Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 12:41 am

+91 90915 01313 , +91 90916 01313

punjabbanni@gmail.com
punjabbani@yahoo.com

ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ

ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ

ਚੰਡੀਗੜ, 3 ਅਪ੍ਰੈਲ : ਬੀਤੇ ਦਿਨੀਂ ਭਾਰਤੀ ਸੰਗੀਤ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਹਿਤ ਕਾਰਜਸ਼ੀਲ ਕੈਵਲਯ ਫਾਊਂਡੇਸ਼ਨ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ, ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਸ਼ਾਸਤਰੀ ਸੰਗੀਤ ਦੀ ਸੁਰੀਲੀ ਸ਼ਾਮ ‘ਅੰਤਰੰਗ’ ਦਾ ਐਨ.ਜ਼ੈੱਡ.ਸੀ.ਸੀ. ਦੇ ਕਾਲੀਦਾਸ ਆਡੀਟੋਰੀਅਮ ਵਿੱਚ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਸੁਪ੍ਰਸਿੱਧ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਅਤੇ ਪਟਿਆਲਾ ਖੇਤਰ ਦੀਆਂ ਪ੍ਰਮੁੱਖ ਮਹਿਲਾ ਸੰਗੀਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਲਾਕਾਰ ਪੰਡਿਤ ਸੁਮਨ ਲਾਹਾ ਵੱਲੋਂ ਵੀਣਾ ਵਾਦਨ ਉੱਤੇ ਰਾਗ ਮਧੁਵੰਤੀ ਨੂੰ ਸੁਹਜਤਾ ਅਤੇ ਨਫ਼ਾਸਤ ਭਰਪੂਰ ਅੰਦਾਜ਼ ਵਿੱਚ ਪੇਸ਼ ਕੀਤਾ, ਜਿਸ ਨੇ ਸਰੋਤਿਆਂ ਦੇ ਮਨਾਂ ਉੱਤੇ ਡੂੰਘਾ ਅਸਰ ਛੱਡਿਆ। ਉਨ੍ਹਾਂ ਨਾਲ ਤਬਲੇ ਦੀ ਸੰਗਤ ਫਰੂਖ਼ਾਬਾਦ ਘਰਾਨੇ ਦੇ ਸਿਧਾਰਥ ਚੈਟਰਜੀ ਨੇ ਕੀਤੀ। ਵੀਨਾ ਅਤੇ ਤਬਲੇ ਦੇ ਸੁਮੇਲ ਨੇ ਸਰੋਤਿਆਂ ਨੂੰ ਆਨੰਦਿਤ ਕਰ ਦਿੱਤਾ, ਜਿਸ ਦਾ ਪ੍ਰਗਟਾਵਾ ਉਨ੍ਹਾਂ ਦੀ ਪ੍ਰਤੀਕਿਰਿਆ ਤੋਂ ਸਪੱਸ਼ਟ ਸੀ।

ਇਸ ਅਵਸਰ ‘ਤੇ ਪਟਿਆਲਾ ਖੇਤਰ ਵਿੱਚ ਪਾਏ ਸੰਗੀਤਕ ਯੋਗਦਾਨ ਬਦਲੇ ਕਈ ਪ੍ਰਮੁੱਖ ਮਹਿਲਾ ਸੰਗੀਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿੱਚੋਂ ਡਾ. ਡੇਜ਼ੀ ਵਾਲੀਆ ਅਤੇ ਡਾ. ਜੀਵਨ ਬਾਲਾ ਦੇ ਨਾਮ ਵਿਸ਼ੇਸ਼ ਤੌਰ ‘ਤੇ ਉਲੇਖਯੋਗ ਹਨ ਜਿਨ੍ਹਾਂ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਹੋਰ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਡਾ. ਜੋਤੀ ਸ਼ਰਮਾ, ਡਾ. ਪੁਸ਼ਪਿੰਦਰ ਕੌਰ, ਡਾ. ਗੌਰੀ ਖੰਨਾ, ਡਾ. ਅਰਸ਼ਦੀਪ ਕੌਰ ਭੱਟੀ, ਜੈਸਮੀਨ, ਵਿਦਿਆਗੌਰੀ, ਮਨੀਸ਼ਾ ਅਤੇ ਗਰਿਮਾ ਆਦਿ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਅਧਿਆਪਕ, ਪ੍ਰਦਰਸ਼ਕ, ਵਿਦਵਾਨ ਅਤੇ ਮਾਰਗਦਰਸ਼ਕ ਵਜੋਂ ਆਪਣੀ ਭੂਮਿਕਾ ਬਾਖੂਬੀ ਨਿਭਾਈ ਹੈ।

ਕੈਵਲਯ ਫਾਊਂਡੇਸ਼ਨ ਦੇ ਪ੍ਰੇਜ਼ੀਡੈਂਟ ਡਾ. ਹਰਮੋਹਨ ਸ਼ਰਮਾ ਨੇ ਫਾਊਂਡੇਸ਼ਨ ਦੇ ਮੰਤਵ ਅਤੇ ਕਾਰਜਾਂ ਸੰਬੰਧੀ ਜਾਣਕਾਰੀ ਦਿੰਦਿਆਂ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਸੰਸਥਾ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣੇ 20 ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਲੰਮੇ ਸਮੇਂ ਦੌਰਾਨ ਸੰਸਥਾ ਰਾਹੀਂ ਦੇਸ਼ ਅਤੇ ਵਿਦੇਸ਼ ਦੇ ਪ੍ਰਸਿੱਧ ਕਲਾਕਾਰਾਂ ਨੂੰ ਸੰਗੀਤਕ ਸਮਾਗਮਾਂ ਰਾਹੀਂ ਨਿਰੰਤਰ ਇੱਕ ਮੰਚ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਅੰਤਰੰਗ’ ਸਮਾਗਮ ਭਾਰਤੀ ਸ਼ਾਸਤਰੀ ਸੰਗੀਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਜੀਵੰਤ ਪ੍ਰਤੀਕ ਬਣਿਆ ਹੈ ਅਤੇ ਕੈਵਲਯ ਫਾਊਂਡੇਸ਼ਨ ਦੀ ਇਸ ਅਟੱਲ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਕਿ ਉਹ ਇਸ ਅਮਰ ਪਰੰਪਰਾ ਨੂੰ ਸੰਭਾਲਣ, ਪ੍ਰਚਾਰਿਤ ਕਰਨ ਅਤੇ ਮਨਾਉਣ ਲਈ ਸਦਾ ਸਮਰਪਿਤ ਰਹੇਗੀ।

Advertisement
Advertisement
Advertisement
Advertisement
Scroll to Top