Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 12 Sep 2026 | 9:07 am

+91 90915 01313 , +91 90916 01313

punjabbanni@gmail.com
punjabbani@yahoo.com

ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

ਚੰਡੀਗੜ੍ਹ/ਮੋਹਾਲੀ, 9 ਸਤੰਬਰ : ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਪੀ.ਆਈ.ਐਲ.ਬੀ.ਐਸ.),  ਮੋਹਾਲੀ—ਜੋ ਕਿ ਇੱਕ ਪ੍ਰਮੁੱਖ ਟਰਸ਼ਰੀ ਕੇਅਰ ਸੁਪਰ-ਸਪੈਸ਼ਲਿਟੀ ਸੰਸਥਾ ਹੈ—ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ, 2026 ਨੂੰ ਪਹਿਲੇ ਸਵੈ-ਇੱਛੁਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।

ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਵਾਕ-ਇਨ ਖੂਨਦਾਨ ਮੁਹਿੰਮ ਸੰਸਥਾ ਦੇ ਸੈਕਟਰ-60, ਮੋਹਾਲੀ ਸਥਿਤ ਕੈਂਪਸ ਦੇ ਨਿਊ ਡਾਇਗਨੌਸਟਿਕ ਬਲਾਕ ਦੀ ਪਹਿਲੀ ਮੰਜ਼ਿਲ ‘ਤੇ ਬਣੇ ਅਤਿ-ਆਧੁਨਿਕ ਬਲੱਡ ਸੈਂਟਰ ਵਿਖੇ ਚਲਾਈ ਜਾਵੇਗੀ।

ਇਸ ਉਪਰਾਲੇ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਡਾ. ਵਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਾਰ ਕੀਤਾ ਖੂਨਦਾਨ ਤਿੰਨ ਕੀਮਤੀ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੁਟੀਨ ਪ੍ਰਕਿਰਿਆਵਾਂ, ਚੱਲ ਰਹੇ ਡਾਕਟਰੀ ਇਲਾਜਾਂ, ਗੁੰਝਲਦਾਰ ਹੈਪੇਟੋਬਿਲੀਅਰੀ ਸਰਜਰੀਆਂ ਅਤੇ ਸੰਸਥਾਨ ਦੇ ਸਫ਼ਲਤਾਪੂਰਵਕ ਸਥਾਪਿਤ ਲਿਵਰ ਟਰਾਂਸਪਲਾਂਟ ਪ੍ਰੋਗਰਾਮ ਲਈ ਬਲੱਡ ਅਤੇ ਇਸ ਦੇ ਕੰਪੋਨੈਂਟਸ ਦੀ ਰੋਜ਼ਾਨਾ ਲੋੜ ਪੈਂਦੀ ਹੈ।

ਡਾ. ਵਰਿੰਦਰ ਸਿੰਘ ਨੇ ਸਾਂਝਾ ਕੀਤਾ ਕਿ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਲਾਇਸੰਸ ਪ੍ਰਾਪਤ ਕਰਨ ਉਪਰੰਤ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜਿਸ ਕੋਲ ਖੂਨ ਇਕੱਤਰ ਕਰਨ ਅਤੇ ਬਲੱਡ ਕੰਪੋਨੈਂਟ ਵੱਖ ਕਰਨ ਲਈ ਉੱਨਤ ਬੁਨਿਆਦੀ ਢਾਂਚਾ ਅਤੇ ਆਧੁਨਿਕ ਉਪਕਰਨ ਮੌਜੂਦ ਹਨ।

ਯੋਗ ਨਾਗਰਿਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਡਾਇਰੈਕਟਰ ਨੇ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਸਵੈ-ਇੱਛਾ ਨਾਲ ਖੂਨ ਦੇ ਕੇ ਇਸ ਉਪਰਾਲੇ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ।

Advertisement
Advertisement
Advertisement
Advertisement
Scroll to Top