Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 6:14 am

+91 90915 01313 , +91 90916 01313

punjabbanni@gmail.com
punjabbani@yahoo.com

ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਲਈ ਕਿਤਾਬਾਂ ਦੀ ਮੰਗ

ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਲਈ ਕਿਤਾਬਾਂ ਦੀ ਮੰਗ

ਪਟਿਆਲਾ, 9 ਜੂਨ – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਰਜਿ. ਵੱਲੋਂ ਪੁਰਸਕਾਰ ਦੇਣ ਲਈ ‘ਦਲਿਤ ਸਾਹਿਤ’ ਦੀਆਂ ਕਿਤਾਬਾਂ ਦੀ ਮੰਗ ਕੀਤੀ ਹੈ, ਮੰਚ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ਤੇ ਪੰਜਾਬੀ ਵਿਚ ਦਲਿਤ ਸਾਹਿਤ ਦੀਆਂ ਛਪ ਰਹੀਆਂ ਕਿਤਾਬਾਂ ਤੇ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਮੰਚ ਦੀ ਇਕ ਵਿਸ਼ੇਸ਼ ਮੀ‌ਟਿੰਗ ਹੋਈ ਜਿਸ ਵਿਚ ਮੰਚ ਦੇ ਮੁੱਖ ਸਰਪ੍ਰਸਤ ਜੀਐਮ ਬਲਵਿੰਦਰ ਸਿੰਘ ਜਾਤੀਵਾਲ, ਮੰਚ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਮੰਚ ਤੇ ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੀਤ ਸਿੰਘ ਕੱਲਰ ਮਾਜਰੀ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਪ੍ਰੋ. ਲਾਲ ਬਹਾਦਰ ਭਾਟੀਆ ਜਲੰਧਰ, ਫਤਿਹਜੰਗ ਸਿੰਘ ਚੰਡੀਗੜ੍ਹ,  ਕੁਲਦੀਪ ਚੰਦ ਨੰਗਲ, ਜੀਐਮ ਡਾ. ਸੁਰਜੀਤ ਸਿੰਘ ਭਦੌੜ, ਵਿਦਵਾਨ ਡਾ. ਸੰਤੋਖ ਸਿੰਘ ਸੁੱਖੀ ਆਦਿ ਆਗੂ ਹਾਜ਼ਰ ਹੋਏ।

ਇਸ ਤਹਿਤ ਫ਼ੈਸਲਾ ਕੀਤਾ ਗਿਆ ‌ਕਿ ਵਾਰਤਕ ਵਿਚ ਗਿਆਨੀ ਦਿੱਤ ਸਿੰਘ ਐਵਾਰਡ, ਪੱਤਰਕਾਰਤਾ ਲਈ ਸੁੰਦਰ ਸਿੰਘ ਲਾਇਲਪੁਰੀ ਐਵਾਰਡ, ਕਵਿਤਾ ਲਈ ਲਾਲ ਸਿੰਘ ਦਿਲ ਐਵਾਰਡ, ਕਹਾਣੀ ਲਈ ਪ੍ਰੇਮ ਗੋਰਖੀ ਐਵਾਰਡ, ਨਾਟਕ ਲਈ ਡਾ. ਚਰਨ ਦਾਸ ਸਿੱਧੂ ਐਵਾਰਡ, ਨਾਵਲ ਲਈ ਡਾ. ਗੁਰਚਰਨ ਸਿੰਘ ਰਾਓ ਐਵਾਰਡ, ਗੀਤਕਾਰ ਤੇ ਕਿੱਸਾ ਕਾਵਿ ਲਈ ਦਿਆ ਸਿੰਘ ਆਰਿਫ਼ ਐਵਾਰਡ, ਪੇਂਡੂ ਸਭਿਆਚਾਰ ਲਈ ਛੱਜੂ ਸਿੰਘ ਦੰਦਰਾਲਾ ਐਵਾਰਡ, ਇਸ ਤੋਂ ਇਲਾਵਾ ਸਵੈ ਜੀਵਨ ਐਵਾਰਡ ਦਿੱਤੇ ਜਾਣਗੇ। ਇਹ ਐਵਾਰਡ 1 ਅਪਰੈਲ 2022 ਤੋਂ 31 ਮਾਰਚ 2026 ਤੱਕ ਛਪੀਆਂ ਕਿਤਾਬਾਂ ਨੂੰ ਦਿੱਤੇ ਜਾਣਗੇ। ਸਬੰਧਿਤ ਲੇਖਕ ਆਪਣੀਆਂ ਕਿਤਾਬਾਂ 31 ਜੁਲਾਈ ਤੱਕ 49 ਐੱਫ਼ ਰਣਜੀਤ ਨਗਰ ਸਿਊਨਾ ਰੋਡ ਪਟਿਆਲਾ ਦੇ ਪਤੇ ਤੇ ਭੇਜ ਸਕਦੇ ਹਨ।

Scroll to Top