Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 6:03 am

+91 90915 01313 , +91 90916 01313

punjabbanni@gmail.com
punjabbani@yahoo.com

ਰੂਸ–ਭਾਰਤ ਪਰਮਾਣੂ ਸਹਿਯੋਗ ’ਤੇ ਨਵੇਂ ਐਮਓਯੂ ਨੂੰ ਹਰੀ ਝੰਡੀ

ਰੂਸ–ਭਾਰਤ ਪਰਮਾਣੂ ਸਹਿਯੋਗ ’ਤੇ ਨਵੇਂ ਐਮਓਯੂ ਨੂੰ ਹਰੀ ਝੰਡੀ

ਮਾਸਕੋ, 3 ਦਸੰਬਰ : ਰੂਸੀ ਕੈਬਨਿਟ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4–5 ਦਸੰਬਰ ਨੂੰ ਨਿਧਾਰਤ ਭਾਰਤ ਯਾਤਰਾ ਤੋਂ ਪਹਿਲਾਂ ਭਾਰਤ ਨਾਲ ਸਿਵਲ ਪਰਮਾਣੂ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਨਵੇਂ ਸਮਝੌਤਾ ਯਾਦਦਾਸ਼ਤ (ਐਮਓਯੂ) ਨੂੰ ਮੰਜ਼ੂਰੀ ਦੇ ਦਿੱਤੀ ਹੈ।

ਦਸ ਦਈਏ ਕਿ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੋਸਾਟੋਮ ਦੇ ਮੁਖੀ ਅਲੈਕਸੀ ਲਿਗਾਚੇਵ ਨਵੀਂ ਦਿੱਲੀ ਵਿੱਚ ਸਿਖਰ ਮੀਟਿੰਗ ਲਈ ਸਹਿਯੋਗ ਦੇ ਕਈ ਨਵੇਂ ਪ੍ਰਸਤਾਵਾਂ ਦਾ ਪੂਰਾ ਪੋਰਟਫੋਲਿਓ ਲੈ ਕੇ ਆਉਣਗੇ। ਉਨ੍ਹਾਂ ਮੁਤਾਬਕ, ਭਾਰਤ ਨਾਲ ਛੋਟੇ ਮਾਡਿਊਲਰ ਰਿਐਕਟਰਾਂ ਦੇ ਨਿਰਮਾਣ ਵਿੱਚ ਸਹਿਕਾਰ ਵੀ ਮੁੱਖ ਚਰਚਾ ਦਾ ਹਿੱਸਾ ਹੋਵੇਗਾ।

ਰਿਪੋਰਟਾਂ ਮੁਤਾਬਕ, ਰੂਸ ਦੀ ਰੋਸਾਟੋਮ ਪਰਮਾਣੂ ਕੰਪਨੀ—ਜੋ ਇਸ ਸਮੇਂ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਬਿਜਲੀ ਪਰੋਜੈਕਟ ਵਿੱਚ ਕਈ ਰਿਐਕਟਰ ਨਿਰਮਾਣ ਰਹੀ ਹੈ—ਨੂੰ ਰੂਸੀ ਸਰਕਾਰ ਵੱਲੋਂ ਭਾਰਤੀ ਅਧਿਕਾਰੀਆਂ ਨਾਲ ਇਸ ਨਵੇਂ ਐਮਓਯੂ ’ਤੇ ਦਸਤਖਤ ਕਰਨ ਲਈ ਅਧਿਕਾਰ ਦਿੱਤਾ ਗਿਆ ਹੈ। ਪਹਿਲਾਂ ਵੀ ਖਬਰਾਂ ਆਈਆਂ ਸਨ ਕਿ ਰੋਸਾਟੋਮ ਨੇ ਭਾਰਤ ਵਿੱਚ ਐਡਵਾਂਸਡ ਰੂਸੀ ਡਿਜ਼ਾਈਨ ਵਾਲੇ ਨਵੇਂ ਰਿਐਕਟਰਾਂ ਦੇ ਨਿਰਮਾਣ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਸੀ।

Advertisement
Advertisement
Advertisement
Advertisement
Scroll to Top