Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 8:22 am

+91 90915 01313 , +91 90916 01313

punjabbanni@gmail.com
punjabbani@yahoo.com

ਸ੍ਰੀ ਰਾਮ ਲੀਲਾ ਕਮੇਟੀ ਰਾਘੋਮਾਜਰਾ ਨੇ ਲਾਇਆ ਵਿਸ਼ਾਲ ਖੂਨਦਾਨ ਕੈਪ ਤੇ ਭੰਡਾਰਾ

ਸ੍ਰੀ ਰਾਮ ਲੀਲਾ ਕਮੇਟੀ ਰਾਘੋਮਾਜਰਾ ਨੇ ਲਾਇਆ ਵਿਸ਼ਾਲ ਖੂਨਦਾਨ ਕੈਪ ਤੇ ਭੰਡਾਰਾ

ਪਟਿਆਲਾ, 5 ਜੂਨ : ਸ੍ਰੀ ਰਾਮ ਲੀਲਾ ਕਮੇਟੀ (ਰਜਿ:) ਰਾਘੋਮਾਜਰਾ ਪਟਿਆਲਾ ਵੱਲੋਂ ਸਵਰਗੀ ਸ੍ਰੀ ਸ਼ਿਆਮ ਲਾਲ ਗੁਪਤਾ ਜੀ ਅਤੇ ਸਵਰਗੀ ਸ੍ਰੀਮਤੀ ਸਰਲਾ ਗੁਪਤਾ ਜੀ ਦੀ ਮਿੱਠੀ ਯਾਦ ਵਿੱਚ ਅੱਜ ਵੀਰਵਾਰ ਮਿਤੀ 4 ਜੂਨ 2026 ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ, ਭੰਡਾਰਾ ਅਤੇ ਛਬੀਲ ਦਾ ਆਯੋਜਨ ਕੀਤਾ ਗਿਆ। ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਇਹ ਸੱਤਵਾਂ ਖੂਨਦਾਨ ਕੈਂਪ ਲਗਾਇਆ ਗਿਆ ਸੀ।

ਇਸ ਕੈਂਪ ਵਿੱਚ 110 ਖੂਨਦਾਨੀਆਂ ਨੇ ਖੂਨਦਾਨ ਕੀਤਾ । 30 ਖੂਨਦਾਨੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਡਾਕਟਰਾਂ ਵੱਲੋਂ ਖੂਨਦਾਨ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਕੈਂਪ ਵਿੱਚ 10 ਤੋਂ ਵੱਧ ਔਰਤਾਂ ਨੇ ਵੀ ਖੂਨਦਾਨ ਕੀਤਾ। ਖੂਨਦਾਨੀਆਂ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋਏ।ਇਸ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ, ਜਿਸ ਨੂੰ ਸੁਰਿੰਦਰ ਜੈਨ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਸੰਪੰਨ ਕੀਤਾ। ਪੂਰਨ ਆਹੁਤੀ ਵਿੱਚ ਕਮੇਟੀ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ।

ਇਸ ਮੌਕੇ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਬਾਬਾ ਯੋਗੀ ਲਾਲ ਨਾਥ ਜੀ, ਬੀਬਾ ਜੈਇੰਦਰ ਕੌਰ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਪ੍ਰਿੰਸ ਜੱਗੀ, ਜੱਗੀ ਸਵੀਟਸ, ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਰਾਧਾ ਕ੍ਰਿਸ਼ਨ ਜਨਸੇਵਾ ਸਮਿਤੀ ਤੋਂ ਅਨੀਸ਼ ਮੰਗਲਾ, ਪਰਵੀਨ ਸ਼ਰਮਾ, ਰਮੇਸ਼ ਮਲਹੋਤਰਾ, ਕ੍ਰਿਸ਼ਨ ਕ੍ਰਿਪਾ ਪਰਿਵਾਰ ਤੋਂ ਰੋਹਿਤ ਜੋਸ਼ੀ, ਚੁਨੀ ਲਾਲ, ਕਮਲ ਅਗਰਵਾਲ ਕਲਾਨਿਧੀ ਜਵੈਲਰਜ਼, ਅਨੁਜ ਤ੍ਰਿਵੇਦੀ, ਪ੍ਰੋਫੈਸਰ ਐਸ.ਐਲ. ਭਾਰਦਵਾਜ, ਨੀਰਜ ਵਤਸ, ਬ੍ਰਾਹਮਣ ਸਭਾ ਤੋਂ ਸ਼ਿਵ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਸਹਿਗਲ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਵਿਕਾਸ ਭਟਨਾਗਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਕਮੇਟੀ ਦੇ ਨੌਜਵਾਨ ਮੈਂਬਰਾਂ ਨੇ ਉਤਸ਼ਾਹ ਨਾਲ ਅੱਗੇ ਆ ਕੇ ਨਾ ਸਿਰਫ਼ ਖੂਨਦਾਨ ਕੀਤਾ।

Scroll to Top