Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Monday, 03 Aug 2026 | 12:59 pm

+91 90915 01313 , +91 90916 01313

punjabbanni@gmail.com
punjabbani@yahoo.com

ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ : ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦਾ ਰਿਹਾ ਵਿਸ਼ੇਸ਼ ਸਹਿਯੋਗ

ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ : ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦਾ ਰਿਹਾ ਵਿਸ਼ੇਸ਼ ਸਹਿਯੋਗ

ਪਟਿਆਲਾ, 20 ਫਰਵਰੀ : ਸਕੂਲੀ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਟਿਆਲਾ-2 ਦੇ ਸਹਿ-ਵਿੱਦਿਅਕ ਮੁਕਾਬਲੇ ਬੀਪੀਈਓ ਪ੍ਰਿਥੀ ਸਿੰਘ ਦੀ ਯੋਗ ਅਗਵਾਈ ਹੇਠ ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰਸਟ ਦੇ ਪ੍ਰਧਾਨ ਇੰਜੀ. ਸੋਨੀਆ ਤੇ ਸੈਕਟਰੀ ਅਨਿਲ ਵਿਜ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭੂਗੋਲ ਵਿਭਾਗ ਦੇ ਮੁੱਖੀ ਡਾ. ਅੱਪਰਦੀਪ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁੰਦਰ ਲਿਖਾਈ, ਭਾਸ਼ਣ, ਪੇਂਟਿੰਗ, ਸੋਲੋ ਡਾਂਸ (ਮੁੰਡੇ ਅਤੇ ਕੁੜੀਆਂ) ਦੇ ਮੁਕਾਬਲੇ ਕਰਵਾਏ ਗਏ।

ਜਿਨਾਂ ਵਿੱਚ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸੈਂਟਰ ਮਲਟੀਪਰਪਜ ਦੇ ਮਨਜੋਤ ਸ਼ਰਮਾ ਨੇ ਪਹਿਲਾ ਸਥਾਨ, ਸੈਂਟਰ ਮੈਣ ਦੀ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ਸੈਂਟਰ ਤ੍ਰਿਪੜੀ ਦੀ ਅੰਜਲੀ ਨੇ ਤੀਜਾ ਸਥਾਨ ਹਾਸਿਲ ਕੀਤਾ।

ਭਾਸ਼ਣ ਮੁਕਾਬਲੇ ਵਿੱਚ ਸੈਂਟਰ ਤ੍ਰਿਪੜੀ ਦੀ ਕਾਰਤਿਕ ਪਾਹਵਾ ਨੇ ਪਹਿਲਾ ਸਥਾਨ, ਸੈਂਟਰ ਵਿਕਟੋਰੀਆ ਦੀ ਸੋਨਾਕਸ਼ੀ ਨੇ ਦੂਜਾ ਸਥਾਨ ਅਤੇ ਸੈਂਟਰ ਘਾਸ ਮੰਡੀ ਦੀ ਪ੍ਰਿਆਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਸੈਂਟਰ ਮਲਟੀਪਰਪਜ ਦੇ ਅਭਿਸ਼ੇਕ ਨੇ ਪਹਿਲਾ, ਸੈਂਟਰ ਤ੍ਰਿਪੜੀ ਦੀ ਚਾਂਦਨੀ ਨੇ ਦੂਜਾ ਸਥਾਨ ਅਤੇ ਸੈਂਟਰ ਮੈਣ ਦੀ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਸੋਲੋ ਡਾਂਸ (ਮੁੰਡੇ) ਵਿੱਚ ਸੈਂਟਰ ਮਲਟੀਪਰਪਜ ਦੇ ਹਰਜੀਵਨ ਸਿੰਘ ਨੇ ਪਹਿਲਾ, ਸੈਂਟਰ ਮੈਣ ਦੇ ਅਭੀਜੀਤ ਸਿੰਘ ਨੇ ਦੂਜਾ ਅਤੇ ਸੈਂਟਰ ਵਿਕਟੋਰੀਆ ਦੇ ਗਣੇਸ਼ ਨੇ ਤੀਜਾ ਸਥਾਨ ਜਦਕਿ ਸੋਲੋ ਡਾਂਸ (ਕੁੜੀਆਂ) ਦੇ ਮੁਕਾਬਲੇ ਵਿੱਚ ਸੈਂਟਰ ਘਾਸ ਮੰਡੀ ਦੇ ਸ਼ੀਤਲ ਵਰਮਾ ਨੇ ਪਹਿਲਾ, ਸੈਂਟਰ ਮੈਣ ਦੀ ਇਸ਼ਪ੍ਰੀਤ ਕੌਰ ਨੇ ਦੂਜਾ ਅਤੇ ਸੈਂਟਰ ਮਲਟੀਪਰਪਜ਼ ਦੀ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੀਪੀਈਓ ਪ੍ਰਿਥੀ ਸਿੰਘ, ਮੁੱਖ ਮਹਿਮਾਨ ਡਾ. ਅੱਪਰਦੀਪ ਕੌਰ, ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਅਤੇ ਸੈਕਟਰੀ ਅਨਿਲ ਵਿੱਜ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਨਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਗਗਨਦੀਪ ਸਿੰਘ ਪੰਜਾਬੀ ਮਾਸਟਰ, ਪ੍ਰਵੇਸ਼ ਕੁਮਾਰ ਡਰਾਇੰਗ ਮਾਸਟਰ, ਹੇਮਾ ਪੰਜਾਬੀ ਮਿਸਟ੍ਰੈੱਸ, ਮੋਨਿਕਾ ਅਰੋੜਾ ਸਾਇੰਸ ਮਿਸਟ੍ਰੈੱਸ ਅਤੇ ਹਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਅਨਿਲ ਵਿੱਜ, ਸੋਨੀਆ, ਸੁਖਵੰਤ ਬਾਜਵਾ ਅਤੇ ਸਿਮਰਨਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਬੀਪੀਈਓ ਪ੍ਰਿਥੀ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਹੀਰਾ ਲਾਲ ਕੁੰਦਨ ਲਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਇੰਜੀ. ਸੋਨੀਆ ਸਮੇਤ ਉਹਨਾਂ ਟੀਮ ਦਾ ਧੰਨਵਾਦ ਕੀਤਾ।

ਇਸ ਮੌਕੇ ਸੀਐਚਟੀ ਪੂਰਨ ਸਿੰਘ, ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਸੰਦੀਪ ਕੌਰ, ਸੀਐਚਟੀ ਅਮਨਦੀਪ ਕੌਰ, ਸੀਐਚਟੀ ਸਤਵੰਤ ਕੌਰ, ਸੀਐਚਟੀ ਬਿੰਦੂ ਬਾਲਾ, ਸੀਐਚਟੀ ਰੇਖਾ ਰਾਣੀ ਅਤੇ ਸੀਐਚਟੀ ਸੁਰੇਸ਼ ਕੁਮਾਰ ਸਮੇਤ ਮੁੱਖ ਅਧਿਆਪਕਾ ਜੋਤੀ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਅਮਨ ਕੱਲਰ ਭੈਣੀ, ਤਰਵਿੰਦਰ ਸਿੰਘ, ਏਮਨਦੀਪ ਕੌਰ ਸਮੇਤ ਹੋਰ ਹਾਜ਼ਰ ਸਨ।

Scroll to Top