Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 12:51 pm

+91 90915 01313 , +91 90916 01313

punjabbanni@gmail.com
punjabbani@yahoo.com

ਯੂਨੀਵਰਸਿਟੀ ਵਿਖੇ ਜਰਮਨੀ ਦੇ ਵਿਗਿਆਨੀ ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਦਿੱਤਾ ਭਾਸ਼ਣ

ਯੂਨੀਵਰਸਿਟੀ ਵਿਖੇ ਜਰਮਨੀ ਦੇ ਵਿਗਿਆਨੀ ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਦਿੱਤਾ ਭਾਸ਼ਣ

ਪਟਿਆਲਾ, 8 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਜਰਮਨੀ ਦੇ ਹੈਲਮਹੋਲਟਜ਼ ਮਿਊਨਿਖ ਤੋਂ ਐਨਾਲਿਟੀਕਲ ਬਾਇਓਜੀਓਕੈਮਿਸਟਰੀ ਲੈਬਾਰਟਰੀ ਦੇ ਡਾਇਰੈਕਟਰ ਪ੍ਰੋ. ਫਿਲਿਪ ਸਮਿਟ-ਕੋਪਲਿਨ ਵੱਲੋਂ ਦਿੱਤਾ ਗਿਆ।
 ਪ੍ਰੋ. ਫਿਲਿਪ ਸਮਿਟ-ਕੋਪਲਿਨ ਨੇ ਆਪਣੇ ਭਾਸ਼ਣ ਵਿੱਚ ਇਸ ਨੁਕਤੇ ਉੱਤੇ ਕੇਂਦਰਿਤ ਹੋ ਕੇ ਜਾਣਕਾਰੀ ਦਿੱਤੀ ਕਿ ਜੀਵੰਤ ਅਤੇ ਗੈਰ-ਜੀਵੰਤ ਰਸਾਇਣ ਵਿਗਿਆਨ ਕਿਵੇਂ ਮਿਲ ਕੇ ਕੁਦਰਤ ਵਿੱਚ ਜੀਵਨ ਨੂੰ ਸੰਭਵ ਬਣਾਉਂਦੇ ਹਨ। ਪ੍ਰੋ. ਫਿਲਿਪ ਨੇ ਆਪਣੇ ਇਸ ਭਾਸ਼ਣ ਵਿੱਚ ਵਾਤਾਵਰਣ ਅਤੇ ਵਾਤਾਵਰਣ ਰਸਾਇਣ ਵਿਗਿਆਨ ਵਿੱਚ ਪਿਛੋਕੜ ਵਾਲੇ ਵਿਸ਼ਲੇਸ਼ਣਾਤਮਕ ਰਸਾਇਣ ਵਿਗਿਆਨ ਦੇ ਨਾਲ-ਨਾਲ ਭੋਜਨ-ਸਿਹਤ ਵਿੱਚ ਵਿਆਪਕ ਰਸਾਇਣਕ ਪ੍ਰੋਫਾਈਲਿੰਗ ਅਤੇ ਮੈਟਾਬੋਲੋਮਿਕਸ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਾਤਾਵਰਣ, ਭੋਜਨ ਅਤੇ ਸਿਹਤ ਦੇ ਖੇਤਰਾਂ ਵਿੱਚ ਛੋਟੇ ਅਣੂਆਂ ਦੀ ਪ੍ਰੋਫਾਈਲਿੰਗ ਦਾ ਅਧਿਐਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਆਧੁਨਿਕ ਵਿਗਿਆਨ ਵਿੱਚ ਅਣੂ ਪੱਧਰ ‘ਤੇ ਬਾਇਓ- ਅਤੇ ਭੂ-ਪ੍ਰਣਾਲੀਆਂ ਵਿੱਚ ਗੁੰਝਲਦਾਰ ਜੈਵਿਕ ਮਿਸ਼ਰਣਾਂ ਨੂੰ ਸਮਝਣਾ ਇੱਕ ਵੱਡੀ ਚੁਣੌਤੀ ਹੈ।
ਵਿਭਾਗ ਮੁਖੀ ਡਾ. ਉਂਕਾਰ ਸਿੰਘ ਬੜੈਚ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਇਹ ਵਿਭਾਗ ਅਤੇ ਵਿਦਿਆਰਥੀਆਂ ਲਈ ਇੱਕ ਬਹੁਤ ਵੱਡਾ ਸਨਮਾਨ ਹੈ ਕਿ ਉਹ ਇੱਕ ਅਜਿਹੇ ਨਾਮੀ ਵਿਗਿਆਨੀ ਤੋਂ ਇਸ ਭਾਸ਼ਣ ਰਾਹੀਂ ਵਿਕਾਸ ਦੀ ਪ੍ਰਕਿਰਿਆ ਨੂੰ ਸਮਝ ਰਹੇ ਹਨ।
ਸਮਾਗਮ ਦੇ ਆਯੋਜਨ ਸਕੱਤਰ ਡਾ. ਮੀਨਾਕਸ਼ੀ ਭਾਰਤੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਲਗਭਗ 120 ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਖੋਜਾਰਥੀਆਂ ਅਤੇ ਗੈਰ-ਅਧਿਆਪਨ ਸਟਾਫ ਨੇ ਹਿੱਸਾ ਲਿਆ।
Advertisement
Advertisement
Advertisement
Advertisement
Scroll to Top