Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 10:46 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਦੂਜਾ ਬਾਲ ਰੰਗਮੰਚ ਉਤਸਵ 7 ਨਵੰਬਰ ਤੋਂ

ਪੰਜਾਬੀ ਯੂਨੀਵਰਸਿਟੀ ਵਿਖੇ ਦੂਜਾ ਬਾਲ ਰੰਗਮੰਚ ਉਤਸਵ 7 ਨਵੰਬਰ ਤੋਂ

ਪਟਿਆਲਾ, 6 ਨਵੰਬਰ –  ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਤਿੰਨ ਰੋਜ਼ਾ ਬਾਲ ਰੰਗ ਮੰਚ ਉਤਸਵ ਕਰਵਾਇਆ ਜਾ ਰਿਹਾ ਹੈ। ਡਾ. ਗੁਰਸੇਵਕ ਲੰਬੀ ਅਤੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮੇਲਾ 7 ਨਵੰਬਰ ਨੂੰ ਆਰੰਭ ਹੋਵੇਗਾ ਅਤੇ ਸਮਾਪਤੀ 9 ਨਵੰਬਰ ਦੀ ਹੈ।

ਮੇਲੇ ਦਾ ਉਦਘਾਟਨ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ। ਉਹਨਾਂ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਛੋਟੇ ਬੱਚਿਆਂ ਨੂੰ ਕਲਾ ਨਾਲ ਜੋੜਨਾ ਅਤੇ ਉਸਾਰੂ ਸਮਾਜ ਸਿਰਜਣ ਲਈ ਤਿਆਰ ਕਰਨਾ ਹੈ।

ਮੇਲੇ ਦੇ ਪਹਿਲੇ ਦਿਨ ਬਾਲ ਨਾਟਕ ‘ਗਿੱਲੀ ਮਿੱਟੀ’ ਅਤੇ ਕੋਰੀਓਗ੍ਰਾਫੀ ‘ਭਗਤ ਸਿੰਘ ਇੱਕ ਸੋਚ’ ਪੇਸ਼ ਕੀਤੇ ਜਾਣਗੇ।

ਦੂਜਾ ਦਿਨ ਵਿਸ਼ੇਸ਼ ਲੋੜਾਂ ਵਾਲ਼ੇ ਵਿਦਿਆਰਥੀਆਂ ਦੇ ਨਾਂ ਸਮਰਪਿਤ ਹੈ ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੀ ‘ਸਲਾਮ ਮੇਰੇ ਸੂਰਜਾ’ ਪੇਸ਼ ਕਰਨਗੇ ਅਤੇ ਕੋਰੀਓਗ੍ਰਾਫੀ ‘ਸਾਡੇ ਹਿੱਸੇ ਦਾ ਅੰਬਰ’ ਪੇਸ਼ ਕੀਤੀ ਜਾਵੇਗੀ।

ਇਹ ਮੇਲਾ ਫਲਸਤੀਨ ਉਨਾਂ ਬੱਚਿਆਂ ਨੂੰ ਸਮਰਪਿਤ ਹੈ ਜੋ ਜੰਗ ਦੀ ਭੇਂਟ ਚੜ੍ਹ ਗਏ ਹਨ। ਤੀਜੇ ਦਿਨ ਉਹਨਾਂ ਨੂੰ ਸਮਰਪਿਤ ਨਾਟਕ ‘ਬੱਚੇ ਜੋ ਬਚੇ ਨਹੀਂ’ ਖੇਡਿਆ ਜਾਵੇਗਾ।

ਮੇਲੇ ਦੇ ਕੁਆਰਡੀਨੇਟਰ ਗੁਰਦੀਪ ਗਾਮੀਵਾਲਾ, ਪ੍ਰਿਤਪਾਲ ਚਹਿਲ ਅਤੇ ਸੁਖਜੀਵਨ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਮੇਲੇ ਵਿੱਚ ਕਲਾ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲ਼ੇ ਤਿੰਨ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਇੱਕ ਅਧਿਆਪਕ ਨੂੰ ਸਨਮਾਨਿਤ ਕੀਤਾ ਜਾਵੇਗਾ।

 ਜਗਜੀਤ ਵਾਲੀਆ, ਜਗਪਾਲ ਚਹਿਲ, ਅੰਮ੍ਰਿਤਪਾਲ ਮੰਘਾਣੀਆਂ, ਭੁਪਿੰਦਰ ਉਡਤ, ਸੁਖਦੀਪ ਕੌਰ, ਜਤਿੰਦਰ ਕੌਰ, ਰਣਜੀਤ ਬੀਰੋਕੇ, ਸੰਦੀਪ ਵਾਲੀਆ, ਚਰਨਜੀਤ ਕੌਰ, ਰੂਹੀ ਸਿੰਘ, ਹਰਮਨ ਚੌਹਾਨ, ਕੁਲਵਿੰਦਰ ਸਿੱਧੂ, ਗੁਰਦੀਪ ਗਾਮੀਵਾਲਾ, ਕੁਲਦੀਪ ਸ਼ੇਰ ਖਾਂ, ਚੱਕਰਵਰਤੀ ਪਾਠਕ, ਗੁਲਜ਼ਾਰ ਡੋਗਰਾ, ਰਾਮਪਾਲ ਸਿੰਘ, ਇਕਬਾਲ ਸਿੰਘ, ਹਰਮਨਦੀਪ ਬਰਾੜ, ਗੁਰਦੀਪ ਆਲੀਕੇ, ਜਸ਼ਨਦੀਪ ਕੌਰ ਜਟਾਣਾ, ਇੰਦਰ ਕੌਰ ਅਤੇ ਗਗਨ ਅਜੀਤ ਸਿੰਘ ਪ੍ਰਬੰਧਕੀ ਬੋਰਡ ਵਜੋਂ ਸੇਵਾਵਾਂ ਨਿਭਾ ਰਹੇ ਹਨ।

Scroll to Top