Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 1:32 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਨਾਟਕ 'ਰੀਟੇਕ ਜ਼ਿੰਦਗੀ' ਦੀ ਸਫਲ ਪੇਸ਼ਕਾਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 05 December, 2025, 05:01 PM

ਪਟਿਆਲਾ, 4 ਦਸੰਬਰ – ਯੁਵਕ ਭਲਾਈ ਵਿਭਾਗ,ਪੰਜਾਬੀ ਯੂਨੀਵਰਸਿਟੀ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਤੀਜੇ ਦਿਨ ਸਾਰਥਕ ਰੰਗਮੰਚ ਵੱਲੋਂ ਰਾਜਵਿੰਦਰ ਤੇ ਡਾ. ਲੱਖਾ ਲਹਿਰੀ ਦਾ ਲਿਖਿਆ ਨਾਟਕ ‘ਰੀਟੇਕ ਜ਼ਿੰਦਗੀ’ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਰੰਗਮੰਚ ਤੇ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਡਾ. ਲੱਖਾ ਲਹਿਰੀ ਨੇ ਨਿਰਦੇਸ਼ਿਤ ਕੀਤਾ।

ਇਸ ਨਾਟਕ ਨੇ ਆਪਣੀ ਪੇਸ਼ਕਾਰੀ ਨਾਲ਼ ਲੋਕਾਂ ਨੂੰ ਹਸਾਇਆ ਵੀ ਤੇ ਸੰਜੀਦਾ ਵੀ ਕੀਤਾ।

‘ਰੀਟੇਕ ਜ਼ਿੰਦਗੀ’ ਨਾਟਕ ਵਿੱਚ ਪਤੀ ਪਤਨੀ ਅਦਾਲਤ ਵਿੱਚ ਤਲਾਕ ਲੈਣ ਲਈ ਆਉਂਦੇ ਹਨ ਪਰ ਜੱਜ ਉਹਨਾਂ ਨੂੰ ਅਦਾਲਤ ਦੇ ਖਰਚੇ ‘ਤੇ ਪੰਦਰਾਂ ਦਿਨਾਂ ਲਈ ਹੋਟਲ ਦੇ ਇੱਕ ਕਮਰੇ ਵਿੱਚ ਇਕੱਠਿਆਂ ਰਹਿਣ ਦਾ ਹੁਕਮ ਸੁਣਾ ਦਿੰਦਾ ਹੈ। ਸਥਿਤੀ ਤਲਾਕ ਤੱਕ ਪਹੁੰਚੀ ਹੋਵੇ ਤੇ ਪਤੀ-ਪਤਨੀ ਨੂੰ ਇਕੱਠਿਆਂ ਰਹਿਣਾ ਪੈ ਜਾਵੇ ਤਾਂ ਲੋਕਾਂ ਲਈ ਤਾਂ ਹਾਸਾ ਹੀ ਹੋਵੇਗਾ। ਪਰ ਨਾਟਕ ਹਾਸਰਸ ਦੇ ਨਾਲ਼-ਨਾਲ਼ ਕਈ ਸੰਜੀਦਾ ਤੇ ਗੰਭੀਰ ਮੁੱਦਿਆਂ ਵੱਲ ਵੀ ਇਸ਼ਾਰਾ ਕਰਦਾ ਹੈ।

ਇਹ ਨਾਟਕ ਪਤੀ-ਪਤਨੀ ਦੇ ਸੂਖਮ ਸੰਬੰਧਾਂ ‘ਤੇ ਕੇਂਦਰਿਤ ਨਾਟਕ ਹੈ ਜਿਸ ਵਿੱਚ ਸ਼ੱਕ, ਪਿਆਰ, ਵਿਸ਼ਵਾਸ, ਅਣਗਹਿਲੀ, ਅਪਣੱਤ, ਉਮੀਦ ਤੇ ਇੱਛਾਵਾਂ ਸਭ ਕੁਝ ਹੁੰਦਾ ਹੈ; ਪਰ ਇਹਨਾਂ ਨੂੰ ਸਮਝਣਾ ਤੇ ਅਮਲ ਕਰਨਾ ਦੋਨਾਂ ਲਈ ਹੀ ਚੁਣੌਤੀ ਭਰਪੂਰ ਹੁੰਦਾ ਹੈ। ਕਈ ਵਾਰ ਇਸ ਰਿਸ਼ਤੇ ਦੀ ਗਹਿਰਾਈ ਨੂੰ ਸਮਝਣ ਵਿੱਚ ਭੁੱਲ ਹੋ ਜਾਂਦੀ ਹੈ। ਇਸ ਕਰਕੇ ਰਿਸ਼ਤੇ ਵਿੱਚ ਵਿੱਥ ਵਧਦੀ ਜਾਂਦੀ ਹੈ। ਜਿਸ ਨੂੰ ਸਾਕ-ਸਬੰਧੀ ਤੇ ਰਿਸ਼ਤੇਦਾਰ ਉਹਨਾਂ ਨੂੰ ਸ਼ਹਿ ਦੇ ਕੇ ਅਣਜਾਣੇ ਵਿੱਚ ਹੀ ਵਿੱਥ ਨੂੰ ਘਟਾਉਣ ਦੀ ਬਜਾਏ ਵਧਾ ਦਿੰਦੇ ਹਨ।

ਨਾਟਕ ਇਸ ਰਿਸ਼ਤੇ ਵਿੱਚ ਆਈਆਂ ਉਹਨਾਂ ਕੁੜੱਤਣਾਂ ਨੂੰ ਉਜਾਗਰ ਕਰਦਾ ਹੈ, ਜੋ ਉਹ ਆਪਣੇ ਅੰਦਰ ਮਹਿਸੂਸ ਤਾਂ ਕਰਦੇ ਹਨ, ਪਰ ਕਿਸੇ ਕਾਰਨ ਕਹਿ ਨਹੀਂ ਪਾਉਂਦੇ। ਇਹੀ ਛੋਟੀਆਂ ਛੋਟੀਆਂ ਗੱਲਾਂ ਹੀ ਰਿਸ਼ਤੇ ਵਿੱਚ ਖਟਾਸ ਪੈਦਾ ਕਰਦੀਆਂ ਹਨ ਤੇ ਨਤੀਜੇ ਤਲਾਕ ਤੱਕ ਪਹੁੰਚ ਜਾਂਦੇ ਹਨ। ਜਿੱਥੇ ਪ੍ਰੋ. ਬੱਲੀ ਦਾ ਕਿਰਦਾਰ ਕੁਲਤਰਨ ਗਿੱਲ ਨੇ ਬਾਖੂਬੀ ਨਿਭਾਇਆ, ਉੱਥੇ ਪ੍ਰੀਤ ਦੇ ਕਿਰਦਾਰ ਵਿੱਚ ਰੂਪਕਮਲ ਕੌਰ ਨੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਵਿਸ਼ਾਲ ਸੋਨਵਾਲ ਤੇ ਨੈਨਸੀ ਨੇ ਵੀ ਆਪਣੇ-ਆਪਣੇ ਕਿਰਦਾਰਾਂ ਨਾਲ ਇਨਸਾਫ਼ ਕੀਤਾ। ਉੱਤਮ ਦਰਾਲ ਤੇ ਪ੍ਰੀਤ ਕਾਰਖਲ ਦੇ ਰੌਸ਼ਨੀ ਪ੍ਰਭਾਵ ਨੇ ਨਾਟਕ ਨੂੰ ਤੀਖਣਤਾ ਪ੍ਰਦਾਨ ਕੀਤਾ। ਰਵੀ ਨੰਦਨ ਦੇ ਸੰਗੀਤ ਨੇ ਨਾਟਕ ਦੇ ਮੂਡ ਨੂੰ ਚਾਰ ਚੰਨ ਲਾਏ। ਸੰਗੀਤ ਸੰਚਾਲਨ ਕੁੰਵਰਜੀਤ ਸਿੰਘ ਨੇ ਕੀਤਾ।

       ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਸਾਰਥਕ ਰੰਗਮੰਚ ਪਟਿਆਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਲਗਾਤਾਰ ਇਹ ਫੈਸਟੀਵਲ ਕਰਵਾ ਰਹੀ ਹੈ। ਨਾਟਕ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅਜਿਹੇ ਸੰਜੀਦਾ ਮਸਲੇ ‘ਤੇ ਨਾਟਕ ਕਰਨਾ ਸਮੇਂ ਦੀ ਲੋੜ ਹੈ। ਕਮੇਡੀ ਨੂੰ ਸਾਰਥਕ ਤਰੀਕੇ ਨਾਲ਼ ਪੇਸ਼ ਕਰਨਾ ਸੌਖਾ ਨਹੀਂ ਹੁੰਦਾ ਪਰ ਡਾ. ਲਹਿਰੀ ਅਤੇ ਇਹਨਾਂ ਦੀ ਟੀਮ ਨੇ ਇਹ ਕੰਮ ਬਾਖੂਬੀ ਨਿਭਾਇਆ ਹੈ।

ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਹੁਣ ਪੰਜਾਬੀ ਰੰਗਮੰਚ ਦੂਜੇ ਸੂਬਿਆਂ ਦੇ ਬਰਾਬਰ ਖੜਾ ਹੋ ਗਿਆ ਹੈ।

ਦਰਸ਼ਕਾਂ ਵਿੱਚ ਕਾਬਲ ਵਿਰਕ, ਡਾ. ਮੋਹੀ (ਸਰਜਨ), ਮਲਕੀਅਤ ਸਿੰਘ, ਰੁਪਿੰਦਰ ਰੂਪੀ (ਯੂ. ਐਸ. ਏ.) ਡਾ. ਸੁਰਜੀਤ ਭੱਟੀ ਅਤੇ ਦੀਦਾਰ ਸਿੰਘ ਗਿੱਲ ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।



Scroll to Top