Breaking

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ
Monday, 03 Aug 2026 | 3:15 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣ ਲੜੀ ਆਰੰਭ

ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣ ਲੜੀ ਆਰੰਭ

ਪਟਿਆਲਾ, 24 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣ ਲੜੀ ਲਗਵਾਈ ਜਾ ਰਹੀ ਹੈ। ਚਿੱਤਰਕਾਰ ਸ੍ਰ. ਤ੍ਰਿਲੋਕ ਸਿੰਘ ਦੇ ਗੁਰੂ ਤੇਗ ਬਹਾਦਰ ਜੀ ਨਾਲ਼ ਸੰਬੰਧਿਤ ਚਿੱਤਰਾਂ ਦੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਸਮਾਗਮ ਲੜੀ ਵਿਚ ਇਤਿਹਾਸ, ਕਲਾ, ਸਾਹਿਤ ਅਤੇ ਧਰਮ ਅਧਿਐਨ ਦੀਆਂ ਅੰਤਰ-ਦ੍ਰਿਸ਼ਟੀਆਂ ਖੋਜ ਲਈ ਮੁੱਲਵਾਨ ਹਨ। ਉਨ੍ਹਾਂ ਸ੍ਰ. ਤ੍ਰਿਲੋਕ ਸਿੰਘ ਦੀ ਚਿੱਤਰਕਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰੀ ਇਤਿਹਾਸ ਅਤੇ ਗੁਰਬਾਣੀ ਦੀ ਵਿਆਖਿਆ ਨੂੰ ਸਮਝਾਉਣ ਦਾ ਖੂਬਸੂਰਤ ਢੰਗ ਹੈ, ਜੋ ਦੇਖਣ ਵਾਲੇ ਦੇ ਜ਼ਿਹਨ ਵਿੱਚ ਸਮਾ ਜਾਂਦਾ ਹੈ।  ਅਜੋਕੇ ਏ.ਆਈ. ਦੇ ਯੁੱਗ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਦਮਿਕ ਲੋੜਾਂ ਦੇ ਤਹਿਤ ਹੋਏ ਅਧਿਐਨ ਨੂੰ ਇਸ ਤਕਨੀਕ ਰਾਹੀਂ ਵਿਸ਼ਵ ਪੱਧਰ ‘ਤੇ ਲੈ ਕੇ ਜਾਣ ਦਾ ਚੰਗਾ ਮੌਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ,  ਅਕਾਦਮਿਕ ਖੇਤਰ ਵਿਚ ਮਿਆਰੀ ਖੋਜ ਕਾਰਜਾਂ ਲਈ ਜਾਣੀ ਜਾਂਦੀ ਹੈ।  ਇਸ ਲਈ ਸਮੇਂ ਦੀ ਲੋੜ ਮੁਤਾਬਕ ਖੋਜ ਅਤੇ ਅਕਾਦਮਿਕ ਮਹੌਲ ਸਿਰਜ ਰਹੇ ਹਾਂ।
ਇਸ ਸਮਾਗਮ ਦੇ ਵਿਸ਼ੇਸ਼ ਬੁਲਾਰੇ ਸ੍ਰ. ਜੋਤਿੰਦਰ ਸਿੰਘ ਨੇ ਸ੍ਰ. ਤ੍ਰਿਲੋਕ ਸਿੰਘ (ਚਿੱਤਰਕਾਰ) ਦੇ ਜੀਵਨ ਅਤੇ ਅਕਾਦਮਿਕ ਪ੍ਰਾਪਤੀਆਂ ਬਾਰੇ ਦਸਿਆ। ਉਨ੍ਹਾਂ ਸ੍ਰ. ਤ੍ਰਿਲੋਕ ਸਿੰਘ ਦੀ ਚਿੱਤਰਕਾਰੀ ਦੇ ਖਾਸ ਪੱਖਾਂ ਬਾਰੇ ਗੱਲ ਕੀਤੀ ਕਿ ਕਿਵੇਂ ਉਹ ਗੁਰੂ ਸਾਹਿਬਾਨ ਦੇ ਜੀਵਨ ਨੂੰ ਪਹਿਲਾਂ ਪੜ੍ਹਦੇ ਅਤੇ ਫਿਰ ਆਪਣੇ ਅਨੁਭਵ ਰਾਹੀਂ ਕੈਨਵਸ ਤੇ ਉਤਾਰਦੇ, ਜੋ ਇਸ ਪ੍ਰਦਰਸ਼ਨੀ ਦਾ ਖਾਸ ਹਿੱਸਾ ਬਣੀਆਂ। ਇਸ ਦੇ ਨਾਲ਼ ਹੀ ਸ. ਤ੍ਰਿਲੋਕ ਸਿੰਘ ਦੇ ਡਾਇਰੀ ਲਿਖਣ, ਗੁਰਬਾਣੀ ਪੜਨ ਅਤੇ ਅਨੇਕਾਂ ਭਾਸ਼ਾਵਾਂ ਦੇ ਗਿਆਤਾ ਹੋਣ ਬਾਰੇ ਜਾਣੂ ਕਰਵਾਇਆ।
 ਇਸ ਉਪਰੰਤ ਸ੍ਰ. ਤ੍ਰਿਲੋਕ ਸਿੰਘ ਦੇ ਜਵਾਈ ਡਾ. ਤਾਰਾ ਸਿੰਘ ਵੱਲੋਂ ਸ੍ਰ. ਤ੍ਰਿਲੋਕ ਸਿੰਘ ਦੇ ਜੀਵਨ ਨਾਲ਼ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਸ੍ਰ. ਤ੍ਰਿਲੋਕ ਸਿੰਘ ਨੂੰ ਪ੍ਰਸਿੱਧ ਚਿੱਤਰਕਾਰ ਦੇ ਨਾਲ ਨਾਲ ਇੰਜੀਨਿਅਰ, ਅਰਥ-ਸ਼ਾਸਤਰੀ ਅਤੇ ਐਗਰੀਕਲਚਰਿਸਟ ਦੇ ਰੂਪ ਵਿਚ ਯਾਦ ਕੀਤਾ।
Scroll to Top