Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:33 pm

+91 90915 01313 , +91 90916 01313

punjabbanni@gmail.com
punjabbani@yahoo.com

ਮਹਿਲਾ ਦਿਵਸ ਮਨਾਉਣ ਦੀਆਂ ਜ਼ਮੀਨੀ ਹਕੀਕਤਾਂ ਨਿਰਾਸ਼ਾਜਨਕ : ਪ੍ਰੋ ਬਡੂੰਗਰ

ਮਹਿਲਾ ਦਿਵਸ ਮਨਾਉਣ ਦੀਆਂ ਜ਼ਮੀਨੀ ਹਕੀਕਤਾਂ ਨਿਰਾਸ਼ਾਜਨਕ : ਪ੍ਰੋ ਬਡੂੰਗਰ

ਪਟਿਆਲਾ  6 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਹਿਲਾ ਦਿਵਸ ਦੇ ਸਬੰਧ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਦਿਨ ਨੂੰ ਦੇਸ਼ ਵਿਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਪ੍ਰੰਤੂ ਅਸਲ ਵਿਚ ਔਰਤਾਂ ਨੂੰ ਸਮਰਪਿਤ ਇਹ ਵਿਸ਼ੇਸ਼ ਦਿਨ ਅਡੰਬਰ ਹੀ ਕੀਤਾ ਜਾਂਦਾ ਹੈ, ਜਦਕਿ ਇਸ ਦੀਆਂ ਅਸਲ ਹਕੀਕਤਾਂ ਜ਼ਮੀਨੀ ਪੱਧਰ ’ਤੇ ਬੇਅਸਰ ਵੀ ਵਿਖਾਈ ਦਿੰਦੀਆਂ ਹਨ ਹਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ ਔਰਤਾਂ ਨੇ ਉੱਚ ਅਹੁਦਿਆਂ ’ਤੇ ਪਹੁੰਚ ਕੇ ਮਾਨ ਸਨਮਾਨ ਹਾਸਲ ਕਰ ਲਿਆ ਹੋਵੇ, ਪ੍ਰੰਤੂ ਅੱਜ ਵੀ ਸਮਾਜਕ ਅਤੇ ਆਰਥਿਕ ਤੌਰ ’ਤੇ ਔਰਤਾਂ ਦੀ ਸਥਿਤੀ ਬਦ ਤੋਂ ਬਦਤਰ ਹੈ, ਜਿਸ ਪ੍ਰਤੀ ਸਰਕਾਰਾਂ ਵੀ ਸੰਜੀਦਾ ਵਿਖਾਈ ਨਹੀਂ ਦਿੰਦੀਆਂ। ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸਲ ਔਰਤਾਂ ਦੀ ਦੁਰਦਸ਼ਾ ਤੇ ਅਸਲ ਸਥਿਤੀ ਕਾਫ਼ੀ ਚਿੰਤਾਜਨਕ ਹੈ, ਜਿਨ੍ਹਾਂ ਨੂੰ ਆਪਣੇ ਹੱਕਾਂ ਲਈ ਜੂਝਣਾ ਪੈ ਰਿਹਾ ਇੱਥੋਂ ਤੱਕ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਸਾਰਿਆਂ ਨੂੰ ਸ਼ਰਮਸਾਰ ਵੀ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਸਮਾਜ ਵਿਚ ਭਰੂਣ ਹੱਤਿਆ ਪੂਰੀ ਤਰਾਂ ਖ਼ਤਮ ਨਹੀਂ ਹੋ ਸਕਦੀ ਅਤੇ ਅਜੋਕੇ ਮਾਹੌਲ ਅੰਦਰ ਔਰਤਾਂ ਅੱਜ ਵੀ ਦਹੇਜ ਦੀ ਬਲੀ ਚੜ ਰਹੀਆਂ ਹਨ। ਪ੍ਰੋ. ਬਡੂੰਗਰ ਨੇ ਸਰਕਾਰ ਅਤੇ ਸਮਾਜ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਿਰਫ਼ ਕਾਗਜ਼ਾਂ ’ਤੇ ਰਾਖਵਾਂਕਰਨ ਤਕ ਸੀਮਿਤ ਨਾ ਰਹੇ ਬਲਕਿ ਔਰਤਾਂ ਨੂੰ ਅਸਲ ਵਿਚ ਉਨ੍ਹਾਂ ਦੀ ਯੋਗਤਾ, ਸੋਚ ਅਤੇ ਕੰਮ ਦੇ ਹੁਨਰਾਂ ਦੇ ਅਧਾਰ ‘’ਤੇ ਸੁਤੰਤਰ ਢੰਗ ਨਾਲ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ  ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਮੰਤਰੀ ਵਰਗੇ ਅਹੁਦਿਆਂ ਤੱਕ ਪਹੁੰਚ ਗਈਆਂ ਹਨ ਅਤੇ ਇਸੇ ਤਰ੍ਹਾਂ ਸੈਨਾ ਦੀਆਂ ਤਿੰਨੇ ਸਮੁੰਦਰੀ, ਹਵਾਈ ਅਤੇ ਥਲ ਸੈਲਾ ਵਿਚ ਉੱਚ ਅਹੁਦੇ ਦੇ ਮੁਕਾਮ ਹਾਸਲ ਕੀਤਾ, ਪ੍ਰੰਤੂ ਅਜੇ ਵੀ ਮਹਿਲਾਵਾਂ ਦੀ ਉੱਚ ਅਹੁਦਿਆਂ ’ਤੇ ਪਹੁੰਚਣ ਦੀ ਅਸਲ ਸਥਿਤੀ ਨੂੰ ਵੇਖਿਆ ਜਾਵੇ ਤਾਂ ਇਹ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ। ਪ੍ਰੋ. ਬਡੂੰਗਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਔਰਤਾਂ ਪ੍ਰਤੀ  ਮਾੜੇ ਵਰਤਾਰੇ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣੇ ਪੈਣਗੇ ਅਤੇ ਦੇਸ਼ ਵਿਆਪੀ ਸਮਾਜ ਸੁਧਾਰ ਲਹਿਰ ਖੜੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਅੱਠ ਮਾਰਚ ਨੂੰ ਸਾਰੇ ਅੰਤਰ ਰਾਸ਼ਟਰੀ ਪੱਧਰ ’ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੋਵੇਗਾ, ਉੱਥੇ ਹੀ ਮਾਪਿਆਂ ਦਾ ਵੀ ਅਹਿਮ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਤੇ ਸਿੱਖਿਆ ਦੇਣ ਤਾਂ ਜੋ ਸਮਾਜ ਵਿਚ ਮਹਿਲਾਵਾਂ ਦਾ ਸਨਮਾਨ ਤੇ ਸਤਿਕਾਰ ਬਹਾਲ ਹੋ ਸਕੇ।

Advertisement
Advertisement
Advertisement
Advertisement
Scroll to Top