Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 9:32 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ ਇਕ ਮਜਬੂਤ ਸਮੁੰਦਰੀ ਮਹਾਸਾਗਰੀ ਤਾਕਤ ਵਜੋ ਉਭਰ ਰਿਹਾ : ਜਨਰਲ ਚੌਹਾਨ

ਭਾਰਤ ਇਕ ਮਜਬੂਤ ਸਮੁੰਦਰੀ ਮਹਾਸਾਗਰੀ ਤਾਕਤ ਵਜੋ ਉਭਰ ਰਿਹਾ : ਜਨਰਲ ਚੌਹਾਨ

ਚੰਡੀਗੜ, 10 ਨਵੰਬਰ : ਭਾਰਤ ਆਪਣੀ ਵਿਲੱਖਣ ਭੂਗੋਲਿਕ ਸਥਿਤੀ ਕਾਰਨ ਇੱਕ ਮਜ਼ਬੂਤ ਸਮੁੰਦਰੀ ਤੇ ਮਹਾਂਸਾਗਰੀ ਤਾਕਤ ਵਜੋਂ ਉਭਰ ਰਿਹਾ ਹੈ।
ਦੇਸ਼ ਦੇ ਪੱਛਮੀ ਪਾਸੇ ਪਾਕਿਸਤਾਨ ਹੋਣ ਕਰਕੇ ਭਾਰਤ ਅਫ਼ਗ਼ਾਨਿਸਤਾਨ ਵੱਲ ਆਪਣੀ ਪਹੁੰਚ ਨਹੀਂ ਵਧਾ ਸਕਦਾ, ਜਦਕਿ ਪੂਰਬ ਵੱਲ ਚੀਨ ਕਰਕੇ ਸੀਮਾਵਾਂ ਸੀਮਤ ਹਨ। ਹਾਲਾਂਕਿ ਦੱਖਣੀ ਦਿਸ਼ਾ ਹਿੰਦ ਮਹਾਂਸਾਗਰ ਨਾਲ ਘਿਰੀ ਹੋਣ ਕਰਕੇ ਭਾਰਤ ਲਈ ਸਭ ਤੋਂ ਰਣਨੀਤਿਕ ਖੇਤਰ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਵਿੱਚ ਤਿੰਨ ਦਿਨ ਤਕ ਚੱਲਿਆ 9ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਸੰਬੋਧਨ ਕਰਦਿਆਂ ਕੀਤਾ।

ਜਨਰਲ ਚੌਹਾਨ ਨੇ ਜ਼ੋਰ ਦਿੱਤਾ ਕਿ ਅੱਜ ਕਈ ਦੇਸ਼ ਹਿੰਦ ਮਹਾਂਸਾਗਰ ਦੀ ਵਰਤੋਂ ਵਪਾਰਕ ਤੇ ਰਣਨੀਤਿਕ ਗਤੀਵਿਧੀਆਂ ਲਈ ਕਰ ਰਹੇ ਹਨ, ਅਤੇ ਇਹ ਸਮੁੰਦਰ ਭਾਰਤ ਦੇ ਬਿਲਕੁਲ ਨਾਲ ਲੱਗਣ ਕਰਕੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਵਿਸ਼ੇਸ਼ ਥਾਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਇਸ ਸਥਿਤੀ ਰਾਹੀਂ ਕਈ ਦੇਸ਼ਾਂ ਦੇ ਵਪਾਰਕ ਮਾਰਗਾਂ ਤੇ ਪ੍ਰਭਾਵ ਪਾ ਸਕਦਾ ਹੈ, ਜਿਸ ਕਰਕੇ ਵਿਸ਼ਵ ਦੇ ਕਈ ਰਾਸ਼ਟਰ ਅੱਜ ਭਾਰਤ ਨਾਲ ਭਾਈਚਾਰੇਕ ਸਬੰਧ ਮਜ਼ਬੂਤ ਕਰਨ ਲਈ ਉਤਸੁਕ ਹਨ, ਜਿਨਾ ਉਪਰ ਵਿਚਾਰ ਚਰਚਾ ਵੀ ਚਲ ਰਹੀ ਹੈ।

Scroll to Top