Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 16 Oct 2026 | 11:26 am

+91 90915 01313 , +91 90916 01313

punjabbanni@gmail.com
punjabbani@yahoo.com

ਮੇਅਰ ਦਾ ਤੁਰੰਤ ਐਕਸ਼ਨ: ਸ਼ਿਕਾਇਤ ਮਿਲਦਿਆਂ ਹੀ ਨਿਗਮ ਟੀਮ ਰਾਹੀਂ ਕਰਵਾਈ ਸੀਵਰੇਜ ਪਾਈਪ ਲਾਈਨ ਠੀਕ

ਮੇਅਰ ਦਾ ਤੁਰੰਤ ਐਕਸ਼ਨ: ਸ਼ਿਕਾਇਤ ਮਿਲਦਿਆਂ ਹੀ ਨਿਗਮ ਟੀਮ ਰਾਹੀਂ ਕਰਵਾਈ ਸੀਵਰੇਜ ਪਾਈਪ ਲਾਈਨ ਠੀਕ

ਪਟਿਆਲਾ, 13 ਮਾਰਚ – ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੀ ਇੱਕ ਗੰਭੀਰ ਸਮੱਸਿਆ ਦਾ ਨਿਪਟਾਰਾ ਕਰਦਿਆਂ ਇੱਕ ਵਾਰ ਫਿਰ ‘ਤੁਰੰਤ ਐਕਸ਼ਨ’ ਦੀ ਮਿਸਾਲ ਪੇਸ਼ ਕੀਤੀ ਹੈ। ਸ਼ਹਿਰ ਦੇ ਇਤਿਹਾਸਕ ਅਤੇ ਪ੍ਰਾਚੀਨ ਕਾਲੀ ਦੇਵੀ ਮੰਦਰ ਦੇ ਬਾਹਰ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਬਲਾਕੇਜ ਕਾਰਨ ਸਥਿਤੀ ਬੇਹੱਦ ਖ਼ਰਾਬ ਸੀ, ਜਿਸ ਨੂੰ ਮੇਅਰ ਨੇ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਵਾ ਦਿੱਤਾ ਹੈ। ਇਸ ਮੌਕੇ ਮੇਅਰ ਨਾਲ ਨਿਗਮ ਟੀਮ ਤੋਂ ਐਸ ਡੀ ਓ ਮਨੀਸ਼ ,ਜੇ ਈ ਕਾਰਤਿਕ, ਸੁਪਰਵਾਈਜ਼ਰ ਸਾਹਿਲ ਮਿੱਤਲ, ਵਿਜੇ ਕੁਮਾਰ, ਸੱਜਣ ਕੁਮਾਰ ਵੀ ਮੌਜੂਦ ਸਨ.

ਜਾਣਕਾਰੀ ਅਨੁਸਾਰ ਮੰਦਰ ਦੇ ਬਾਹਰ ਓਵਰ ਬ੍ਰਿਜ ਬਣਨ ਦੇ ਕੰਮ ਦੌਰਾਨ ਸੀਵਰੇਜ ਦੀ ਮੁੱਖ ਲਾਈਨ ਬੁਰੀ ਤਰ੍ਹਾਂ ਬਲਾਕ ਹੋ ਗਈ ਸੀ। ਇਸ ਕਾਰਨ ਗੰਦਾ ਪਾਣੀ ਸੜਕਾਂ ‘ਤੇ ਜਮ੍ਹਾਂ ਹੋ ਰਿਹਾ ਸੀ, ਜਿਸ ਨਾਲ ਮੰਦਰ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਹੀ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਹਰ ਕੰਮ ਨੂੰ ਨਿਗਮ ਵਲੋਂ ਟੈਂਡਰ ਪ੍ਰੀਕਿਰਿਆ ਰਹੀ ਕੀਤਾ ਜਾਂਦਾ ਹੈ ਪਰ ਇਸ ਕੰਮ ਨੂੰ ਮੇਅਰ ਵਲੋਂ ਨਿਜੀ ਅਤੇ ਪਹਿਲ ਦੇ ਆਧਾਰ ਤੇ ਕਰਵਾਉਣ ਲਈ  ਨਿਗਮ ਟੀਮ ਨੂੰ ਤਰੁੰਤ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ.

ਇਸ ਸਬੰਧੀ ਮੇਅਰ ਕੁੰਦਨ ਗੋਗੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੱਸਿਆ ਦੇ ਪੱਕੇ ਹੱਲ ਲਈ  ਪੀ.ਐਸ.ਪੀ.ਸੀ.ਐਲ. ਦਫ਼ਤਰ ਤੋਂ ਲੈ ਕੇ ਓਮੈਕਸ ਮਾਲ ਤੱਕ ਲਗਭਗ 350 ਫੁੱਟ ਲੰਬੀ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੀ ਕਾਰਵਾਈ ਮੁਕੰਮਲ ਕਰਵਾਈ ਹੈ। ਇਸ ਨਵੀਂ ਲਾਈਨ ਦੇ ਪੈਣ ਨਾਲ ਹੁਣ ਇਲਾਕੇ ਵਿੱਚ ਸੀਵਰੇਜ ਦੇ ਓਵਰਫਲੋਅ ਅਤੇ ਬਲਾਕੇਜ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ।

ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਹੋਰ ਕਿਹਾ ਕਿ, “ਸ਼ਹਿਰ ਵਾਸੀਆਂ ਦੀ ਸਹੂਲਤ ਮੇਰੀ ਪਹਿਲੀ ਤਰਜੀਹ ਹੈ। ਭਾਵੇਂ ਉਹ ਸਫਾਈ ਹੋਵੇ ਜਾਂ ਸੀਵਰੇਜ, ਮੈਂ ਪਟਿਆਲਾ ਵਾਸੀਆਂ ਲਈ 24 ਘੰਟੇ ਹਾਜ਼ਰ ਹਾਂ। ਇਸ ਕਾਰਵਾਈ ਤੋਂ ਬਾਅਦ ਮੰਦਰ ਕਮੇਟੀ ਅਤੇ ਸ਼ਹਿਰ ਵਾਸੀਆਂ ਨੇ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਰਾਣੀ ਸਮੱਸਿਆ ਦਾ ਹੱਲ ਹੋਣ ਨਾਲ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ।

Advertisement
Advertisement
Advertisement
Advertisement
Scroll to Top