕੌਰ ਦੇ ਨਾਮ ਦਾ ਸਮਰਥਨ ਕੀਤਾ, ਜਿਸ ਕਾਰਨ ਉਨ੍ਹਾਂ ਦੀ ਚੋਣ ਬਿਨਾਂ ਕਿਸੇ ਵਿਰੋਧ ਦੇ ਹੋ ਗਈ, ਜਿਸਤੋ ਬਾਅਦ ਮੇਅਰ ਦੀ ਚੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਇਲਾਕੇ ਦੇ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ।