Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Monday, 03 Aug 2026 | 4:49 am

+91 90915 01313 , +91 90916 01313

punjabbanni@gmail.com
punjabbani@yahoo.com

13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਹੋਵੇਗਾ ਵਿਰਾਸਤੀ ਕਵੀ ਦਰਬਾਰ, ਚੋਟੀ ਦੇ ਕਵੀ ਕਰਨਗੇ ਸ਼ਮੂਲੀਅਤ-ਹਰਜੋਤ ਕੌਰ ਮਾਵੀ

13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਹੋਵੇਗਾ ਵਿਰਾਸਤੀ ਕਵੀ ਦਰਬਾਰ, ਚੋਟੀ ਦੇ ਕਵੀ ਕਰਨਗੇ ਸ਼ਮੂਲੀਅਤ-ਹਰਜੋਤ ਕੌਰ ਮਾਵੀ

ਪਟਿਆਲਾ 10 ਫਰਵਰੀ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਮੇਲੇ-2026 ਦੌਰਾਨ 13 ਫਰਵਰੀ ਨੂੰ ਕਵੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਦਰਬਾਰ ਕਰਵਾਇਆ ਜਾਵੇਗਾ। ਇਸ ਸਬੰਧੀ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਵਿਰਾਸਤੀ ਕਵੀ ਦਰਬਾਰ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ।ਉਨ੍ਹਾਂ ਨੇ ਇਸ ਕਵੀ ਦਰਬਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਅਤੇ ਹੋਰ ਅਧਿਆਪਨ ਅਮਲੇ ਨਾਲ ਬੈਠਕ ਵੀ ਕੀਤੀ।

ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਇਸ ਵਿਰਾਸਤੀ ਕਵੀ ਦਰਬਾਰ ਵਿੱਚ ਪੰਜਾਬੀ, ਉਰਦੂ ਤੇ ਪੁਆਧੀ ਦੇ ਨਾਮਵਰ ਕਵੀ ਆਪਣੇ ਕਲਾਮ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ’ਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਤੇ ਉਘੇ ਕਵੀ ਜਸਵੰਤ ਸਿੰਘ ਜਫ਼ਰ ਸਮੇਤ ਸੁਰਜੀਤ ਜੱਜ ਫਗਵਾੜਾ, ਤੈ੍ਰਲੋਚਨ ਲੋਚੀ ਲੁਧਿਆਣਾ, ਬਲਵਿੰਦਰ ਸੰਧੂ ਪਟਿਆਲਾ, ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ,

ਅਵਾਤਰਜੀਤ ਸਿੰਘ ਪਟਿਆਲਾ, ਸੰਤ ਸਿੰਘ ਸੋਹਲ ਫਤਹਿਗੜ੍ਹ ਸਾਹਿਬ, ਡਾ. ਰੂਬੀਨਾ ਸ਼ਬਨਮ ਮਾਲੇਰਕੋਟਲਾ, ਡਾ. ਆਸ਼ਾ ਕਿਰਨ ਪਟਿਆਲਾ, ਗੁਰਪ੍ਰੀਤ ਢਿੱਲੋਂ ਪਟਿਆਲਾ, ਨਵਦੀਪ ਮੁੰਡੀ ਪਟਿਆਲਾ, ਅੰਮ੍ਰਿਤਪਾਲ ਸ਼ੈਦਾ ਪਟਿਆਲਾ, ਜਸਵਿੰਦਰ ਚਾਹਲ ਮਾਨਸਾ, ਸ਼ਤੀਸ਼ ਵਿਦਰੋਹੀ ਪੰਜੋਲਾ, ਚਰਨ ਪੁਆਧੀ ਕੈਥਲ (ਹਰਿਆਣਾ), ਗੁਰਵਿੰਦਰ ਅਮਨ ਰਾਜਪੁਰਾ ਤੇ ਕਿਰਪਾਲ ਮੂਣਕ ਸ਼ਮੂਲੀਅਤ ਕਰਨਗੇ।ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਚਾਹਲ ਕਵੀ ਦਰਬਾਰ ਦਾ ਸੰਚਾਲਨ ਕਰਨਗੇ। ਇਸ ਕਵੀ ਦਰਬਾਰ ਦੌਰਾਨ ਕਵੀਆਂ ਵੱਲੋਂ ਪੰਜਾਬ ਦੀ ਵਿਰਾਸਤ, ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਕਲਾਮ ਪੇਸ਼ ਕਰਨਗੇ।

 

Scroll to Top