Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 7:35 pm

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

ਪਟਿਆਲਾ 11 ਮਈ – ਸਿਵਲ ਸਿਰਜਨ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਟਿਆਲਾ ਦੀ ਸਮੂਹ ਸਰਕਾਰੀ ਸਿਹਤ ਸੰਸਤਾਵਾਂ ਵਿਖੇ 4 ਮਈ ਤੋਂ 10 ਮਈ ਤੱਕ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਉਦੇਸ਼ ਸਟਾਫ਼ ਅਤੇ ਆਮ ਲੋਕਾਂ ਵਿੱਚ ਅੱਗ ਲੱਗਨ ਸਮੇਂ ਆਪਣੀ ਅਤੇ ਹੋਰਨਾ ਦੀ ਜਾਨ ਬਚਾਉਣਾ ਮੰਤਵ ਸੀ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਸਬੰਧੀ ਜਾਣੂ ਹੋ ਸਕਨ। ਇਸ ਜਾਗਰੂਕਤਾ ਹਫਤੇ ਦੌਰਾਨ ਫਾਇਰ ਡ੍ਰਿੱਲ, ਅੱਗ ਬੁਝਾਉਣ ਵਾਲੇ ਉਪਕਰਨਾਂ ਦਾ ਪ੍ਰਦਰਸ਼ਨ, ਫਾਇਰ ਸੁਰੱਖਿਆ ਨਿਯਮਾਂ ਬਾਰੇ ਵਰਕਸ਼ਾਪ ਅਤੇ ਜਾਗਰੂਕਤਾ ਮੁਹਿੰਮਾਂ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ।

ਦੱਸਣਯੋਗ ਹੈ ਕਿ ਅੱਗ ਬਾਲਣ, ਆਕਸੀਜਨ ਅਤੇ ਗਰਮੀ ਨਾਲ ਪੈਦਾ ਹੁੰਦੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਕਿਸੇ ਇੱਕ ਚੀਜ਼ ਨੂੰ ਹਟਾਉਣਾ ਬਹੁਤ ਜਰੂਰੀ ਹੈ। ਵੱਖ-ਵੱਖ ਕਿਸਮ ਦੀ ਅੱਗ ਨੂੰ ਬੁਝਾਉਣ ਲਈ ਵੱਖ-ਵੱਖ ਤਰੀਕੇ ਵਰਤਨ ਦੀ ਲੋੜ ਹੁੰਦੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਵਿਅਕਤੀ ਵੱਲੋਂ ਵਰਤੀ ਜਾਣ ਵਾਲੀ ਅਣਗਹਿਲੀ ਜਿਵੇਂ ਬਿਸਤਰੇ ਵਿੱਚ ਬੀੜੀ ਸਿਗਰੇਟ ਪੀਣਾ, ਬਿਜਲੀ ਦੀਆਂ ਤਾਰਾਂ ਜਾ ਜ਼ੋੜ੍ਹ ਨੰਗੇ ਹੋਣਾ, ਗੈਸ ਸਿਲੰਡਰ ਦੀ ਪਾਈਪ ਦਾ ਲੀਕ ਹੋਣਾ, ਮੋਮਬੱਤੀ ਦਾ ਬਲਦੇ ਰਹਿਣਾ ਆਦਿ ਹੁੰਦੀਆਂ ਹਨ, ਜਿੰਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ੍ਹ ਹੁੰਦੀ ਹੈ। ਅੱਗ ਨੂੰ ਰੇਤ, ਪਾਣੀ ਜਾਂ ਅੱਗ ਬੁਝਾਊ ਸਿਲੰਡਰਾਂ ਨਾਲ ਬੁਝਾਇਆ ਜਾਵੇ ਅਤੇ ਪੈਟਰੋਲ, ਬਿਜਲੀ, ਤੇਲ, ਗਰੀਸ ਅਤੇ ਐਲ.ਪੀ.ਜੀ ਦੀ ਅੱਗ ਤੇ ਪਾਣੀ ਨਾ ਪਾਇਆ ਜਾਵੇ। ਅੱਗ ਲੱਗਣ ਤੇ ਜਿਲ੍ਹਾ ਫਾਇਰ ਬ੍ਰਿਗੇਡ ਦੇ ਫੋਨ ਨੰਬਰ 101 ਤੇ ਸੰਪਰਕ ਕੀਤਾ ਜਾਵੇ ਅਤੇ ਨਾਲ ਹੀ ਆਪਣਾ ਪੂਰਾ ਪਤਾ ਤੇ ਨਾਮ, ਟੈਲੀਫੋਨ ਨੰਬਰ ਦੱਸਿਆ ਜਾਵੇ।

Advertisement
Advertisement
Advertisement
Advertisement
Scroll to Top