Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 5:47 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ 29ਵੀਂ ਸਲਾਨਾ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਪੰਜਾਬੀ ਯੂਨੀਵਰਸਿਟੀ ਵਿਖੇ 29ਵੀਂ ਸਲਾਨਾ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਪਟਿਆਲਾ 01 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ ਦੀ 29ਵੀਂ ਸਲਾਨਾ ਕਾਨਫ਼ਰੰਸ ਸਫਲਤਾ ਪੂਰਵਕ ਸੰਪੰਨ ਹੋ ਗਈ ਹੈ।

 ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਖ਼ਰੀ ਦਿਨ ਹੋਏ ਪੰਜਾਬ ਆਰਥਿਕਤਾ ਦੇ ਚਲੰਤ ਮਾਮਲਿਆਂ ਨਾਲ਼ ਸਬੰਧਤ ਵਿਸ਼ੇਸ਼ ਸੈਸ਼ਨ ਵਿੱਚ ਹਾਜ਼ਰੀ ਲਗਵਾਈ। ਉਨ੍ਹਾਂ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਹਰੇ ਇਨਕਲਾਬ ਦੇ ਪਾਏ ਗਏ ਯੋਗਦਾਨ ਬਾਰੇ ਆਪਣੇ ਅਹਿਮ ਵਿਚਾਰ ਪੇਸ਼ ਕੀਤੇ।

ਉਹਨਾਂ ਦੇਸ਼ ਦੀਆਂ ਸਟੇਟ ਯੂਨੀਵਰਸਿਟੀਆਂ ਦੀ ਪੇਤਲੀ ਹੋ ਰਹੀ ਆਰਥਿਕ ਸਥਿਤੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਇਸ ਮੌਕੇ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰੋਫੈਸਰ ਅਤੇ ਖੋਜਾਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵੇਹੜੇ ਵਿੱਚ ਆਉਣ ਤੇ ਸਵਾਗਤੀ ਸ਼ਬਦ ਕਹੇ।

ਵਿਭਾਗ ਮੁਖੀ ਪ੍ਰੋ. ਜਸਦੀਪ ਸਿੰਘ ਤੂਰ ਦੀ ਕਨਵੀਨਰਸ਼ਿਪ ਹੇਠ ਹੋਈ ਇਸ  ਕਾਨਫਰੰਸ ਦੇ ਆਰਗੇਨਾਇਜ਼ਿੰਗ ਸੈਕਟਰੀ ਵਜੋਂ ਭੂਮਿਕਾ ਡਾ. ਸਰਬਜੀਤ ਸਿੰਘ ਨੇ ਨਿਭਾਈ।

ਸਮਾਪਤੀ ਸਮਾਰੋਹ ਦੌਰਾਨ ਇੰਡੀਅਨ ਸਟੈਟਇਸਟੀਕਲ ਇੰਸਟੀਚਿਊਟ, ਬੰਗਲੌਰ ਤੋਂ ਪੁੱਜੇ ਪ੍ਰੋ. ਮਧੁਰਾ ਸਵਾਮੀਨਾਥਨ ਨੇ ਦੇਸ਼ ਦੇ ਖੇਤੀਬਾੜੀ ਸੈਕਟਰ ਵਿੱਚ ਚੱਲ ਰਹੇ ਆਰਥਿਕ ਸੰਕਟ ਅਤੇ ਭੋਜਨ ਸੁਰੱਖਿਆ ਨਾਲ ਸਬੰਧਤ ਸਮੱਸਿਆ ਦੇ ਅੰਤਰ-ਸਬੰਧਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।  ਉਹਨਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਖੇਤੀਬਾੜੀ ਸੈਕਟਰ ਦਾ ਸੰਕਟ ਦੇਸ਼ ਦੇ ਛੋਟੇ ਕਿਸਾਨ ਅਤੇ ਖੇਤੀਬਾੜੀ ਕਾਮਿਆਂ ਦੀ ਬਦਹਾਲੀ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਇਹ ਸੰਕਟ ਦੇਸ਼ ਦੇ ਗਰੀਬ ਵਰਗ ਦੀ ਭੋਜਨ ਸੁਰੱਖਿਆ ਲਈ ਵੀ ਸੰਕਟ ਪੈਦਾ ਕਰ ਰਿਹਾ ਹੈ।

ਕਾਨਫਰੰਸ ਦੇ ਸਮਾਪਤੀ ਸਮਾਰੋਹ ਵਿੱਚ ਪ੍ਰੋਫੈਸਰ ਬਲਵਿੰਦਰ ਸਿੰਘ ਟਿਵਾਣਾ (ਆਈ.ਈ.ਪੀ.ਏ. ਸਿਗਨੇਟਰੀ) ਵੱਲੋਂ ਮੁੱਖ ਸਪੀਕਰ ਪ੍ਰੋ. ਮਧੁਰਾ ਸਵਾਮੀਨਾਥਨ ਦੀ ਜਾਣ-ਪਛਾਣ ਕਰਵਾਉਦਿਆਂ ਆਪਣੀਆਂ ਅਹਿਮ ਟਿੱਪਣੀਆਂ ਕੀਤੀਆਂ।

ਕਾਨਫ਼ਰੰਸ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਵੱਖ-ਵੱਖ ਅਕਾਦਮਿਕ ਸੈਸ਼ਨਾਂ ਨਾਲ਼ ਹੋਈ, ਜਿਸ ਵਿੱਚ ਪੰਜਾਬ ਅਤੇ ਦੇਸ਼ ਦੀ ਆਰਥਿਕਤਾ ਨਾਲ਼ ਸਬੰਧਤ ਪੇਪਰ ਪੜ੍ਹੇ ਗਏ।

ਪੰਜਾਬ ਆਰਥਿਕਤਾ ਦੇ ਚਲੰਤ ਮਾਮਲਿਆਂ ਨਾਲ਼ ਸਬੰਧਤ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਹਰਬੰਸ ਸਿੰਘ ਸਿੱਧੂ (ਸਾਬਕਾ ਪ੍ਰੋਫੈਸਰ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਕਿਹਾ ਕਿ ਪੰਜਾਬ ਆਰਥਿਕਤਾ ‘ਤੇ ਇਹ ਵਿਚਾਰ ਚਰਚਾ ਅਜੋਕੇ ਪੰਜਾਬ ਰਾਜ ਦੇ ਪੁਨਰ-ਸੰਗਠਿਤ ਵਾਲੇ ਦਿਨ ਹੋ ਰਹੀ ਹੈ।

ਡਾ. ਅਮਰਜੀਤ ਸਿੰਘ ਸਿੱਧੂ (ਸਾਬਕਾ ਪ੍ਰੋਫੈਸਰ,  ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਗਿਆਨ ਸਿੰਘ (ਸਾਬਕਾ ਪ੍ਰੋਫੈਸਰ,  ਪੰਜਾਬੀ ਯੂਨੀਵਰਸਟਿੀ, ਪਟਿਆਲਾ) ਅਤੇ ਡਾ. ਸ਼ਰਨਜੀਤ ਸਿੰਘ ਢਿੱਲੋਂ (ਸਾਬਕਾ ਪ੍ਰੋਫੈਸਰ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)  ਵੱਲੋਂ ਪੰਜਾਬ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਅਤੇ ਉਹਨਾਂ ਦੇ ਸਾਰਥਕ ਹੱਲ ਬਾਰੇ ਚਰਚਾ ਕੀਤੀ ਗਈ।

Scroll to Top