Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 9:04 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ

ਚੰਡੀਗੜ੍ਹ, 20 ਅਗਸਤ : ਸਮਾਜ ਨੂੰ ਖੂਨ ਦਾਨ ਤੋਂ ਅਗਾਂਹ ਜਾ ਕੇ ਸਵੈ-ਇੱਛਾ ਨਾਲ ਅੰਗ-ਦਾਨ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲਿਆਂ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ ਅੰਗ ਦਾਨ ਲਈ ਅਹਿਦ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਜੇਕਰ ਦਿਮਾਗ ਦੇ ਕੰਮ ਕਰਨਾ ਬੰਦ ਕਰ ਦੇਣ ਦੀ ਸੂਰਤ ਵਿੱਚ ਅੰਗ ਦਾਨ ਕਰਨ ਨਾਲ ਗੰਭੀਰ ਰੂਪ ਵਿੱਚ ਬਿਮਾਰ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ।

ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ (ਪੀਐਸਬੀਟੀਸੀ) ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਈ ਸੂਬਾ-ਪੱਧਰੀ ਐਨਜੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਸਵੈ-ਇੱਛਤ ਸੰਗਠਨਾਂ ਅਤੇ ਸਮਾਜ ਸੇਵਕਾਂ ਨੂੰ ‘ਉਮੀਦ ਦੇ ਫ਼ਰਿਸ਼ਤੇ ਅਤੇ ਰੱਬ ਦੇ ਦੂਤ’ ਕਹਿ ਕੇ ਵਡਿਆਇਆ, ਜੋ ਜਿੰਦਗੀ ਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਅਤੇ ਸਿਹਤ ਸੰਭਾਲ ਪ੍ਰਣਾਲੀ ਦਰਮਿਆਨ ਅਹਿਮ ਕੜੀ ਵਜੋਂ ਕੰਮ ਕਰਦੇ ਹਨ।

ਕਾਨਫਰੰਸ ਦੌਰਾਨ ਡਾ. ਬਲਬੀਰ ਸਿੰਘ ਨੇ ਪੰਜਾਬ ਭਰ ਵਿੱਚ ਖੂਨਦਾਨ ਰਾਹੀਂ ਮਨੁੱਖਤਾ ਦੀ ਸੇਵਾ ਹਿਤ ਮਿਸਾਲੀ ਯੋਗਦਾਨ ਪਾ ਕੇ ਜ਼ਿਲਿ੍ਹਆਂ ਚੋਂ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੀਆਂ 69 ਸਵੈ-ਇੱਛਤ ਖੂਨਦਾਨ ਐਨਜੀਓਜ਼ ਨੂੰ ਸਨਮਾਨਿਤ ਵੀ ਕੀਤਾ।

ਖੂਨ ਸੁਰੱਖਿਆ ਪ੍ਰੋਟੋਕੋਲ ਦੀ ਤਰੱਕੀ ਨੂੰ ਉਜਾਗਰ ਕਰਦਿਆਂ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ , ਨਿਊਕਲੀਕ ਐਸਿਡ ਟੈਸਟਿੰਗ (ਐਨਏਟੀ) ਅਤੇ ਕੈਮੀਲੂਮਿਨਿਸੈਂਸ ਇਮਯੂਨੋਏਸੇ (ਸੀਐਲਆਈਏ) ਸਮੇਤ ਉੱਨਤ ਟੈਸਟਿੰਗ ਤਕਨਾਲੋਜੀਆਂ ਨੂੰ ਅਪਣਾ ਕੇ ਆਪਣੀ ਖੂਨ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਤਕਨਾਲੋਜੀਆਂ ਡਾਇਗਨੌਸਟਿਕ ਵਿੰਡੋ ਪੀਰੀਅਡ ਨੂੰ ਘਟਾ ਕੇ ਖੂਨ ਚੜ੍ਹਾਉਣ ਕਾਰਨ ਹੋਣ ਵਾਲੇ ਐੱਚਆਈਵੀ, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ-ਸੀ ਵਰਗੀਆਂ ਇਨਫੈਕਸ਼ਨਾਂ ਦੀ ਸਮੇਂ ਰਹਿੰਦਿਆਂ ਪਛਾਣ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਨਾਲ ਟ੍ਰਾਂਸਮਿਸ਼ਨ ਕਾਰਨ ਹੋਣ ਵਾਲੇ ਜੋਖਮਾਂ ਦੀ ਸੰਭਾਵਨਾ ਕਾਫ਼ੀ ਘਟਾਈ ਜਾ ਸਕਦੀ ਹੈ।  ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਬਲੱਡ ਕੇਂਦਰਾਂ ਵਿੱਚ ਗੁਣਵੱਤਾ, ਟਰੇਸੇਬਿਲਟੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੂਨ ਇਕੱਠਾ ਕਰਨ, ਜਾਂਚ, ਬਲੱਡ ਬੈਗਾਂ ਦੀ ਇਕਸਾਰ ਲੇਬਲਿੰਗ ਅਤੇ ਕਰਾਸ-ਮੈਚਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਨਿਯਮਤ ਤੌਰ ਤੇ ਖੂਨ ਦਾਨ ਕਰਨ ਵਾਲਿਆਂ ਦੀ ਖੱਜਲ-ਖੁਆਰੀ ਘਟਾਉਣ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਨੇ ਸਵੈ-ਇੱਛਤ ਖੂਨਦਾਨੀਆਂ ਦੀਆਂ ਵਿਆਪਕ, ਸ਼ਹਿਰ-ਵਾਰ ਡਿਜੀਟਲ ਡਾਇਰੈਕਟਰੀਆਂ ਬਣਾਉਣ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,‘‘ ਜ਼ਿਆਦਾ ਦਾਨੀਆਂ ਨੂੰ ਕੈਂਪਾਂ ਵਿੱਚ ਬੁਲਾਉਣ ਦੀ ਬਜਾਏ, ਇੱਕ ਸਮਰਪਿਤ ਸ਼ਹਿਰ-ਅਧਾਰਤ ਡਾਇਰੈਕਟਰੀ ਬਣਾਉਣ ਨਾਲ ਬਲੱਡ ਕੇਂਦਰਾਂ ਵੱਲੋਂ ਗੰਭੀਰ ਐਮਰਜੈਂਸੀ ਦੌਰਾਨ ਬਿਨਾਂ ਕਿਸੇ ਭੱਜ-ਨੱਠ ਤੋਂ ਵਿਸ਼ੇਸ਼ ਬਲੱਡ ਗਰੁੱਪਾਂ ਦਾ ਤੁਰੰਤ ਪ੍ਰਬੰਧ ਕੀਤਾ ਜਾ ਸਕਦਾ ਹੈ।’’

ਸਵੈ-ਇੱਛਾ ਨਾਲ ਵਾਰ-ਵਾਰ ਖੂਨਦਾਨ ਕਰਨ ਵਿੱਚ ਪੰਜਾਬ ਦੀ ਸਿਖਰਲੀ ਰੈਂਕਿੰਗ ’ਤੇ ਮਾਣ ਪ੍ਰਗਟਾਉਂਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਨੇ  ਬਹੁਤ ਹੀ ਮਜ਼ਬੂਤ ਨੈੱਟਵਰਕ ਬਣਾਇਆ ਹੈ। ਰਾਜ ਵਿੱਚ ਇਸ ਸਮੇਂ 201 ਲਾਇਸੰਸਸ਼ੁਦਾ ਬਲੱਡ ਕੇਂਦਰ ਹਨ (51 ਸਰਕਾਰੀ, 7 ਫੌਜ ਨਾਲ ਸਬੰਧਤ ਅਤੇ 143 ਨਿੱਜੀ/ਟਰੱਸਟ-ਸੰਚਾਲਿਤ)। 2025-26 ਵਿੱਤੀ ਸਾਲ ਵਿੱਚ, ਪੰਜਾਬ ਨੇ 5,44,167 ਯੂਨਿਟ ਖੂਨ ਇਕੱਠਾ ਕੀਤਾ, ਜਦੋਂ ਕਿ ਅਪ੍ਰੈਲ ਤੋਂ ਜੁਲਾਈ 2026 ਦੇ ਵਿਚਕਾਰ 2,065 ਸਵੈ-ਇੱਛਤ ਖੂਨਦਾਨ ਕੈਂਪਾਂ ਰਾਹੀਂ 1,84,194 ਯੂਨਿਟ ਇਕੱਠੇ ਕੀਤੇ ਗਏ, ਜਿਸਦੀ ਦਰ 96.04 ਫੀਸਦੀ ਬਣਦੀ ਹੈ। ਇਸ ਤੋਂ ਇਲਾਵਾ, 13 ਜ਼ਿਲਿ੍ਹਆਂ ਵਿੱਚ 17 ਬਲੱਡ ਕੇਂਦਰਾਂ ’ਤੇ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ ਬਾਕੀ ਸਾਰੇ ਜ਼ਿਲਿ੍ਹਆਂ ਵਿੱਚ ਵੀ ਉਪਲਬਧ ਕਰਵਾਉਣ ਯੋਜਨਾ  ਹੈ।

ਅੰਗ ਦਾਨ ਮਿਸ਼ਨ ਬਾਰੇ ਅੱਗੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਸਥਾਪਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.) ਨੇ ਸਰਕਾਰੀ ਖੇਤਰ ਵਿੱਚ 15 ਦਿਨਾਂ ਦੇ ਅੰਦਰ ਤਿੰਨ ਲਿਵਰ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤੇ ਹਨ, ਜੋ ਕਿ ਬਾਜਾਰ ਦੀ ਕੀਮਤ ਨਾਲੋਂ ਇੱਕ ਤਿਹਾਈ ਖ਼ਰਚ ’ਤੇ ਕੀਤੇ ਗਏ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਗੁਰਦਿਆਂ ਦਾ ਟ੍ਰਾਂਸਪਲਾਂਟ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਪਰਿਵਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਗ ਦਾਨ ਕਰਨ ਲਈ ਸਰਗਰਮੀ ਨਾਲ ਅੱਗੇ ਆਉਣ ਤਾਂ ਜੋ ਦਿਮਾਗ ਦੇ ਕੰਮ ਕਰਨਾ ਬੰਦ ਕਰਨ ਸਬੰਧੀ ਮਾਮਲਿਆਂ ਵਿੱਚ, ਗੁਰਦੇ, ਜਿਗਰ ਅਤੇ ਕੌਰਨੀਆ ਵਰਗੇ ਮਹੱਤਵਪੂਰਨ ਅੰਗ ਦਾਨ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

Advertisement
Advertisement
Advertisement
Advertisement
Scroll to Top