Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2'

ਦੁਆਰਾ: Punjab Bani ਪ੍ਰਕਾਸ਼ਿਤ :Friday, 08 September, 2023, 07:27 PM

ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2′
ਬਲਾਕ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਚਾਰ ਹਜ਼ਾਰ ਖਿਡਾਰੀਆਂ ਦੇ ਹੋਏ ਦਿਲਚਸਪ ਮੁਕਾਬਲੇ
-ਐਥਲੈਟਿਕਸ, ਖੋ-ਖੋ, ਰੱਸਾਕਸ਼ੀ, ਵਾਲੀਬਾਲ ਸ਼ੂਟਿੰਗ, ਵਾਲੀਬਾਲ, ਫੁੱਟਬਾਲ ਤੇ ਕਬੱਡੀ ਦੇ ਹੋਏ ਮੁਕਾਬਲੇ
ਪਟਿਆਲਾ 8 ਸਤੰਬਰ:
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰ ’ਤੇ ਚੱਲ ਰਹੇ ਮੁਕਾਬਲਿਆਂ ਦੇ ਅੱਜ ਆਖ਼ਰੀ ਦਿਨ ਚਾਰ ਹਜ਼ਾਰ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋਏ। ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਲਾਕ ਭੁਨਰਹੇੜੀ ਵਿਖੇ ਫੁੱਟਬਾਲ ਵਿੱਚ ਅੰਡਰ-14 ਵਿੱਚ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ, ਜੀ.ਐਮ.ਐਸ ਬਹਿਲ ਸਕੂਲ ਨੇ ਦੂਸਰਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਤੀਸਰਾ ਸਥਾਨ, ਅੰਡਰ-17 ਲੜਕੇ ਗੇਮ ਵਿੱਚ ਵੀ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਦੂਸਰਾ ਸਥਾਨ, ਅੰਡਰ-21 ਲੜਕੇ ਗੇਮ ਵਿੱਚ ਮਸੀਂਗਣ ਕਲੱਬ ਨੇ ਪਹਿਲਾਂ ਸਥਾਨ, ਟੈਗੋਰ ਇੰਟਰਨੈਸ਼ਨਲ ਸਕੂਲ ਨੇ ਦੂਸਰਾ ਸਥਾਨ ਅਤੇ ਸਰਕਾਰੀ ਸੀ.ਸਕੈ. ਮਸੀਂਗਣ ਸਕੂਲ ਨੇ ਤੀਸਰਾ ਸਥਾਨ, ਅੰਡਰ 21-30 ਵਿੱਚ ਮਸ਼ੀਨਗਨ ਕਲੱਬ ਨੇ ਪਹਿਲਾਂ ਸਥਾਨ ਹਾਸਲ ਕੀਤਾ।
ਬਲਾਕ ਸਮਾਣਾ ਵਿਖੇ ਫੁੱਟਬਾਲ ਵਿੱਚ ਅੰਡਰ-17 ਲੜਕੇ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੇ ਵਿੱਚ ਫ਼ਤਿਹਗੜ੍ਹ ਛੰਨਾ ਅਤੇ ਅੰਡਰ-21 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੌਂਗ ਜੰਪ ਵਿੱਚ ਅੰਡਰ-14 ਲੜਕਿਆਂ ਵਿੱਚ ਰਜਨੀ ਦੇਵੀ ਨੇ ਪਹਿਲਾਂ, ਰੰਜਨਜੋਤ ਨੇ ਦੂਸਰਾ ਅਤੇ ਕਾਜੋਲ ਨੇ ਤੀਸਰਾ ਸਥਾਨ ਹਾਸਲ ਕੀਤਾ।
ਬਲਾਕ ਘਨੌਰ ਵਿਖੇ ਅੰਡਰ-17 ਲੜਕੇ ਕਬੱਡੀ (ਸਰਕਲ ਸਟਾਈਲ) ਗੇਮ ਵਿੱਚ ਮਜੋਲੀ ਪਿੰਡ ਨੇ ਪਹਿਲਾ ਸਥਾਨ, ਸੀ.ਸੈ. ਸਕੂਲ ਕਪੂਰੀ ਨੇ ਦੂਜਾ ਸਥਾਨ, ਅੰਡਰ-20 ਲੜਕੇ ਵਿੱਚ ਸਨੋਲੀਆਂ ਕਲੱਬ ਨੇ ਪਹਿਲਾਂ ਸਥਾਨ ਅਤੇ ਲੋਕ ਭਲਾਈ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।