Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 6:18 am

+91 90915 01313 , +91 90916 01313

punjabbanni@gmail.com
punjabbani@yahoo.com

ਵਾਤਾਵਰਣ ਨੂੰ ਸਮਰਪਿਤ ਬੁੱਢਾ ਦਲ ਦੀ ਛਾਉਣੀਆਂ ਵਿਚ ਛਾਂਦਾਰ ਫੱਲਦਾਰ ਬੂਟੇ ਲਗਾਏ

ਵਾਤਾਵਰਣ ਨੂੰ ਸਮਰਪਿਤ ਬੁੱਢਾ ਦਲ ਦੀ ਛਾਉਣੀਆਂ ਵਿਚ ਛਾਂਦਾਰ ਫੱਲਦਾਰ ਬੂਟੇ ਲਗਾਏ

ਅੰਮ੍ਰਿਤਸਰ : 09 ਜੂਨ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਬੀਤੇ ਦਿਨੀ ਗੁਰਦੁਆਰਾ ਤੰਬੂ ਸਾਹਿਬ, ਕੋਪਾਲਮੋਚਨ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਛਾਉਣੀ ਦੇ ਸਮੂਹ ਸੇਵਾਦਾਰਾਂ ਅਤੇ ਸਥਾਨਕ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਭਰਵਾਂ ਸੁਆਗਤ ਕੀਤਾ ਗਿਆ।

ਇਸ ਮੌਕੇ ’ਤੇ ਸਿੰਘ ਸਾਹਿਬ ਜੀ ਵੱਲੋਂ ਛਾਉਣੀ ਵਿਖੇ ਬੂਟੇ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਸੁਨੇਹਾ ਦਿੱਤਾ ਕਿ “ਸਾਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਮੌਜੂਦਾ ਦੌਰ ਵਿੱਚ ਗਲੋਬਲ ਪੱਧਰ ਤੇ ਬੜੀ ਤੇਜ਼ੀ ਨਾਲ ਵਾਤਾਵਰਣ ਕਰਵਟ ਬਦਲ ਰਿਹਾ ਜੋ ਜੀਵ ਪ੍ਰਾਣੀ ਲਈ ਵੱਡੀ ਚਨੌਤੀਆਂ ਸਾਹਮਣੇ ਆ ਰਹੀਆਂ ਹਨ। ਜੇਕਰ ਮਨੁੱਖ ਸ਼ੁਧਤਾ ਵਾਲਾ ਸਾਹ ਲੈਣਾ ਚਾਹੁੰਦਾ ਹੈ ਤਾਂ ਹਰ ਮਨੁੱਖ ਨੂੰ ਬੂਟੇ ਲਗਾ ਕੇ ਹਰ ਥਾਂ ਨੂੰ ਹਰਿਆਵਲੀ ਭਰਿਆ ਬਨਾਉਣਾ ਜ਼ਰੂਰੀ ਹੈ।

ਗੁਰਦੁਆਰਾ ਤੰਬੂ ਸਾਹਿਬ, ਕੋਪਾਲਮੋਚਨ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਵਾਤਾਵਰਣ ਦੇ ਪ੍ਰਥਾਏ ਵੱਖ-ਵੱਖ ਕਿਸਮ ਬੂਟੇ ਜਿਨ੍ਹਾਂ ਵਿੱਚ ਛਾਂਦਾਰ ਅਤੇ ਫੁੱਲਦਾਰ ਲਗਾਏ ਗਏ ਅਤੇ ਉਨ੍ਹਾਂ ਸਾਰੀਆਂ ਬੁੱਢਾ ਦਲ ਦੀ ਛਾਉਣੀਆਂ ਨੂੰ ਆਦੇਸ਼ ਦਿਤਾ ਕਿ ਛਾਂਦਾਰ ਫਲਦਾਰ ਬੂਟੇ ਲਗਾਉਣ।

Scroll to Top