Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 9:36 pm

+91 90915 01313 , +91 90916 01313

punjabbanni@gmail.com
punjabbani@yahoo.com

ਅਮਰੀਕਾ ਇਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਪੱਖੀ, ਤੁਰੰਤ ਪੁਨਰ ਗਠਨ ਹੋਵੇ : ਪ੍ਰੋ. ਬਡੂੰਗਰ

ਅਮਰੀਕਾ ਇਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਪੱਖੀ, ਤੁਰੰਤ ਪੁਨਰ ਗਠਨ ਹੋਵੇ : ਪ੍ਰੋ. ਬਡੂੰਗਰ

ਪਟਿਆਲਾ 12 ਅਪ੍ਰੈਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ਵ ਸੁਰੱਖਿਆ ਕੌਂਸਲ ਅਤੇ ਵਿਸ਼ਵ ਮਨੁੱਖੀ ਅਧਿਕਾਰ ਕੌਂਸਲ ਵਿਸ਼ਵੀ ਸੰਸਥਾਵਾਂ ਦੇ ਮੁੜ ਪੁਨਰਗਠਨ ਦੀ ਮੰਗ ਕੀਤੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕਾ ਇਰਾਨ ਦੋ ਦੇਸ਼ਾਂ ਵਿਚ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਅਤੇ ਅਜਿਹੇ ਵਿਚ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਕਾਰਗਰ ਨਹੀਂ ਹੈ।

ਉਨ੍ਹਾਂ ਕਿਹਾ ਕਿ  ਮਹਾਂਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਇਹ ਸੰਸਥਾਵਾਂ ਹੋਂਦ ਵਿਚ ਆਈਆਂ ਸਨ, ਜੋ ਬੇਅਰਥ ਹੋ ਕੇ ਰਹਿ ਗਈਆਂ ਹਨ। ਸਾਬਕਾ ਪ੍ਰਧਾਨ ਨੇ ਦੱਸਿਆ ਕਿ ਇਹ ਸੰਸਥਾਵਾਂ ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਉਲੰਘਣਾ ਦੀ ਜਾਂਚ ਲਈ ਕੰਮ ਕਰਦੀਆਂ ਹਨ, ਪਰ ਹੁਣ ਜਦੋਂ ਅਮਰੀਕਾ ਇਰਾਨ ਵਿਚਾਲੇ ਜੰਗ ਭਿਆਨਕ ਮੋੜ ਵੱਲ ਵਿਖਾਈ ਦੇ ਰਹੀ ਹੈ ਅਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਤਾਂ ਅਜਿਹੇ ਵਿਚ ਵਿਸ਼ਵ ਦੀਆਂ ਦੋਵੇਂ ਸੰਸਥਾਵਾਂ ਸਿਵਾਏ ਬਿਆਨਬਾਜ਼ੀ ਦੇ ਕੁਝ ਵੀ ਨਹੀਂ ਕਰ ਸਕੀਆਂ।

ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿਕਿਓਰਿਟੀ ਕੌਂਸਲ ਦੇ ਮੁਖੀ ਐਨਟੋਨੀਓ ਵੀ ਮੰਨ ਰਹੇ ਹਨ ਕਿ ਪੰਜ ਵੱਡੀ ਸ਼ਕਤੀਸ਼ਾਲੀ ਮੁਲਕਾਂ ਪਾਸ ਵੀਟੋਪਾਵਰ ਹੋਣ ਕਾਰਨ ਇਹ ਦੋਵੇਂ ਸੰਸਥਾਵਾਂ ਬੇਅਰਥ ਹੋ ਹਨ ਅਤੇ ਤਿੰਨ ਵਾਰ ਤਾਂ ਗੁਟਰੇਜ ਵੱਲੋਂ ਜੰਗਬੰਦੀ ਲਈ ਕਿਹਾ ਗਿਆ ਹੈ ਪਰ ਸਭ ਬੇਅਰਥ ਹੀ ਸਾਬਤ ਹੋਇਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਿਸ਼ਚੇ ਹੀ ਗੁਟਰੇਸ ਵੱਲੋਂ ੰਡੂੰਘੀ ਨਿਰਾਸ਼ਤਾ ਅਤੇ ਬੇਵਸੀ ਕਾਰਨ ਹੀ ਦਿੱਤਾ ਗਿਆ ਹੈ।

ਇਸ ਲਈ ਇਨ੍ਹਾਂ ਦੋਵਾਂ ਸੰਸਥਾਵਾਂ ਨੂੰ ਭੰਗ ਕਰਕੇ ਦੋਵੇਂ ਹੀ ਵਿਸ਼ਾਲ ਅਤੇ ਸਾਰਥਕ ਸੰਸਥਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕੌਂਸਲਾਂ ਅਤੇ ਸੰਸਥਾਵਾਂ ਦੇ ਫੈਸਲੇ ਵੀਟੋਪਾਵਰ ਰਾਹੀਂ ਨਹੀਂ ਸਗੋਂ ਫੈਸਲੇ ਲੋਕਤੰਤਰੀ ਢੰਗ ਨਾਲ ਸਰਬਸੰਮਤੀ ਜਾਂ ਘੱਟੋ ਘੱਟ ਬਹੁਸਮਤੀ ਨਾਲ ਹੀ ਹੋਣੇ ਚਾਹੀਦੇ ਹਨ ਤਾਂ ਕਿ ਇਹ ਸੰਸਥਾਵਾਂ ਅਰਬਲ ਭਰਪੂਰ ਹੋ ਸਕਣਗੀਆਂ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਮਰੀਕਾ ਇਰਾਨ ਯੁੱਧ ਕਾਰਨ ਵਿਸ਼ਵ ਦੇ ਵਿਗੜਦੇ ਅਤਿ ਮਾਰੂ ਹਾਲਤ ਕਾਰਨ ਸਮੇਂ ਦੀ ਮੰਗ ਬਣ  ਚੁੱਕੀ ਹੈ ਕਿ ਵਿਸ਼ਵੀ ਸੰਸਥਾਵਾਂ ਦਾ ਤੁਰੰਤ ਪੁਨਰ ਗਠਨ ਕੀਤਾ ਜਾਵੇ।

Advertisement
Advertisement
Advertisement
Advertisement
Scroll to Top