Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 8:22 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਹ ਸਾਲਾਂ ਬਾਅਦ ਮੁੜ ਇਕੱਠੇ ਹੋਏ 1975 ਦੌਰਾਨ ਥਾਪਰ ਵਿਖੇ ਪੜ੍ਹੇ ਨਾਮੀ ਇੰਜੀਨੀਅਰ

ਪੰਜਾਹ ਸਾਲਾਂ ਬਾਅਦ ਮੁੜ ਇਕੱਠੇ ਹੋਏ 1975 ਦੌਰਾਨ ਥਾਪਰ ਵਿਖੇ ਪੜ੍ਹੇ ਨਾਮੀ ਇੰਜੀਨੀਅਰ

ਪਟਿਆਲਾ, 30 ਨਵੰਬਰ : ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ 1975 ਦੇ ਬੈਚ ਨੇ “ਜਬ ਵੀ ਮੈੱਟ ਦੇ ਪੰਜਾਹ ਸਾਲ” ਤਹਿਤ ਗੋਲਡਨ ਜੁਬਲੀ ਰੀਯੂਨੀਅਨ ਦਿਹਾੜਾ ਮਨਾ ਕੇ ਆਪਣੀਆਂ ਪੰਜ ਦਹਾਕੇ ਵਿਦਿਆਰਥੀ ਹੋਣ ਸਮੇਂ ਦੀਆਂ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। ਥਾਪਰ ਇੰਸਟੀਚਿਊਟ ਦੇ ਇਸ ਅਲਮਾ ਮੇਟਰ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 65 ਤੋਂ ਵੱਧ ਬੈਚਮੇਟ, ਜਿਨ੍ਹਾਂ ਵਿੱਚੋਂ 9 ਵਿਦੇਸ਼ਾਂ ਤੋਂ ਪੁੱਜੇ ਸਨ, ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਪੁਰਾਣੇ ਅਧਿਆਪਕ ਅਤੇ ਵਿਦਿਆਰਥੀ ਵਲੰਟੀਅਰ ਸ਼ਾਮਲ ਹੋਏ।

ਇਸ ਸ਼ਾਨਾਮੱਤੇ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ. ਪਦਮਕੁਮਾਰ ਨਾਇਰ, ਵਿਦਿਆਰਥੀ ਮਾਮਲਿਆਂ ਦੀ ਡੀਨ ਡਾ. ਮੀਨਾਕਸ਼ੀ ਰਾਣਾ, ਅਕਾਦਮਿਕ ਮਾਮਲਿਆਂ ਦੀ ਡੀਨ ਡਾ. ਸ਼ਰੂਤੀ ਸ਼ਰਮਾ, ਵਿਭਾਗਾਂ ਦੇ ਮੁਖੀ, ਅਤੇ ਸਾਬਕਾ ਫੈਕਲਟੀ ਮੈਂਬਰ ਪ੍ਰੋ. ਸੁੰਦਰ ਸਿੰਘ, ਪ੍ਰੋ. ਪੀ. ਐਲ. ਬਾਲੀ, ਡਾ. ਪੀ. ਕੇ. ਬਾਂਸਲ, ਅਤੇ ਡਾ. ਵੀ. ਪੀ. ਬਾਂਸਲ ਸਮੇਤ ਅਲੂਮਨੀ ਰਿਲੇਸ਼ਨਜ਼ ਦੀ ਮੁਖੀ ਮਾਨਸੀ ਭਾਰਗਵ ਤੇ ਵਿਦਿਆਰਥੀ ਵਲੰਟੀਅਰਾਂ ਨੇ ਇਸ ਸਮਾਰੋਹ ਨੂੰ ਸਿਖ਼ਰਾਂ ਉਤੇ ਪਹੁੰਚਾ ਦਿੱਤਾ।

ਵਾਈਸ ਚਾਂਸਲਰ ਨੇ ਸਾਬਕਾ ਵਿਦਿਆਰਥੀਆਂ ਦਾ ਉਨ੍ਹਾਂ ਦੇ ਅਲਮਾ ਮੇਟਰ ਵਿੱਚ ਵਾਪਸ ਆਉਣ ਅਤੇ ਆਪਣੀਆਂ ਯਾਦਾਂ ਤਾਜਾ ਕਰਨ ਲਈ ਭਰਵਾਂ ਸਵਾਗਤ ਕੀਤਾ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਸੰਖੇਪ ਵੇਰਵਾ ਦਿੱਤਾ। ਉਨ੍ਹਾਂ ਨੇ ਇਸ ਮੌਕੇ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਇੱਕ ਸਮਾਰਕ ਵੀ ਜਾਰੀ ਕੀਤਾ।

50 ਸਾਲ ਪੁਰਾਣੇ ਇਸ ਇੰਜਨੀਅਰਾਂ ਦੇ ਬੈਚ ਨੇ ਥਾਪਰ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵੱਲੋਂ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਵਿਦਿਆਰਥੀ ਸਮੇਂ ਦੇ ਕਲਾਸਾਂ ਵਿੱਚ ਹੋਏ ਲੰਬੇ ਭਾਸ਼ਣਾਂ, ਦੇਰ ਰਾਤ ਦੇ ਅਧਿਐਨ ਸੈਸ਼ਨਾਂ, ਕੰਟੀਨ ਵਿੱਚ ਮਜ਼ਾਕ, ਦੋਸਤੀ ਅਤੇ “ਥਾਪਰੀਅਨ” ਭਾਵਨਾ ਨੂੰ ਯਾਦ ਕੀਤਾ ਜੋ ਉਹ ਅਜੇ ਵੀ ਆਪਣੇ ਦਿਲਾਂ ਵਿੱਚ ਸਦਾ ਤਾਜਾ ਰੱਖਦੇ ਹਨ।

Advertisement
Advertisement
Advertisement
Advertisement
Scroll to Top