Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Saturday, 01 Aug 2026 | 1:57 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ  ਵਰਕਸ਼ਾਪ

ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ  ਵਰਕਸ਼ਾਪ

ਪਟਿਆਲਾ, 2 ਦਸੰਬਰ –  ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ ਕਰਵਾਈ ਜਾ ਰਹੀ ਸੱਤ-ਰੋਜ਼ਾ ਵਰਕਸ਼ਾਪ ਦੇ ਛੇਵੇਂ ਦਿਨ ਡਾ. ਕੰਵਲਜੀਤ ਸਿੰਘ ਅਤੇ ਡਾ. ਪਾਲੀ ਭੁਪਿੰਦਰ ਸਿੰਘ ਨੇ ਮੁੱਖ-ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।

ਵਿਭਾਗ ਅਤੇ ਚੇਅਰ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

ਡਾ. ਕੰਵਲਜੀਤ ਸਿੰਘ ਨੇ ‘ਪੰਜਾਬੀ ਡਾਇਸਪੋਰਾ ਅਤੇ ਡਿਜੀਟਲ ਸੱਭਿਆਚਾਰ: ਭਾਸ਼ਾ, ਸਾਹਿਤ, ਵਿਰਾਸਤ ਅਤੇ ਕ੍ਰਿਤਮ ਬੁੱਧੀ ਦੇ ਨਵੇਂ ਖੋਜ-ਦਿਸ਼ਾ-ਨਿਰਦੇਸ਼’ ਵਿਸ਼ੇ ‘ਤੇ ਚਰਚਾ ਕੀਤੀ। ਉਹਨਾਂ ਆਪਣੀ ਗੱਲਬਾਤ ਦਾ ਆਧਾਰ ਡਾਇਸਪੋਰਕ ਭਾਈਚਾਰੇ ਨੂੰ ਬਣਾਇਆ। ਉਨ੍ਹਾਂ ਡਾਇਸਪੋਰਾ ਸ਼ਬਦ ਨੂੰ ਪਰਿਭਾਸ਼ਾਬੱਧ ਕਰਨ ਦੇ ਨਾਲ਼-ਨਾਲ਼ ਇਸ ਦੇ ਵਰਤਮਾਨ ਅਰਥਾਂ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕੀਤੀ।

ਉਹਨਾਂ ਨੇ ਆਪਣੀ ਗੱਲਬਾਤ ਨੂੰ ਤਿੰਨ ਨੁਕਤਿਆਂ ਵਿਚ ਵੰਡਿਆ। ਪਹਿਲੇ ਦੋ ਨੁਕਤੇ ਡਾਇਸਪੋਰਕ ਸਮੱਸਿਆਵਾਂ ਨਾਲ ਸੰਬੰਧਿਤ ਸਨ ਅਤੇ ਤੀਜਾ ਨੁਕਤਾ ਉਹਨਾਂ ਸਮੱਸਿਆਵਾਂ ਦੇ ਸੰਭਾਵਿਤ ਹੱਲ ਲੱਭਣ ਵੱਲ ਇਸ਼ਾਰਾ ਕਰਦਾ ਸੀ। ਇਸ ਬੈਠਕ ਦੌਰਾਨ ਬੈਠਕ-ਸੰਯੋਜਕ ਦਾ ਕਾਰਜ ਡਾ. ਰਾਜਵਿੰਦਰ ਸਿੰਘ ਨੇ ਕੀਤਾ। ਇਸ ਉਪਰੰਤ ਬਾਰ੍ਹਵੀਂ ਬੈਠਕ ਦੇ ਮੁਖ ਵਕਤਾ ਦੇ ਤੌਰ ‘ਤੇ ਡਾ. ਪਾਲੀ ਭੁਪਿੰਦਰ ਸਿੰਘ ਸ਼ਾਮਿਲ ਹੋਏ। ਉਹਨਾਂ ਨੇ ‘ਨਾਟਕ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ ਗੱਲਬਾਤ ਕੀਤੀ।

ਉਹਨਾਂ ਨੇ ਆਪਣੀ ਚਰਚਾ ਦਾ ਮੁੱਖ ਆਧਾਰ ਨਾਟਕ ਦੇ ਸ਼ੈਲੀਗਤ ਪੱਖ ਨੂੰ ਬਣਾਇਆ। ਉਹਨਾਂ ਦੀ ਗੱਲਬਾਤ ਦਾ ਮੁੱਖ ਕੇਂਦਰ ਭਾਵੇਂ ਪੱਛਮੀ ਨਾਟ-ਸ਼ੈਲੀ ਅਤੇ ਪਰੰਪਰਾ ‘ਤੇ ਆਧਾਰਿਤ ਸੀ ਪਰੰਤੂ ਇਸਦੇ ਨਾਲ ਹੀ ਉਹਨਾਂ ਨੇ ਭਰਤਮੁਨੀ ਦੇ ‘ਨਾਟਯ-ਸ਼ਾਸਤਰ’ ਦਾ ਹਵਾਲਾ ਦੇ ਕੇ ਵੀ ਅਹਿਮ ਨੁਕਤੇ ਸਾਂਝੇ ਕੀਤੇ। ਇਸਦੇ ਨਾਲ ਹੀ ਉਹਨਾਂ ਨੇ ਨਾਟਕ ਦੀਆਂ ਅਹਿਮ ਜੁਗਤਾਂ ਬਾਰੇ ਵੀ ਗੱਲ ਕੀਤੀ। ਇਸ ਬੈਠਕ ਦੇ ਬੈਠਕ ਸੰਯੋਜਕ ਦੇ ਤੌਰ ‘ਤੇ ਡਾ. ਨਮਰਤਾ ਵਡੇਰਾ ਕਾਰਜਸ਼ੀਲ ਰਹੇ। ਇਸ ਵਰਕਸ਼ਾਪ ਦੌਰਾਨ ਗੁਰਸੇਵਕ ਸਿੰਘ ਲੰਬੀ,ਡਾ. ਰਾਜਮੋਹਿੰਦਰ ਕੌਰ,ਡਾ. ਦਰਸ਼ਨ ਸਿੰਘ ਆਸ਼ਟ,ਡਾ. ਜਸਵੀਰ ਕੌਰ, ਡਾ. ਗਿੰਦਰ ਸਿੰਘ, ਡਾ. ਮਨਿੰਦਰ ਕੌਰ, ਡਾ. ਰਵਿੰਦਰ ਕੌਰ ਅਤੇ ਡਾ. ਸਰਬਜੀਤ ਕੌਰ ਆਦਿ ਉਪਲਬਧ ਸਨ।

Scroll to Top