Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Monday, 03 Aug 2026 | 11:08 am

+91 90915 01313 , +91 90916 01313

punjabbanni@gmail.com
punjabbani@yahoo.com

ਇਰਾਨ-ਅਮਰੀਕਾ ਤਣਾਅ : ਅਮਰੀਕਾ ਵੱਲੋਂ ‘ਮਿਨਟਮੈਨ-III’ ਮਿਸ਼ਾਈਲ ਦਾ ਸਫਲ ਪ੍ਰੀਖਣ

ਇਰਾਨ-ਅਮਰੀਕਾ ਤਣਾਅ : ਅਮਰੀਕਾ ਵੱਲੋਂ ‘ਮਿਨਟਮੈਨ-III’ ਮਿਸ਼ਾਈਲ ਦਾ ਸਫਲ ਪ੍ਰੀਖਣ

 

ਨਵੀਂ ਦਿੱਲੀ, 5 ਮਾਰਚ : ਇਰਾਨ, ਅਮਰੀਕਾ ਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਯੁੱਧ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਉਥੇ ਅਮਰੀਕਾ ਵਲੋ ਆਪਣੀ ਮਜਬੂਤੀ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹੁਣ ਅਮਰੀਕਾ ਵਲੋ ਸਭ ਤੋਂ ਘਾਤਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਸ਼ਾਈਲ ‘ਮਿਨਟਮੈਨ-III’ ਦਾ ਟੈਸਟ ਲਾਂਚ ਕੀਤਾ ਹੈ।

ਜਿਕਰਯੋਗ ਹੈ ਕਿ ਬੀਤੀ ਰਾਤ ਕਰੀਬ 11 ਵਜੇ ਕੀਤੇ ਗਏ ਇਸ ਲਾਂਚ ਦੌਰਾਨ ‘ਮਿਨਟਮੈਨ-III’ ਨੂੰ ਸਫਲਤਾਪੂਰਵਕ ਅਸਮਾਨ ਵੱਲ ਭੇਜਿਆ ਗਿਆ। ਇਹ ਆਈਸੀਬੀਐਮ ਪ੍ਰਮਾਣੂ ਹਥਿਆਰ ਲਿਜਾਣ ਦੀ ਸਮਰੱਥਾ ਰੱਖਦੀ ਹੈ ਅਤੇ ਇਸਦੀ ਤਾਕਤ ਹੀਰੋਸ਼ੀਮਾ ’ਤੇ ਸੁੱਟੇ ਗਏ ਪਰਮਾਣੂ ਬੰਬ ਨਾਲੋਂ ਲਗਭਗ 20 ਗੁਣਾ ਵੱਧ ਦੱਸੀ ਜਾ ਰਹੀ ਹੈ।

ਅਮਰੀਕੀ ਸੈਨਿਕ ਅਧਿਕਾਰੀਆਂ ਮੁਤਾਬਕ ਇਸ ਮਿਸ਼ਾਈਲ ਨੂੰ GT-255 ਨਾਮ ਦਿੱਤਾ ਗਿਆ ਹੈ ਅਤੇ ਇਸ ਵਿੱਚ ਦੋ ਟੈਸਟ ਰੀ-ਐਂਟਰੀ ਵਹੀਕਲ ਜੁੜੇ ਹੋਏ ਸਨ। ਪ੍ਰੀਖਣ ਦਾ ਉਦੇਸ਼ ਮਿਸ਼ਾਈਲ ਦੀ ਤਕਨੀਕੀ ਸਮਰੱਥਾ ਅਤੇ ਤਿਆਰੀ ਦੀ ਜਾਂਚ ਕਰਨਾ ਸੀ, ਜਿਸਨੂੰ ਸਫਲਤਾਪੂਰਵਕ ਕਰ ਲਿਆ ਗਿਆ ਹੈ।

Scroll to Top