Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 1:02 am

+91 90915 01313 , +91 90916 01313

punjabbanni@gmail.com
punjabbani@yahoo.com

ਨਾਭਾ ‘ਚ ਬਾਪੂ ਲਾਲ ਸਿੰਘ ਜੀ ਦੀ ਪਹਿਲੀ ਬਰਸੀ ' ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ

ਨਾਭਾ ‘ਚ ਬਾਪੂ ਲਾਲ ਸਿੰਘ ਜੀ ਦੀ ਪਹਿਲੀ ਬਰਸੀ ' ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ

ਨਾਭਾ, 2 ਨਵੰਬਰ : ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਜੀ ਬਾਪੂ ਲਾਲ ਸਿੰਘ ਜੀ ਦੀ ਪਹਿਲੀ ਬਰਸੀ ‘ ਤੇ ਨਾਭਾ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ  ਕੀਤਾ ਗਿਆ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਮੀਡੀਆ ਐਡਵਾਇਜ਼ਰ  ਬਲਤੇਜ ਪੰਨੂ ,  ਇਮਪਰੂਵਮੇਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਸਮੇਤ ਕਈ ਪ੍ਰਸਿੱਧ ਸ਼ਖਸੀਅਤਾਂ,  ਸ਼ਾਮਿਲ ਹੋਈਆਂ। ਸਮਾਗਮ ਦੀ ਸ਼ੁਰੂਆਤ ਗੁਰੂ ਦਰਬਾਰ ਵਿਚ ਅਰਦਾਸ ਨਾਲ ਹੋਈ ਜਿਸ ਵਿੱਚ ਬਾਪੂ ਲਾਲ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਪੂ ਲਾਲ ਸਿੰਘ ਵਰਗੇ ਸੱਚੇ ਸੇਵਾਦਾਰ ਲੋਕਾਂ ਦੀ ਸਿੱਖਿਆ ਤੇ ਪਰਵਰਿਸ਼ ਕਰਦੇ ਹਨ ਜੋ ਜਨਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਰਾਜਨੀਤੀ ਸਿਰਫ ਸੱਤਾ ਹਾਸਲ ਕਰਨ ਦਾ ਸਾਧਨ ਨਹੀਂ, ਸੇਵਾ ਦਾ ਸਾਧਨ ਹੋਣਾ ਚਾਹੀਦਾ ਹੈ। ਸੰਧਵਾਂ ਨੇ ਗੁਰਦੇਵ ਸਿੰਘ ਦੇਵ ਮਾਨ ਦੀ ਪਰਵਰਿਸ਼ ਬਾਰੇ ਜੋੜਿਆ ਕਿ ਇਹੋ ਜਿਹੇ ਮਾਤਾ–ਪਿਤਾ ਹੀ ਬੱਚਿਆਂ ਨੂੰ ਜ਼ਿੰਮੇਵਾਰ ਅਤੇ ਨਿਮਰ ਨਾਗਰਿਕ ਬਣਾਉਂਦੇ ਹਨ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸੰਗਤ ਦੀ ਭੂਮਿਕਾ ਨੂੰ ਸਰਾਹਿਆ। ਓਹਨਾ ਕਿਹਾ ਕਿ ਜਿਵੇਂ ਬਾਪੂ ਜੀ ਨੇ ਜਨਤਾ ਦੀ ਸੇਵਾ ਇਮਾਨਦਾਰੀ ਨਾਲ ਕੀਤੀ, ਓਸੇ ਰਾਹ ਤੇ ਤੁਰਨਾ ਸਾਡਾ ਫਰਜ਼ ਹੈ।
ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਪਿਤਾ ਜੀ ਬਾਪੂ ਲਾਲ ਸਿੰਘ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਪੂ ਜੀ ਨੇ ਹਮੇਸ਼ਾ ਸਾਦਗੀ, ਮਿਹਨਤ ਤੇ ਸੱਚਾਈ ਦਾ ਪਾਠ ਪੜ੍ਹਾਇਆ। ਉਹਨਾਂ ਨੇ ਦੱਸਿਆ ਕਿ ਜਲਦ ਹੀ  ਬਾਪੂ ਲਾਲ ਸਿੰਘ ਫਾਊਂਡੇਸ਼ਨ ਬਣਾਈ ਜਾ ਰਹੀ ਹੈ, ਜਿਸ ਰਾਹੀਂ ਗਰੀਬ ਬੱਚਿਆਂ ਨੂੰ ਸਿੱਖਿਆ ਲਈ ਸਾਈਕਲਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਆਸਾਨੀ ਨਾਲ ਸਕੂਲ ਜਾ ਸਕਣ।
ਦੇਵ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਜਲਦ ਹੀ ਉਹ ਆਪਣੀ ਕਵਿਤਾ ਦੀ ਕਿਤਾਬ ਰਿਲੀਜ਼ ਕਰਨਗੇ, ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਅਤੇ ਪਿਤਾ ਜੀ ਨੂੰ ਸਮਰਪਿਤ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਉਹਨਾਂ ਸਭ ਦਾ ਧੰਨਵਾਦ ਕੀਤਾ ਅਤੇ  ਬਾਪੂ ਜੀ ਦੀ ਯਾਦ ਨੂੰ ਉਜਾਗਰ ਕਰਨ ਲਈ ਚਾਨਣ ਪਾਇਆ।
ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ ਧਾਰੋਕੀ, ਸੁਖਜਿੰਦਰ ਸਿੰਘ ਟੌਹੜਾ, ਹਰੀ ਸਿੰਘ, ਗਿਆਨ ਸਿੰਘ ਮੁੰਗੋ, ਅਮਨਦੀਪ ਸਿੰਘ, ਡੀ ਐਸ ਪੀ ਮਨਦੀਪ ਕੌਰ ਚੀਮਾ, ਚਰਨ ਸਿੰਘ, ਮਲਕੀਤ, ਹਰੀ ਸਿੰਘ, ਗੁਰਮੇਲ ਕੌਰ ਧਰਮ ਪਤਨੀ ਅਮਰ ਸਿੰਘ ਚਮਕੀਲਾ, ਬਲਤੇਜ ਸਿੰਘ ਸਰਾਂ, ਅਮਰ ਸਿੰਘ ਚਮਕੀਲਾ ਸੱਭਿਆਚਾਰਕ ਕਲੱਬ, ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਬੀਰ ਸਿੰਘ ਲੋਟ, ਜਗਤ ਸਿੰਘ ਬਰਸਟ, ਅਮਨ ਗਰਗ, ਵਿਨੋਦ ਕੁਮਾਰ, ਇੰਦਰਜੀਤ ਸਿੰਘ, ਰਾਜਵਿੰਦਰ ਕੌਰ, ਹਰਸਿਮਰਨ ਸਿੰਘ, ਸਰਪੰਚ ਗੱਗੀ ਬਬਰਪੁਰ,
ਰਵਨੀਤ ਸਿੰਘ ਜੱਜ, ਅਮਨਦੀਪ ਕੋਟ ਕਲਾਂ, ਰਾਜਿੰਦਰ ਪਾਲੀਆਂ, ਰਾਜੀਵ ਸੋਜਾ, ਜਤਿੰਦਰ ਧਾਰੋਕੀ, ਔਂਕੀਰ ਅਗੌਲ, ਜੀਵਨ ਹਰੀਗੜ੍ਹ, ਮੁਖਤਿਆਰ ਲੱਧਾਹੇੜੀ, ਬੇਅੰਤ ਚੇਠੇ, ਕੁਲਵੰਤ ਅਟਵਾਲ, ਮੇਜਰ ਤੂੰਗਾ, ਸੁਖਜੀਤ ਸਿੰਘ ਥੂਹਾ ਪੱਤੀ, ਕੁੱਲ ਵੀਰ ਦੀਵਾਨਗੜ, ਸਿਮਰਨ ਚੌਧਰੀ ਮਾਜਰਾ, ਐਮ ਸੀ ਗੁਰੂ ਬਖਸ਼ਿਸ਼ ਭੱਟੀ, ਮੱਟੂ ਪਹੁਜਾ, ਹਰਪ੍ਰੀਤ ਸਿੰਘ, ਹਰਮੇਸ਼ ਮੇਸ਼ੀ, ਕਰਨਵੀਰ ਸਿੰਘ ਟਿਵਾਣਾ, ਮਨਪ੍ਰੀਤ ਸਿੰਘ, ਕਰਤਾਰ ਕੰਬਾਈਨ ਭਾਦਸੋਂ , ਨਰਿੰਦਰ ਬਾਂਸਲ, ਸੁਭਾਸ਼ ਸਹਿਗਲ, ਦੀਪਾ, ਭੁਪਿੰਦਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ ਨਾਮਧਾਰੀ, ਸੁਖਜਿੰਦਰ ਸਿੰਘ ਟਿਵਾਣਾ, ਡਾ ਮੋਹਨ ਸਿੰਘ ਤਿਆਗੀ,
ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣ ਜੀ, ਅਜੇ ਸਿੰਘ, ਪੰਕਜ ਪੱਪੂ, ਤੇਜਿੰਦਰ ਸਿੰਘ ਖੈਹਰਾ, ਮਨਪ੍ਰੀਤ ਸਿੰਘ, ਅਮਰਜੀਤ ਕੌਰ ਸਾਹਨੀ, ਕਰਮਜੀਤ ਸਿੰਘ, ਵਿਨੋਦ ਗਰਗ, ਰਾਜਵਿੰਦਰ ਕੌਰ ਖਰੌੜ, ਰਾਮ ਕ੍ਰਿਸ਼ਨ, ਧਰਮਿੰਦਰ ਸੁਖੇਵਾਲ, ਡਾ ਜਗਤਾਰ ਸੰਧੂ ਤੋਂ ਇਲਾਵਾ ਸਥਾਨਕ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
Advertisement
Advertisement
Advertisement
Advertisement
Scroll to Top