Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 8:41 am

+91 90915 01313 , +91 90916 01313

punjabbanni@gmail.com
punjabbani@yahoo.com

ਮਈ ਅਤੇ ਜੂਨ 2026 ਦੌਰਾਨ ਫੂਡ ਸੇਫਟੀ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ

ਮਈ ਅਤੇ ਜੂਨ 2026 ਦੌਰਾਨ ਫੂਡ ਸੇਫਟੀ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ

ਪਟਿਆਲਾ 2 ਜੁਲਾਈ –  ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਿਸ਼ਨਰ ਪੰਜਾਬ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਫੂਡ ਸੇਫਟੀ ਟੀਮ ਵੱਲੋਂ ਮਈ ਅਤੇ ਜੂਨ 2026 ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਮਈ 2026 ਦੌਰਾਨ 38 ਅਤੇ ਜੂਨ 2026 ਦੌਰਾਨ 38 ਸੈਂਪਲ ਭਰੇ ਗਏ ਸਨ।

ਸਟੇਟ ਫੂਡ ਲੈਬਾਰਟਰੀ ਤੋਂ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਮਈ 2026 ਦੌਰਾਨ ਭਰੇ ਗਏ ਸੈਂਪਲਾਂ ਵਿੱਚੋਂ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਸੁਖਵਿੰਦਰ ਟੀ ਸਟਾਲ, ਸਵੀਟਸ ਐਂਡ ਡੇਅਰੀ ਤੋਂ ਭਰਿਆ ਗਿਆ ਦਹੀਂ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਡੇਅਰੀਲੈਂਡ ਫਾਰਮ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਜਨਤਾ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ,

ਕਿਰਪਾਲ ਡੇਅਰੀ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਮੱਖਣ ਡੇਅਰੀ ਐਂਡ ਸਵੀਟਸ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਸਤਿਗੁਰੂ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਮੈਣੀ ਸਵੀਟਸ ਤੋਂ ਭਰਿਆ ਗਿਆ ਖੋਆ ਬਰਫ਼ੀ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਸਾਹਨੀ ਬੇਕਰੀ ਤੋਂ ਭਰਿਆ ਗਿਆ ਵਨਿਲਾ ਮਿਲਕ ਕੇਕ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ ਗਿਆ। ਮਈ 2026 ਦੌਰਾਨ ਭਰੇ ਗਏ ਕੁੱਲ 38 ਸੈਂਪਲਾਂ ਵਿੱਚੋਂ 5 ਸੈਂਪਲ ਸਬਸਟੇਂਡਰਡ, 3 ਸੈਂਪਲ ਅਨਸੇਫ ਅਤੇ ਬਾਕੀ 30 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ।

ਜੂਨ 2026 ਦੌਰਾਨ ਭਰੇ ਗਏ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਪਹਿਲਵਾਨ ਸਵੀਟਸ ਐਂਡ ਸਨੈਕਸ ਤੋਂ ਭਰਿਆ ਗਿਆ ਗਰੀਨ ਚਟਨੀ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਸੰਨੀ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਏ.ਕੇ. ਪ੍ਰੋਵਿਜ਼ਨ ਸਟੋਰ ਤੋਂ ਭਰਿਆ ਗਿਆ ਦੇਸੀ ਘਿਓ ਦਾ ਸੈਂਪਲ ਮਿਸਲੀਡਿੰਗ ਅਤੇ ਅਨਸੇਫ ਘੋਸ਼ਿਤ ਕੀਤਾ, ਲੌਰੀਅਨ ਹੋਟਲ ਐਂਡ ਰਿਜ਼ੋਰਟ ਐੱਲ.ਐੱਲ.ਪੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਅਤੇ ਲੌਰੀਅਨ ਹੋਟਲ ਐਂਡ ਰਿਜ਼ੋਰਟ ਐੱਲ.ਐੱਲ.ਪੀ. ਤੋਂ ਭਰਿਆ ਗਿਆ ਹਾਟ ਗਾਰਲਿਕ ਚਟਨੀ ਦਾ ਸੈਂਪਲ ਵੀ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ 7 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ ਹਨ।

Advertisement
Advertisement
Advertisement
Advertisement
Scroll to Top