Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:49 am

+91 90915 01313 , +91 90916 01313

punjabbanni@gmail.com
punjabbani@yahoo.com

ਭਾਸ਼ਾ ਵਿਭਾਗ ਪੰਜਾਬ ਜਲਦ ਹੀ ਲੋਕ ਅਰਪਣ ਕਰੇ ਸ਼ਬਦਮਾਲਾ ਐਪ- ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ

ਭਾਸ਼ਾ ਵਿਭਾਗ ਪੰਜਾਬ ਜਲਦ ਹੀ ਲੋਕ ਅਰਪਣ ਕਰੇ ਸ਼ਬਦਮਾਲਾ ਐਪ- ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ

ਪਟਿਆਲਾ, 25 ਮਾਰਚ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਇੱਥੇ ਭਾਸ਼ਾ ਭਵਨ ਵਿਖੇ ‘ਕਥਾ ਪ੍ਰਵਾਹ ਤੇ ਸੰਵਾਦ’ ਸਿਰਲੇਖ ਤਹਿਤ ਕੈਨੇਡਾ ਵਸਦੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਸੰਵਾਦ ਰਚਾਇਆ ਗਿਆ। ਵਿਭਾਗ ਦੇ ਸਹਾਇਕ ਨਿਰਦੇਸ਼ਕ ਤੇਜਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸੰਵਾਦ ਕਰਤਾ ਡਾ. ਪਰਮਜੀਤ ਸਿੰਘ ਨੇ ਗੁਰਮੀਤ ਪਨਾਗ ਦੀ ਕਹਾਣੀ ਕਲਾ ਬਾਰੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪੜ੍ਹਕੇ ਅਹਿਸਾਸ ਹੁੰਦਾ ਹੈ ਕਿ ਸਾਡੇ ਸਮਾਜ ਵਾਂਗ ਹੀ ਹੋਰਨਾਂ ਭਾਈਚਾਰਿਆਂ ਕੋਲ ਵੀ ਵੱਡੇ ਨਾਇਕ ਅਤੇ ਸੰਕਟ ਹਨ।

ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਸੰਘਰਸ਼ ਕਰਦੇ ਹਨ ਨਾ ਕਿ ਟੁੱਟਦੇ ਹਨ। ਸ੍ਰੀਮਤੀ ਪਨਾਗ ਦੀਆਂ ਕਹਾਣੀਆਂ ’ਚ ਕਿਧਰੇ ਵੀ ਮਹਿਸੂਸ ਨਹੀਂ ਹੁੰਦਾ ਕਿ ਉਹ ਹੋਰ ਭਾਸ਼ਾ ਦੇ ਲੋਕਾਂ ਦੇ ਦੁੱਖ-ਦਰਦਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੀਆਂ ਕਹਾਣੀਆਂ ਦਾ ਅੰਤ ਬਹੁਤ ਸਹਿਜਮਈ ਹੁੰਦਾ ਹੈ। ਇਸ ਉਪਰੰਤ ਗੁਰਮੀਤ ਪਨਾਗ ਨੇ ਆਪਣੀ ਕਹਾਣੀ ‘ਆਈ ਐਮ ਓਕ’ ਸੁਣਾਈ।

ਪੰਜਾਬ ਵਿੱਚ ਅੰਗਰੇਜ਼ੀ ਦੇ ਕੌਮੀ ਅਖ਼ਬਾਰਾਂ ’ਚ ਨੌਕਰੀ ਕਰਨ ਉਪਰੰਤ 1993 ’ਚ ਕੈਨੇਡਾ ਪ੍ਰਵਾਸ ਕਰਨ ਵਾਲੀ ਗੁਰਮੀਤ ਪਨਾਗ ਨੇ ਅਖ਼ਬਾਰੀ ਕਾਲਮ ਤੋਂ ਕਹਾਣੀ ਸਿਰਜਣਾ ਤੱਕ ਪੁੱਜਣ ਦਾ ਸਫ਼ਰ ਬਹੁਤ ਸਰਲ ਤੇ ਰੋਚਕ ਤਰੀਕੇ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਜੀ ਤੋਂ ਉਸ ਨੂੰ ਅਖ਼ਬਾਰ ਤੇ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੀ ਅਤੇ ਫਿਰ ਉਨ੍ਹਾਂ ਦੇ ਪਤੀ ਨੇ ਉਚੇਰੀ ਪੜ੍ਹਾਈ ਕਰਨ ਤੇ ਕਹਾਣੀਆਂ ਦੀ ਸਿਰਜਣਾ ਲਈ ਮਾਹੌਲ ਪ੍ਰਦਾਨ ਕੀਤਾ।

ਉਨ੍ਹਾਂ ਦੱਸਿਆ ਕਿ ਕੈਨੇਡਾ ’ਚ ਵਸਣ ਉਪਰੰਤ ਉਨ੍ਹਾਂ ਨੂੰ ਹੋਰਨਾਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਬਹੁਤ ਦਿਲਚਸਪੀ ਸੀ ਜਿਸ ਕਾਰਨ ਹੀ ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਤੇ ਕਥਾਨਕ ਵੀ ਹੋਰਨਾਂ ਸੱਭਿਆਚਾਰਾਂ ’ਤੇ ਅਧਾਰਤ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਹਾਣੀ ਦੇ ਵਿਸ਼ਿਆਂ ’ਚ ਬਹੁਲਤਾ ਲਿਆਉਣ ਲਈ ਸਾਡੇ ਲੇਖਕਾਂ ਨੂੰ ਹੋਰਨਾਂ ਭਾਸ਼ਾਵਾਂ ਤੇ ਸੱਭਿਆਚਾਰਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਪਵੇਗੀ। ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਨੇ ਗੁਰਮੀਤ ਪਨਾਗ ਦੀ ਕਹਾਣੀ ਕਲਾ ਬਾਰੇ ਕਿਹਾ ਕਿ ਇਹ ਗੱਲ ਬੜੀ ਚੁਣੌਤੀਪੂਰਨ ਹੁੰਦੀ ਹੈ ਕਿ ਹੋਰਨਾਂ ਭਾਸ਼ਾਵਾਂ ਤੇ ਸੱਭਿਆਚਾਰਾਂ ਦੇ ਪਾਤਰਾਂ ਦੇ ਜਨਜੀਵਨ ਨੂੰ ਕਿਵੇਂ ਆਪਣੀ ਭਾਸ਼ਾ ’ਚ ਪੇਸ਼ ਕੀਤਾ ਜਾਵੇ। ਇਸ ਕਾਰਜ ’ਚ ਗੁਰਮੀਤ ਪਨਾਗ ਸਫ਼ਲ ਰਹੀ ਹੈ।

 

Advertisement
Advertisement
Advertisement
Advertisement
Scroll to Top