Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:51 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਸ਼ਹਿਰ ਨੂੰ ਜਲਦ ਮਿਲੇਗੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ-ਅਜੀਤ ਪਾਲ ਸਿੰਘ ਕੋਹਲੀ

ਪਟਿਆਲਾ ਸ਼ਹਿਰ ਨੂੰ ਜਲਦ ਮਿਲੇਗੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ-ਅਜੀਤ ਪਾਲ ਸਿੰਘ ਕੋਹਲੀ

ਪਟਿਆਲਾ ਸ਼ਹਿਰ ਨੂੰ ਜਲਦ ਮਿਲੇਗੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ-ਅਜੀਤ ਪਾਲ ਸਿੰਘ ਕੋਹਲੀ
-ਕਿਹਾ ਸੁਚਾਰੂ ਆਵਾਜਾਈ ਤੇ ਲੋਕਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਸ ਕੀਤਾ ਪਾਇਲਟ ਪ੍ਰਾਜੈਕਟ
-ਵਿਧਾਇਕ ਕੋਹਲੀ ਨੇ ਨਗਰ ਨਿਗਮ ਵੱਲੋਂ 1.72 ਕਰੋੜ ਰੁਪਏ ਦੀ ਲਾਗਤ ਨਾਲ ਗਾਜੀਪੁਰ ਗਊਸ਼ਾਲਾ ‘ਚ 700 ਪਸ਼ੂਆਂ ਲਈ 3 ਨਵੇਂ ਸ਼ੈਡ ਬਣਾਉਣ ਦੇ ਕੰਮ ਦਾ ਲਿਆ ਜਾਇਜ਼ਾ
-ਪਟਿਆਲਾ ਸ਼ਹਿਰ ‘ਚ ਫਿਰਦੇ 645 ਅਵਾਰਾ ਪਸ਼ੂਆਂ ‘ਚੋਂ ਫੜਕੇ 230 ਗਊਸ਼ਾਲਾ ‘ਚ ਭੇਜੇ ਬਾਕੀ ਵੀ ਜਲਦ ਹੋਣਗੇ ਤਬਦੀਲ
-ਲੋਕਾਂ ਨੂੰ ਅਪੀਲ, ਦੁੱਧ ਚੋਅ ਕੇ ਪਸ਼ੂ ਅਵਾਰਾ ਨਾ ਛੱਡੇ ਜਾਣ, ਗਊਸ਼ਾਲਾ ਭੇਜਿਆ ਪਸ਼ੂ ਵਾਪਸ ਨਹੀਂ ਮਿਲੇਗਾ
ਪਟਿਆਲਾ/ਸਮਾਣਾ, 4 ਸਤੰਬਰ:
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਡੇਢ ਸਾਲ ਦੇ ਸਮੇਂ ਵਿੱਚ ਹੀ ਪਟਿਆਲਾ ਸ਼ਹਿਰ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪਾਇਲਟ ਪ੍ਰਾਜੈਕਟ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਕਦਮ ਪੁੱਟਦਿਆਂ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਗਾਜੀਪੁਰ ਗਊਸ਼ਾਲਾ ਵਿਖੇ ਨਗਰ ਨਿਗਮ ਪਟਿਆਲਾ ਵੱਲੋਂ ਕਰੀਬ 700 ਪਸ਼ੂਆਂ ਲਈ 1.72 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਵਾਏ ਜਾ ਰਹੇ 3 ਸ਼ੈਡਾਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਗਊਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਐਸ.ਈ. ਹਰਕਿਰਨ ਸਿੰਘ ਤੇ ਐਸ.ਡੀ.ਓ. ਰਾਜਦੀਪ ਸਿੰਘ ਸਮੇਤ ਕਾਲੀ ਮਾਤਾ ਮੰਦਿਰ ਕਮੇਟੀ ਦੇ ਨਰੇਸ਼ ਕੁਮਾਰ ਕਾਕਾ ਤੇ ਮਨਮੋਹਨ ਕਪੂਰ ਵੀ ਮੌਜੂਦ ਸਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਹਾਲ ਹੀ ਦੌਰਾਨ ਕੀਤੇ ਗਏ ਸਰਵੇ ਦੌਰਾਨ ਸ਼ਹਿਰ ਵਿੱਚ ਕਰੀਬ 645 ਅਵਾਰਾ ਪਸ਼ੂਆਂ ਦੀ ਗਿਣਤੀ ਕੀਤੀ ਗਈ, ਜਿਨ੍ਹਾਂ ਵਿੱਚੋਂ 230 ਪਸ਼ੂਆਂ ਨੂੰ ਫੜਕੇ ਗਊਸ਼ਾਲਾ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੇ 400 ਦੇ ਕਰੀਬ ਪਸ਼ੂ ਵੀ ਜਲਦੀ ਹੀ ਗਊਸ਼ਾਲਾ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ 1 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਗਾਜੀਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ 3 ਸ਼ੈਡ ਬਣਵਾਉਣ ਦਾ ਟੈਂਡਰ ਲਗਾਇਆ ਹੈ, ਜਿਸ ਦਾ ਕੰਮ ਆਉਂਦੇ 4 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਤੇ ਸੁਚਾਰੂ ਆਵਾਜਾਈ ਪ੍ਰਦਾਨ ਕਰਨ ਲਈ ਇਹ ਪਾਇਲਟ ਪ੍ਰਾਜੈਕਟ ਪਾਸ ਕੀਤਾ ਹੈ। ਉਨ੍ਹਾਂ ਕਿਹਾ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਪਹਿਲਾਂ ਪਟਿਆਲਾ ਸ਼ਹਿਰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਮੁਕਤ ਹੋਵੇਗਾ ਅਤੇ ਬਾਅਦ ਵਿੱਚ ਜ਼ਿਲ੍ਹੇ ਦੀਆਂ ਸੜਕਾਂ ਤੇ ਬਾਕੀ ਸ਼ਹਿਰ ਅਵਾਰਾ ਪਸ਼ੂਆਂ ਤੋਂ ਰਹਿਤ ਕੀਤੇ ਜਾਣਗੇ।
ਵਿਧਾਇਕ ਕੋਹਲੀ ਨੇ ਪਸ਼ੂ ਪਾਲਕਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਾਵਾਂ ਆਦਿ ਦਾ ਦੁੱਧ ਚੋਅ ਕੇ ਉਨ੍ਹਾਂ ਨੂੰ ਗਲੀਆਂ ਤੇ ਸੜਕਾਂ ਉਪਰ ਨਾ ਛੱਡਣ ਕਿਉਂਕਿ ਜਿਹੜਾ ਪਸ਼ੂ ਨਗਰ ਨਿਗਮ ਵੱਲੋਂ ਫੜਕੇ ਇੱਕ ਵਾਰ ਗਊਸ਼ਾਲਾ ਭੇਜਿਆ ਗਿਆ, ਉਹ ਵਾਪਸ ਨਹੀਂ ਦਿੱਤਾ ਜਾਵੇਗਾ।

Advertisement
Advertisement
Advertisement
Advertisement
Scroll to Top