Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 9:47 pm

+91 90915 01313 , +91 90916 01313

punjabbanni@gmail.com
punjabbani@yahoo.com

ਮਹਿੰਦਰਾ ਕਾਲਜ ਦੇ ਜਰਨਲਿਜ਼ਮ ਵਿਭਾਗ ਨੇ ਪ੍ਰੋਗਰਾਮ ਕਰਵਾਇਆ

ਮਹਿੰਦਰਾ ਕਾਲਜ ਦੇ ਜਰਨਲਿਜ਼ਮ ਵਿਭਾਗ ਨੇ ਪ੍ਰੋਗਰਾਮ ਕਰਵਾਇਆ

 ਪਟਿਆਲਾ,  20 ਨਵੰਬਰ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਬੈਚਲਰ ਆਫ ਜਰਨਾਲਿਜਮ ਐਂਡ ਕਮਿਊਨੀਕੇਸ਼ਨ (ਬੀਜੇਐਮਸੀ) ਵਿਭਾਗ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਨੂੰ ਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਨਾਲ ਸ਼ਾਨਦਾਰ ਬਣਾ ਦਿੱਤਾ।
ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ  ਕਾਲਜ ਪ੍ਰਿੰਸੀਪਲ ਪ੍ਰੋਫੈਸਰ ਨਿਸ਼ਠਾ ਤ੍ਰਿਪਾਠੀ ਪੁੱਜੇ। ਜਿਨਾਂ ਦਾ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਹਰਵਿੰਦਰ ਕੌਰ ਨੌਹਰਾ ਤੇ ਸਾਥੀ ਅਧਿਆਪਕਾ ਆਸਥਾ ਚਾਵਲਾ ਨੇ ਉਚੇਚੇ ਤੌਰ ‘ਤੇ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਵਿਦਿਆਰਥੀਆਂ ਨੇ ਖੁਦ ਹੀ ਸਟੇਜ ਨੂੰ ਕੰਡਕਟ ਕੀਤਾ ਤੇ  ਸਾਰੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ।
ਪ੍ਰੋਗਰਾਮ ਦੀ ਸ਼ੁਰੂਆਤ ਬੀਜੀਐਮਸੀ ਵਿਭਾਗ ਦੀ ਦੂਜੇ ਸਾਲ ਦੀ ਵਿਦਿਆਰਥਣ ਫਰਿਆਦ ਨੇ ਇੱਕ ਸਲੋਨ ਵਿੱਚ ਜਾ ਕੇ ਲਈ ਇੰਟਰਵਿਊ ਦੁਬਾਰਾ ਕੀਤੀ। ਉਸ ਨੇ ਔਰਤ ਦੀ ਜ਼ਿੰਦਗੀ ਵਿੱਚ ਕਰਵਾ ਚੌਥ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਇਹ ਸਾਰੀ ਜਾਣਕਾਰੀ ਉਸ ਨੇ ਇੱਕ ਵੀਡੀਓ ਰਾਹੀਂ ਦਰਸਾਈ।
ਇਸੇ ਤਰ੍ਹਾਂ ਵਿਦਿਆਰਥੀ ਪ੍ਰਤਿਭਾ, ਮਧੂ, ਸੋਨੂ ਕੁਮਾਰ ਆਦਿ ਨੇ ਵੀ ਬਾਰਾਂਦਰੀ ਬਾਗ ਵਿੱਚ ਬੜੀ ਦੇ ਦੌਰ ਵਿੱਚ ਲਗਾਈ ਪੇੜ, ਸੈਰ ਸਪਾਟੇ ਲਈ ਸੜਕਾਂ ਪੰਛੀਆਂ ਦੇ ਬਸੇਰੇ ਆਦ ਹਰੇ ਵਿਸਾਹ ਨਾਲ ਚਾਨਣਾ ਪਾਇਆ ਇਸੇ ਤਰ੍ਹਾਂ ਕਿਲਾ ਮੁਬਾਰਕ ਦੇ ਪੁਰਾਣੇ ਇਤਿਹਾਸ ਨੂੰ ਵਿਦਿਆਰਥੀਆਰਥਣ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ। ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ, ਕੂੜੇ ਤੋਂ ਨਿਪਟਾਰਾ ਅਤੇ ਕੂੜੇ ਦੀ ਸੁਧਾਈ ਕਰਕੇ ਬਣਾਈ ਜਾਂਦੀ ਖਾਦ  ਵਾਲੀ ਸਾਰੀ ਪ੍ਰਕਿਰਿਆ ਨੂੰ ਇੱਕ ਵੀਡੀਓ ਦੇ ਰਾਹੀਂ ਵਿਦਿਆਰਥੀ ਨੇ ਦਿਖਾਇਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਨਿਸ਼ਠਾ ਤ੍ਰਿਪਾਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਚੰਗੇ ਮੁਕਾਮ ਤੇ ਪਹੁੰਚ ਸਕਣ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਬਣਾਈ ਵੀਡੀਓਜ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ: ਹਰਵਿੰਦਰ ਕੌਰ ਨੌਹਰਾ, ਪ੍ਰੋ: ਆਸਥਾ ਚਾਵਲ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।
Advertisement
Advertisement
Advertisement
Advertisement
Scroll to Top