Breaking News ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨਵਿਧਾਇਕ ਨਰਿੰਦਰ ਕੌਰ ਭਰਾਜ ਨੇ ਏ. ਜੀ. ਆਫਿਸ ਵਿੱਚ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਵਕੀਲਾਂ ਦੀ ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਅਕਾਲੀ ਦਲ ਵੱਲੋਂ 4 ਹਲਕਿਆਂ ਲਈ ਇੰਚਾਰਜਾਂ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 10 September, 2023, 07:15 PM

ਅਕਾਲੀ ਦਲ ਵੱਲੋਂ 4 ਹਲਕਿਆਂ ਲਈ ਇੰਚਾਰਜਾਂ ਦਾ ਐਲਾਨ
ਚੰਡੀਗੜ੍ਹ, 10 ਸਤੰਬਰ 2023 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਲੀਮਾਨੀ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਨੂੰ ਲੀਹ ’ਤੇ ਪਾਉਂਦਿਆਂ ਵੱਖ-ਵੱਖ ਪਾਰਲੀਮਾਨੀ ਸੀਟਾਂ ਲਈ ਇੰਚਾਰਜਾਂ ਦਾ ਐਲਾਨ ਕੀਤਾ।
ਪਾਰਟੀ ਪ੍ਰਧਾਨ ਨੇ ਚਾਰ ਵਿਧਾਨ ਸਭਾ ਹਲਕਿਆਂ ਲਈ ਮੁੱਖ ਸੇਵਾਦਾਰਾਂ ਦਾ ਵੀ ਐਲਾਨ ਕੀਤਾ, ਜਿਹਨਾਂ ਵਿਚ ਹਰਿੰਦਰ ਸਿੰਘ ਮਹਿਰਾਜ ਰਾਮਪੁਰਾ, ਅਰਵਿੰਦਰ ਸਿੰਘ ਰਸੂਲਪੁਰ ਉੜਮੁੜ ਟਾਂਡਾ, ਕਬੀਰ ਦਾਸ ਸ਼ੁਤਰਾਣਾ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਹੁਸ਼ਿਆਰਪੁਰ ਸ਼ਾਮਲ ਹਨ।
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਪਾਰਲੀਮਾਨੀ ਹਲਕਿਆਂ ਲਈ ਪ੍ਰਚਾਰ ਮੁਹਿੰਮ ਤੇ ਤਾਲਮੇਲ ਇੰਚਾਰਜਾਂ ਵਿਚ ਅੰਮ੍ਰਿਤਸਰ ਹਲਕੇ ਲਈ ਅਨਿਲ ਜੋਸ਼ੀ, ਗੁਰਦਾਸਪੁਰ ਲਈ ਗੁਲਜ਼ਾਰ ਸਿੰਘ ਰਣੀਕੇ, ਖਡੂਰ ਸਾਹਿਬ ਬਿਕਰਮ ਸਿੰਘ ਮਜੀਠੀਆ, ਜਲੰਧਰ ਲਈ ਡਾ. ਸੁਖਵਿੰਦਰ ਸੁੱਖੀ, ਸ੍ਰੀ ਆਨੰਦਪੁਰ ਸਾਹਿਬ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਫਿਰੋਜ਼ਪੁਰ ਲਈ ਜਨਮੇਜਾ ਸਿੰਘ ਸੇਖੋਂ, ਫਰੀਦਕੋਟ ਲਈ ਸਿਕੰਦਰ ਸਿੰਘ ਮਲੂਕਾ,ਸੰਗਰੂਰ ਲਈ ਇਕਬਾਲ ਸਿੰਘ ਝੂੰਦਾਂ, ਬਠਿੰਡਾ ਲਈ ਹਰਸਿਮਰਤ ਕੌਰ ਬਾਦਲ ਤੇ ਲੁਧਿਆਣਾ ਸ਼ਹਿਰੀ ਲਈ ਐਨ ਕੇ ਸ਼ਰਮਾ ਤੇ ਦਿਹਾਤੀ ਲਈ ਤੀਰਥ ਸਿੰਘ ਮਾਹਲਾ ਸ਼ਾਮਲ ਹਨ।