Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Monday, 03 Aug 2026 | 2:22 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸੰਗੀਤਕ ਵਰਕਸ਼ਾਪ ਅਰੰਭ

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸੰਗੀਤਕ ਵਰਕਸ਼ਾਪ ਅਰੰਭ

ਪਟਿਆਲਾ, 16 ਮਾਰਚ – ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੰਗੀਤਕ ਵਰਕਸ਼ਾਪ ਅਰੰਭ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਯੂਨੀਵਰਿਸਿਟੀ, ਸ਼ਿਮਲਾ ਵਿਖੇ ਲੰਬਾ ਸਮਾਂ ਸੰਗੀਤ ਅਧਿਆਪਕ ਰਹੇ ਪ੍ਰੋ. ਚਮਨ ਲਾਲ ਵਰਮਾ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇਣਗੇ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੰਗੀਤ ਦਾ ਅਧਿਆਪਨ ਕਰ ਰਹੇ  ਪੰ. ਸੌਮੇਨ ਭੱਟਾਚਾਰੀਯਾ ਇਸ ਵਰਕਸ਼ਾਪ ਦੌਰਾਨ ਵਾਦਨ ਸੇਵਾਵਾਂ ਦੇਣ ਹਿਤ ਪੁੱਜੇ ਹਨ।
ਵਰਕਸ਼ਾਪ ਦਾ ਉਦਘਾਟਨ ਆਰਟਸ ਐਂਡ ਕਲਚਰ ਫ਼ੈਕਲਟੀ ਦੇ ਡੀਨ  ਪ੍ਰੋ. ਜਸਪਾਲ ਦਿਉਲ ਨੇ ਕੀਤਾ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਵਰਕਸ਼ਾਪ ਵੱਖ-ਵੱਖ ਖੇਤਰਾਂ ਤੋਂ ਆਏ ਵਿਦਿਆਰਥੀਆਂ ਲਈ ਇਕ ਅਹਿਮ ਉਪਰਾਲਾ ਹੈ।
 ਵਿਭਾਗ ਮੁਖੀ ਡਾ. ਜਯੋਤੀ ਸ਼ਰਮਾ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਵਿਭਾਗ ਦੀ ਸਾਲਾਨਾ ਸੰਗੀਤਕ ਵਰਕਸ਼ਾਪ ਦੀ ਲੜੀ ਵਿਚ ਇਹ 20ਵੀਂ ਵਰਕਸ਼ਾਪ ਹੈ, ਜੋ ਕਿ ਸੰਗੀਤ ਵਿਭਾਗ ਦੀ ਗਤੀਵਿਧੀਆਂ ਵਿਚੋਂ ਪ੍ਰਮੁੱਖ ਅਤੇ ਸਾਰਥਕ ਗਤੀਵਿਧੀ ਹੈ ਜਿਸ ਅਧੀਨ ਵਿਦਿਆਰਥੀ ਘਰਾਣੇਦਾਰ ਕਲਾਕਾਰਾਂ ਤੋਂ ਰਾਗ ਅਤੇ ਰਿਆਜ਼ ਦੇ ਗੁਰ ਸਿੱਖ ਸਕਦੇ ਹਨ।
 ਉਦਘਾਟਨੀ ਸੈਸ਼ਨ ਮੌਕੇ ਮੰਚ ਸੰਚਾਲਨ ਦਾ ਕਾਰਜ ਡਾ. ਅਲੰਕਾਰ ਸਿੰਘ ਨੇ ਕੀਤਾ। ਵਰਕਸ਼ਾਪ ਦੇ ਕੋਆਰਡੀਨੇਟਰ ਦੀ ਭੂਮਿਕਾ ਡਾ. ਵਨੀਤਾ ਨੇ ਨਿਭਾਈ। ਵਰਕਸ਼ਾਪ ਵਿਚ ਸੀਨੀਅਰ ਅਧਿਆਪਕ ਡਾ. ਮਨਮੋਹਨ ਸ਼ਰਮਾ , ਪ੍ਰੋ. ਨਿਵੇਦਿਤਾ ਉੱਪਲ ਹਾਜ਼ਰ ਰਹੇ।
Scroll to Top