Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 10:44 pm

+91 90915 01313 , +91 90916 01313

punjabbanni@gmail.com
punjabbani@yahoo.com

ਸਕੌਟਿਸ਼ ਲੇਖਕ ਸੈਮ ਡੈਲਰਿੰਪਲ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ

ਸਕੌਟਿਸ਼ ਲੇਖਕ ਸੈਮ ਡੈਲਰਿੰਪਲ ਨੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ

ਪਟਿਆਲਾ, 13 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੋ-ਰੋਜ਼ਾ ਪ੍ਰੋਗਰਾਮ ਲੜੀ ਦੇ ਹਿੱਸੇ ਵਜੋਂ ਉੱਘੇ ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਵੱਲੋਂ ਜਨਤਕ ਤੌਰ ਉੱਤੇ ਸੰਵਾਦ ਰਚਾਇਆ ਗਿਆ। ਜਿ਼ਕਰਯੋਗ ਹੈ ਕਿ ਉਹ ਇੱਕ ਦਿਨ ਪਹਿਲਾਂ ‘ਸਾਲਾਨਾ ਪ੍ਰੋਫੈਸਰ ਬੀ.ਆਰ. ਰਾਓ ਯਾਦਗਾਰੀ ਭਾਸ਼ਣ’ ਦੇਣ ਲਈ ਇੱਥੇ ਪੁੱਜੇ ਹੋਏ ਸਨ।
ਸੈਮ ਡੈਲਰਿੰਪਲ ਨੇ ਆਪਣੀ ਗੱਲਬਾਤ ਵਿੱਚ ਆਧੁਨਿਕ ਏਸ਼ੀਆ ਦੀ ਵਾਰ-ਵਾਰ ਹੋਈ ਵੰਡ ਨਾਲ਼ ਜੁੜੇ ਮਨੁੱਖੀ ਇਤਿਹਾਸ ਦੀ ਪੜਚੋਲ ਕੀਤੀ, ਜੋ ਕਿ ਉਨ੍ਹਾਂ ਦੀ ਨਵੀਂ ਅਤੇ ਚਰਚਿਤ ਕਿਤਾਬ ‘ਸ਼ੈਟਰਡ ਲੈਂਡਜ਼’ ਦਾ ਮੁੱਖ ਵਿਸ਼ਾ ਹੈ। ਗ਼ੈਰ-ਰਸਮੀ ਸੰਵਾਦ ਦੌਰਾਨ ਉਨ੍ਹਾਂ ਕਿਹਾ ਕਿ ਉਜਾੜੇ ਦੀਆਂ ਕਹਾਣੀਆਂ ਭਾਰਤੀ ਉਪ-ਮਹਾਂਦੀਪ ਦੇ ਰਾਜਨੀਤਿਕ ਨਕਸ਼ੇ ਨੂੰ ਨਵਾਂ ਆਕਾਰ ਦਿੰਦੀਆਂ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵੀ ਇਸ ਸੰਵਾਦ ਦੌਰਾਨ ਵਿਸ਼ੇਸ਼ ਅਤੇ ਸਰਗਰਮ ਸਿ਼ਰਕਤ ਕੀਤੀ ਗਈ। ਉਨ੍ਹਾਂ ਅੰਗਰੇਜ਼ੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਕੌਮਾਂਤਰੀ ਸ਼ਖ਼ਸੀਅਤ ਦਾ ਵਿਦਿਆਥੀਆਂ ਨਾਲ਼ ਸਿੱਧਾ ਸੰਵਾਦ ਰਚਾਉਣ ਦਾ ਅਜਿਹਾ ਸਬੱਬ ਸਿਰਜਣ ਪੱਖੋਂ ਵਿਭਾਗ ਵਧਾਈ ਦਾ ਪਾਤਰ ਹੈ।
ਸਵਾਗਤੀ ਭਾਸ਼ਣ ਵਿਭਾਗ ਮੁਖੀ ਅਤੇ ਪ੍ਰੋਗਰਾਮ ਦੇ ਕਨਵੀਨਰ ਡਾ. ਧਰਮਜੀਤ ਸਿੰਘ ਨੇ ਦਿੱਤਾ। ਇਸ ਸੈਸ਼ਨ ਦਾ ਸੰਚਾਲਨ ਡਾ. ਨਵਜੋਤ ਖੋਸਲਾ ਵੱਲੋਂ ਕੀਤਾ ਗਿਆ।
ਸੰਵਾਦ ਦਾ ਸਿਖ਼ਰ ਇਸ ਮੌਕੇ ਪ੍ਰਦਰਸਿ਼ਤ ਕੀਤੀ ਗਈ ਬਟਵਾਰੇ ਦੇ ਵਿਸ਼ੇ ਨਾਲ਼ ਸਬੰਧਤ ਐਨੀਮੇਟਿਡ ਲੜੀ ‘ਲੌਸਟ ਮਾਈਗਰੇਸ਼ਨ’ ਨਾਲ਼ ਹੋਇਆ।
ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਸੈਸ਼ਨ ਦੌਰਾਨ ਲੇਖਕ ਨਾਲ ਸਿੱਧੇ ਤੌਰ ਉੱਤੇ ਜੁੜ ਕੇ ਆਪਣੇ ਸਵਾਲ ਅਤੇ ਵਿਚਾਰ ਸਾਂਝੇ ਕੀਤੇ। ਸੰਵਾਦ ਦੌਰਾਨ ਪੁਰਾਲੇਖ, ਮੌਖਿਕ ਇਤਿਹਾਸ ਅਤੇ ਸਦਮੇ ਨੂੰ ਬਿਆਨ ਕਰਨ ਦੀ ਨੈਤਿਕਤਾ ਆਦਿ ਚਰਚਾ ਦੇ ਮੁੱਖ ਬਿੰਦੂ ਰਹੇ।
Advertisement
Advertisement
Advertisement
Advertisement
Scroll to Top