Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 4:02 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ ਚ ਭਾਜਪਾ ਦੀ ਸਰਕਾਰ ਰਹਿਣ ਨਾਲ ਹੀ ਦੇਸ ਕਰੇਗਾ ਤਰੱਕੀ : ਕੈਪਟਨ

ਭਾਰਤ ਚ ਭਾਜਪਾ ਦੀ ਸਰਕਾਰ ਰਹਿਣ ਨਾਲ ਹੀ ਦੇਸ ਕਰੇਗਾ ਤਰੱਕੀ : ਕੈਪਟਨ

ਮੋਗਾ, 30 ਅਕਤੂਬਰ 2025 : ਭਾਰਤ ਵਿੱਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ, ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ ਕਿਉਕਿ “ਮੋਦੀ ਦਾ ਹਰ ਤਰਫ ਡੰਕਾ ਹੈ। ਜੀਡੀਪੀ ਚਾਈਨਾ ਤੋਂ ਅੱਗੇ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਗਾ ਵਿੱਚ ਭਾਜਪਾ ਦਫ਼ਤਰ ਪਹੁੰਚੇ ਭਾਜਪਾ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਹੇ।

ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਰਨ ਤਾਰਨ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਓਥੇ ਨਹੀਂ ਗਏ।

ਜਿਕਰਯੋਗ ਹੈ ਕਿ ਪਿਛਲੇ 2 ਸਾਲ ਉਹ ਸਿਹਤ ਖ਼ਰਾਬ ਹੋਣ ਕਾਰਨ ਸਰਗਰਮ ਨਹੀਂ ਸਨ, ਪਰ ਹੁਣ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆ ਗਿਆ ਹੈ। ਇਸ ਕਾਰਨ ਉਹ ਅੱਜ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਲਈ ਮੌਜੂਦ ਸਨ। ਇਸ ਤੋਂ ਪਹਿਲਾਂ, ਉਹ ਮੋਗਾ ਦੇ ਭਾਜਪਾ ਦਫ਼ਤਰ ਵਿੱਚ ਵੀ ਰੁਕੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ।

ਕੈਪਟਨ ਅਮਰਿੰਦਰ ਸਿੰਘ ਗੈਂਗਸਟਰਵਾਦ ਨੂੰ ਲੈ ਕੇ ਕਹਿੰਦੇ ਨਜ਼ਰ ਆਏ ਕਿ ਇਹਨਾਂ ਗੈਂਗਸਟਰਾਂ ਨੂੰ ਸਿੱਧਾ ਕਰਨ ਦੀ ਲੋੜ ਹੈ। ਅੱਜ ਗੈਂਗਸਟਰ ਖੁੱਲ੍ਹੇ ਘੁੰਮ ਰਹੇ ਹਨ, ਪਰ ਮੇਰੀ ਸਰਕਾਰ ਵੇਲੇ ਮੈਂ ਇਹਨਾਂ ਨੂੰ ਸਿੱਧੇ ਕਰ ਕੇ ਰੱਖਿਆ ਸੀ। ਦੂਸਰੇ ਪਾਸੇ ਸਵਾਲਾਂ ਦਾ ਜਵਬ ਦਿੰਦਿਆਂ ਉਨ੍ਹਾਂ ਨੇ ਮਜੀਠੀਆ ਦਾ ਸਾਥ ਕਿਉਂ ਦਿੱਤਾ, ਇਸ ਬਾਰੇ ਵੀ ਖੁਲਾਸਾ ਕੀਤਾ।

ਨਸ਼ੇ ਦੇ ਖਿਲਾਫ ਕਸਮ ਖਾਣ ਵਾਲੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ “ਉਨ੍ਹਾਂ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਕਿਹਾ ਸੀ ਕਿ ਨਸ਼ੇ ਦੀ ਕਮਰ ਤੋੜ ਦੇਵਾਂਗੇ, ਨਾ ਕਿ ਨਸ਼ਾ ਖਤਮ ਕਰ ਦੇਵਾਂਗਾ, ਜਿਸ ਉਪਰ ਵੱਡੇ ਪਧਰ ਤੇ ਲਗਾਮ ਵੀ ਲੱਗੀ ਸੀ।

Scroll to Top